
ਹਰ ਰੋਜ਼ ਸਵੇਰੇ ਉੱਠ ਕੇ ਸੈਰ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਬਿਮਾਰੀਆਂ ਦੂਰ ਹੁੰਦੀਆਂ ਹਨ।
Health Tips: ਅਜੋਕੇ ਦੌਰ ਵਿੱਚ ਮਨੁੱਖ ਆਪਣੀ ਜ਼ਿੰਦਗੀ ਵਿੱਚ ਉਲਝਿਆ ਰਹਿੰਦਾ ਹੈ। ਘਰ ਤੋਂ ਜਾਬ ਅਤੇ ਜਾਬ ਤੋਂ ਘਰ ਤੱਕ ਹੀ ਸੀਮਤ ਹੁੰਦਾ ਜਾ ਰਿਹਾ ਹੈ। ਉਹ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਰਿਹਾ ਹੈ। ਦੇਰ ਰਾਤ ਤੱਕ ਫੋਨ ਦੀ ਵਰਤੋਂ ਨਾਲ ਅੱਖਾਂ ਦੇ ਘੇਰੇ ਵੀ ਕਾਲੇ ਹੋ ਗਏ ਹਨ। ਜੇਕਰ ਤੁਸੀਂ ਦੇਰ ਰਾਤ ਤੱਕ ਫੋਨ ਦੀ ਵਰਤੋਂ ਕਰਦੇ ਹੋ ਇਸ ਨਾ ਤੁਹਾਡੀਆਂ ਅੱਖਾਂ ਦੇ ਸਰਕਲ ਡਾਰਕ ਹੋਣੇ ਸ਼ੁਰੂ ਹੋ ਜਾਂਦੇ ਹਨ। ਜੇਕਰ ਤੁਸੀਂ ਆਪਣੀਆਂ ਅੱਖਾਂ ਡਾਰਕ ਸਰਕਲ ਹਟਾਉਣਾ ਚਾਹੁੰਦੇ ਹੋ ਤਾਂ ਤੁਸੀ ਇਹ ਆਸਾਨ ਟਿੱਪਸ ਨਾਲ ਠੀਕ ਕਰ ਸਕਦੇ ਹੋ।
ਕਾਲੇ ਘੇਰਿਆਂ ਦੇ ਕਾਰਨ-
ਡਾਰਕ ਸਰਕਲ ਹੋਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਜ਼ਿਆਦਾ ਤਣਾਅ ਦੇ ਕਾਰਨ ਅੱਖਾਂ ਦੇ ਹੇਠਾਂ ਕਾਲੇ ਘੇਰੇ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਘੱਟ ਨੀਂਦ, ਡੀਹਾਈਡ੍ਰੇਸ਼ਨ, ਵਧਦੀ ਉਮਰ ਆਦਿ ਕਾਰਨ ਸਾਡੀ ਖਰਾਬ ਜੀਵਨ ਸ਼ੈਲੀ ਵੀ ਅੱਖਾਂ ਦੇ ਹੇਠਾਂ ਕਾਲੇ ਘੇਰੇ ਦਾ ਕਾਰਨ ਬਣਦੀ ਹੈ।
ਕੱਚੇ ਆਲੂ-
ਕੱਚੇ ਆਲੂ ਦੀ ਮਦਦ ਨਾਲ ਕਾਲੇ ਘੇਰਿਆਂ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਕੱਚੇ ਆਲੂ ਦਾ ਰਸ ਕੱਢ ਲਓ। ਇਸ ਆਲੂ ਦੇ ਰਸ ਨੂੰ ਨਿੰਬੂ ਦੀਆਂ ਕੁਝ ਬੂੰਦਾਂ ਦੇ ਨਾਲ ਮਿਲਾਓ। ਫਿਰ ਇਸ ਨੂੰ ਕਾਟਨ ਦੀ ਮਦਦ ਨਾਲ ਅੱਖਾਂ ਦੇ ਹੇਠਾਂ ਲਗਾਉਣ ਨਾਲ ਅੱਖਾਂ ਦੇ ਹੇਠਾਂ ਕਾਲੇ ਘੇਰੇ ਦੂਰ ਹੋ ਜਾਣਗੇ।
ਚਾਹ ਬੈਗ-
ਟੀ-ਬੈਗ ਵੀ ਡਾਰਕ ਸਰਕਲ ਨੂੰ ਜਲਦੀ ਦੂਰ ਕਰਦੇ ਹਨ। ਇਸ ਦੇ ਲਈ ਟੀ ਬੈਗ ਨੂੰ ਕੁਝ ਦੇਰ ਪਾਣੀ 'ਚ ਭਿਓ ਕੇ ਛੱਡ ਦਿਓ। ਇਸ ਤੋਂ ਬਾਅਦ ਇਸ ਨੂੰ ਫਰਿੱਜ 'ਚ ਠੰਡਾ ਕਰੋ। ਕੁਝ ਦੇਰ ਬਾਅਦ ਇਸ ਨੂੰ ਬਾਹਰ ਕੱਢ ਕੇ ਅੱਖਾਂ 'ਤੇ ਰੱਖੋ ਅਤੇ ਲੇਟ ਜਾਓ। ਇਸ ਨਾਲ ਅੱਖਾਂ ਨੂੰ ਠੰਡਕ ਮਿਲੇਗੀ ਅਤੇ ਕਾਲੇ ਘੇਰੇ ਦੂਰ ਹੋਣਗੇ।
ਖੀਰਾ-
ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਖੀਰਾ ਵਧੀਆ ਉਪਾਅ ਹੈ। ਇਸ ਦੇ ਲਈ ਖੀਰੇ ਨੂੰ ਕੁਝ ਸਮੇਂ ਲਈ ਫਰਿੱਜ 'ਚ ਰੱਖੋ। ਫਿਰ ਇਸ ਦੇ ਟੁਕੜਿਆਂ 'ਚ ਕੱਟ ਕੇ ਅੱਖਾਂ ਦੇ ਉੱਪਰ ਕਾਲੇ ਘੇਰਿਆਂ 'ਤੇ ਲਗਾਓ। 10-15 ਮਿੰਟ ਆਰਾਮ ਕਰਨ ਤੋਂ ਬਾਅਦ ਖੀਰੇ ਦੇ ਟੁਕੜਿਆਂ ਨੂੰ ਕੱਢ ਲਓ। ਅਜਿਹਾ ਕਰਨ ਨਾਲ ਤੁਸੀਂ ਡਾਰਕ ਸਰਕਲ ਤੋਂ ਬਹੁਤ ਜਲਦੀ ਛੁਟਕਾਰਾ ਪਾ ਸਕਦੇ ਹੋ।
ਬਦਾਮ ਦਾ ਤੇਲ-
ਬਦਾਮ ਦਾ ਤੇਲ ਵਿਟਾਮਿਨ ਈ ਦਾ ਚੰਗਾ ਸਰੋਤ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਬਦਾਮ ਦੇ ਤੇਲ ਦੀਆਂ ਕੁਝ ਬੂੰਦਾਂ ਨਾਲ ਅੱਖਾਂ ਦੇ ਹੇਠਾਂ ਮਾਲਿਸ਼ ਕਰੋ। ਹੌਲੀ-ਹੌਲੀ ਡਾਰਕ ਸਰਕਲ ਘੱਟ ਹੋ ਜਾਣਗੇ। ਇਸ ਤੋਂ ਇਲਾਵਾ ਹਰ ਰਾਤ 7-8 ਘੰਟੇ ਦੀ ਚੰਗੀ ਨੀਂਦ ਲਓ। ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਓ। ਧੁੱਪ 'ਚ ਨਿਕਲਣ ਤੋਂ ਪਹਿਲਾਂ ਚਿਹਰੇ 'ਤੇ ਸਨਸਕ੍ਰੀਨ ਲਗਾਓ।