ਘਰ ਅੰਦਰ ਠੰਢ ਤੋਂ ਬਚਣ ਲਈ ਅਪਣਾਉ ਇਹ ਨੁਸਖ਼ੇ
Published : Oct 27, 2022, 7:43 am IST
Updated : Oct 27, 2022, 8:30 am IST
SHARE ARTICLE
Follow these tips during winter at home
Follow these tips during winter at home

ਜੇਕਰ ਤੁਸੀਂ ਘਰ ਦੀ ਦੇਖਭਾਲ ਠੀਕ ਪ੍ਰਕਾਰ ਨਾਲ ਕਰੋਗੇ ਤਾਂ ਤੁਸੀਂ ਵੀ ਬੀਮਾਰ ਹੋਣ ਤੋਂ ਬੱਚ ਜਾਉਗੇ।


ਠੰਢ ਦਾ ਮੌਸਮ ਬੇਹੱਦ ਸੋਹਾਵਣਾ ਹੁੰਦਾ ਹੈ ਪਰ ਇਸ ਮੌਸਮ ਵਿਚ ਠੰਢ ਤੋਂ ਬਚਣ ਲਈ ਘਰ ਦੀ ਦੇਖਭਾਲ ਕਰਨਾ ਵੀ ਜ਼ਰੂਰੀ ਹੈ। ਅਪਣੇ ਬੱਚਿਆਂ, ਬਜ਼ੁਰਗਾਂ ਦੀ ਦੇਖਭਾਲ ਦੇ ਨਾਲ-ਨਾਲ ਘਰ ਨੂੰ ਵੀ ਠੰਢ ਵਿਚ ਗਰਮ ਰੱਖੋ। ਇਸ ਮੌਸਮ ਵਿਚ ਏਸੀ ਦਾ ਇਸਤੇਮਾਲ ਬਿਲਕੁਲ ਬੰਦ ਕਰ ਦਿਉ। ਪੱਖੇ ਥੱਲੇ ਬੈਠਣ ਤੋਂ ਬਚੋ। ਜਦੋਂ ਧੁੱਪ ਨਿਕਲੇ, ਘਰ ਦੀਆਂ ਖਿੜਕੀਆਂ ਦਰਵਾਜ਼ੇ ਖੋਲ੍ਹ ਦਿਉ। ਕਮਰਿਆਂ ਨੂੰ ਧੁੱਪ ਲਗਾਉ।

ਜੇਕਰ ਤੁਸੀਂ ਘਰ ਦੀ ਦੇਖਭਾਲ ਠੀਕ ਪ੍ਰਕਾਰ ਨਾਲ ਕਰੋਗੇ ਤਾਂ ਤੁਸੀਂ ਵੀ ਬੀਮਾਰ ਹੋਣ ਤੋਂ ਬੱਚ ਜਾਉਗੇ। ਅੱਜ ਅਸੀਂ ਦਸਦੇ ਹਾਂ ਕਿਵੇਂ ਤੁਸੀਂ ਘਰ ਨੂੰ ਠੰਢ ਵਿਚ ਰਹਿਣ ਲਾਇਕ ਬਣਾ ਸਕਦੇ ਹੋ। ਘਰ ਦੇ ਕਮਰੇ ਵਿਚ ਸੀਲਿੰਗ ਦੇ ਖੂੰਜਿਆਂ ਵਿਚ ਸ਼ੀਸ਼ੇ ਦਾ ਇਸਤੇਮਾਲ ਕਰੋ ਜਾਂ ਫਿਰ ਦੀਵਾਰ ਉਤੇ ਵੱਡੇ ਸਾਈਜ਼ ਦੇ ਪੁਰਾਤਨ ਫ਼ਰੇਮ ਵਿਚ ਸ਼ੀਸ਼ਾ ਲਗਵਾ ਦਿਉ। ਕਮਰਿਆਂ ਵਿਚ ਸਫ਼ੈਦ ਰੰਗ ਦੀਆਂ ਦੀਵਾਰਾਂ ਜਾਂ ਆਫ਼ ਵਾਈਟ ਰੰਗ ਦੇ ਪਰਦੇ ਨਾ ਕੇਵਲ ਕਮਰੇ ਨੂੰ ਰੋਸ਼ਨਦਾਰ ਬਣਾਉਂਦੇ ਹਨ, ਸਗੋਂ ਇਸ ਨੂੰ ਵਧੀਆ ਲੁਕ ਦੇਣ ਵਿਚ ਵੀ ਮਦਦਗਾਰ ਹਨ।

ਸਰਦੀਆਂ ਦੇ ਦਿਨਾਂ ਵਿਚ ਘਰ ਵਿਚ ਸਮਰੱਥ ਰੋਸ਼ਨੀ ਪਹੁੰਚ ਨਹੀਂ ਪਾਉਂਦੀ ਤਾਂ ਅਜਿਹੇ ਵਿਚ ਕਦੇ-ਕਦੇ ਟਿਊਬਲਾਈਟ ਜਗਾਉਣ ਨਾਲ ਵੀ ਕਮਰੇ ਵਿਚ ਕਈ ਵਾਰ ਰੋਸ਼ਨੀ ਬਹੁਤ ਹੀ ਘੱਟ ਲਗਦੀ ਹੈ ਤਾਂ ਅਜਿਹੇ ਵਿਚ ਕਮਰੇ ਵਿਚ ਘੱਟ ਰੋਸ਼ਨੀ ਨਾ ਕੇਵਲ ਘਰ ਦੀ ਸਜਾਵਟ ਨੂੰ ਬੇਰਸ ਹੀ ਕਰਦੀ ਹੈ ਸਗੋਂ ਰਹਿਣ ਵਾਲੇ ਲੋਕਾਂ ਦੀ ਸਿਹਤ ਉਤੇ ਵੀ ਪ੍ਰਭਾਵ ਪਾਉਂਦੀ ਹੈ। ਘੱਟ ਰੋਸ਼ਨੀ ਵਾਲੇ ਕਮਰਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਐਨਰਜੀ ਲੈਵਲ ਤੋਂ ਲੈ ਕੇ ਮੂਡ ਤਕ ਨੂੰ ਪ੍ਰਭਾਵਤ ਕਰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement