
ਇਛੁੱਕ ਉਮੀਦਵਾਰ 18 ਅਪ੍ਰੈਲ 2019 ਤਕ ਕਰ ਸਕਦੇ ਹਨ ਅਪਲਾਈ
ਨਵੀਂ ਦਿੱਲੀ : ਸਿੰਡੀਕੇਟ ਬੈਂਕ 'ਚ ਸਪੈਸ਼ਲਿਸ਼ਟ ਅਫ਼ਸਰ ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ 18 ਅਪ੍ਰੈਲ 2019 ਤਕ ਅਪਲਾਈ ਕਰ ਸਕਦੇ ਹਨ।
ਸਿੰਡੀਕੇਟ ਬੈਂਕ 'ਚ ਸਪੈਸ਼ਲਿਸ਼ਟ ਅਫ਼ਸਰ, ਸੀਨੀਅਰ ਮੈਨੇਜਰ ਅਤੇ ਸਕਿਊਰਿਟੀ ਅਫ਼ਸਰ ਦੀਆਂ 129 ਆਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਉਮੀਦਵਾਰ ਦੀ ਉਮਰ 25 ਤੋਂ 45 ਸਾਲ ਤਕ ਹੋਣੀ ਚਾਹੀਦੀ ਹੈ। ਵਿਦਿਅਕ ਯੋਗਤਾ ਮਾਨਤਾ ਪ੍ਰਾਪਤ ਸੰਸਥਾ ਤੋਂ LLB, ICWA, CA ਅਤੇ ਪੋਸਟ ਗ੍ਰੈਜੁਏਸ਼ਨ ਕੀਤੀ ਹੋਣੀ ਲਾਜ਼ਮੀ ਹੈ।
ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ 'ਤੇ ਆਧਾਰਤ ਹੋਵੇਗੀ। ਇਛੁੱਕ ਉਮੀਦਵਾਰ https://www.syndicatebank.in/english/home.aspx# 'ਤੇ ਅਪਲਾਈ ਕਰ ਸਕਦੇ ਹਨ।