
ਟ੍ਰੇਨਿੰਗ ਪ੍ਰਾਪਤ ਅਧਿਆਪਕਾਂ ਦੇ ਅਹੁਦਿਆਂ ’ਤੇ ਭਰਤੀਆਂ ਲਈ ਚੰਡੀਗੜ੍ਹ ਪ੍ਰਸ਼ਾਸਨ ਭਰਤੀ ਨੇ ਨੋਟੀਫਿਕੇਸ਼ਨ ਜਾਰੀ...
ਨਵੀਂ ਦਿੱਲੀ : ਟ੍ਰੇਨਿੰਗ ਪ੍ਰਾਪਤ ਅਧਿਆਪਕਾਂ ਦੇ ਅਹੁਦਿਆਂ ’ਤੇ ਭਰਤੀਆਂ ਲਈ ਚੰਡੀਗੜ੍ਹ ਪ੍ਰਸ਼ਾਸਨ ਭਰਤੀ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਜਿਸ ਵਿਚ ਕੁੱਲ 196 ਅਸਾਮੀਆਂ ਹਨ। ਇਨ੍ਹਾਂ ਅਸਾਮੀਆਂ ਵਿਰੁਧ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 21 ਸਾਲ ਤੋਂ 37 ਸਾਲ ਦੇ ਵਿਚ ਹੋਣੀ ਚਾਹੀਦੀ ਹੈ। ਸਿੱਖਿਆ ਯੋਗਤਾ ਸੀ.ਬੀ.ਐਸ.ਸੀ. ਵਲੋਂ ਆਯੋਜਿਤ ਅਧਿਆਪਕ ਯੋਗਤਾ ਟੈਸਟ ਵਿਚੋਂ 50 ਫ਼ੀ ਸਦੀ ਅੰਕ ਅਤੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੇਜੂਟੇਸ਼ਨ ਪਾਸ ਕੀਤੀ ਹੋਵੇ।
ਅਪਲਾਈ ਕਰਨ ਦੀ ਆਖ਼ਰੀ ਮਿਤੀ : 22 ਮਾਰਚ 2019
ਤਨਖ਼ਾਹ : 45,756 ਰੁਪਏ ਪ੍ਰਤੀ ਮਹੀਨਾ
ਫ਼ੀਸ : ਜਨਰਲ ਅਤੇ ਓ.ਬੀ.ਸੀ ਲਈ 800 ਰੁਪਏ
ਐਸ.ਸੀ. ਲਈ 400 ਰੁਪਏ
ਪੀ.ਡਬਲਯੂ.ਡੀ ਲਈ ਕੋਈ ਫ਼ੀਸ ਨਹੀਂ ਹੋਵੇਗੀ।
ਨੌਕਰੀ ਸਥਾਨ : ਚੰਡੀਗੜ੍ਹ
ਚੋਣ ਪ੍ਰਕਿਰਿਆ : ਲਿਖਤੀ ਪ੍ਰੀਖਿਆ ਦੇ ਆਧਾਰ ’ਤੇ ਉਮੀਦਵਾਰ ਦੀ ਚੋਣ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ : ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://recruit.nitttrchd.ac.in/ ਪੜ੍ਹੋ।