ਨੇਲ ਪਾਲਿਸ਼ ਤੋਂ ਛੁਟਕਾਰਾ ਪਾਉਣ ਲਈ ਅਪਣਾਉ ਇਹ ਘਰੇਲੂ ਨੁਸਖ਼ੇ
Published : Mar 28, 2025, 7:43 am IST
Updated : Mar 28, 2025, 7:43 am IST
SHARE ARTICLE
Follow these home remedies to get rid of nail polish
Follow these home remedies to get rid of nail polish

ਨੇਲ ਪਾਲਿਸ਼ ਤੋਂ ਛੁਟਕਾਰਾ ਪਾਉਣ ਲਈ ਜਾਣੋ ਕੁੱਝ ਘਰੇਲੂ ਤਰੀਕੇ।

 

Follow these home remedies to get rid of nail polish.: ਨੇਲ ਪਾਲਿਸ਼ ਲਗਾਉਣ ਨਾਲ ਤੁਹਾਡੀਆਂ ਉਂਗਲਾਂ ਸੁੰਦਰ ਦਿਖਾਈ ਦਿੰਦੀਆਂ ਹਨ। ਪਰ ਇਸ ਨੂੰ ਲਗਾਉਣ ਦਾ ਤਰੀਕਾ ਸਿਖਣਾ ਪੈਂਦਾ ਹੈ। ਇਸੇ ਤਰ੍ਹਾਂ ਜੇ ਲੱਗੀ ਹੋਈ ਨੇਲ ਪਾਲਿਸ਼ ਨੂੰ ਹਟਾਉਣਾ ਹੈ ਤਾਂ ਵੀ ਤੁਹਾਨੂੰ ਸਹੀ ਤਰੀਕਾ ਆਉਣਾ ਚਾਹੀਦਾ ਹੈ। ਨਹੀਂ ਤਾਂ ਨੇਲ ਪਾਲਿਸ਼ ਤੁਹਾਡੀਆਂ ਉਂਗਲਾਂ ਦੇ ਕਿਨਾਰਿਆਂ ਨਾਲ ਚਿਪਕ ਜਾਂਦੀ ਹੈ ਅਤੇ ਬੁਰੀ ਲਗਦੀ ਹੈ। ਨੇਲ ਪਾਲਿਸ਼ ਤੋਂ ਛੁਟਕਾਰਾ ਪਾਉਣ ਲਈ ਜਾਣੋ ਕੁੱਝ ਘਰੇਲੂ ਤਰੀਕੇ।

ਅਲਕੋਹਲ: ਜੇ ਘਰ ਵਿਚ ਅਲਕੋਹਲ ਰੱਖੀ ਜਾਂਦੀ ਹੈ, ਤਾਂ ਇਸ ਦੀਆਂ ਕੁੱਝ ਬੂੰਦਾਂ ਅਪਣੇ ਨਹੁੰਆਂ ’ਤੇ ਲਗਾਉ ਅਤੇ ਇਸ ਨੂੰ ਸੂਤੀ ਕਪੜੇ ਨਾਲ ਰਗੜੋ। ਤੁਹਾਡੀ ਨੇਲ ਪਾਲਿਸ਼ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ।

ਸਿਰਕਾ: ਨੇਲ ਪਾਲਿਸ਼ ਤੋਂ ਛੁਟਕਾਰਾ ਪਾਉਣ ਲਈ ਸਿਰਕੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸੂਤੀ ਕਪਾਹ ਨੂੰ ਸਿਰਕੇ ਵਿਚ ਡੁਬੋ ਲਉ ਅਤੇ ਇਸ ਨੂੰ ਉਂਗਲੀਆਂ ’ਤੇ ਨਰਮੀ ਨਾਲ ਰਗੜੋ। ਇਹ ਨੇਲ ਪਾਲਿਸ਼ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦੇਵੇਗਾ।

ਗਰਮ ਪਾਣੀ: ਜੇ ਸਿਰਕਾ ਜਾਂ ਅਲਕੋਹਲ ਘਰ ਵਿਚ ਉਪਲਬਧ ਨਹੀਂ ਹੈ, ਤਾਂ ਗਰਮ ਪਾਣੀ ਨੂੰ ਨੇਲ ਪਾਲਿਸ਼ ਹਟਾਉਣ ਲਈ ਵਰਤਿਆ ਜਾ ਸਕਦਾ ਹੈ। ਇਕ ਕਟੋਰੇ ਵਿਚ ਗਰਮ ਪਾਣੀ ਲਉ ਅਤੇ ਇਸ ਵਿਚ ਅਪਣੇ ਨਹੁੰ 10 ਮਿੰਟ ਲਈ ਪਾ ਦਿਉ। ਫਿਰ ਕਾਟਨ ਨਾਲ ਰਗੜੋ। ਪੁਰਾਣੀ ਨੇਲ ਪਾਲਿਸ਼ ਉਤਰ ਜਾਵੇਗੀ।

ਟੂਥਪੇਸਟ: ਟੂਥਪੇਸਟ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇ ਨੇਲ ਪਾਲਿਸ਼ ਪੂਰੀ ਤਰ੍ਹਾਂ ਨਹੀਂ ਉਤਰ ਰਹੀੈ, ਤਾਂ ਨਹੁੰ ’ਤੇ ਟੁੱਥਪੇਸਟ ਲਗਾਉ। ਨਰਮੀ ਨਾਲ ਇਸ ਨੂੰ ਨਹੁੰ ’ਤੇ ਰਗੜੋ। ਨੇਲ ਪਾਲਿਸ਼ ਉਤਰ ਜਾਵੇਗੀ।

ਨੇਲ ਪਾਲਿਸ਼: ਕਿਹਾ ਜਾਂਦਾ ਹੈ ਕਿ ਲੋਹਾ ਲੋਹੇ ਨੂੰ ਕਟਦਾ ਹੈ। ਇਸੇ ਤਰ੍ਹਾਂ ਨੇਲ ਪਾਲਿਸ਼ ਦੀ ਵਰਤੋਂ ਵੀ ਨੇਲ ਪਾਲਿਸ਼ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾਂਦੀ ਹੈ। ਨੇਲ ਪਾਲਿਸ਼ ਲਗਾਉਣ ਤੋਂ ਪਹਿਲਾਂ ਇਸ ਦੀਆਂ ਕੁੱਝ ਬੂੰਦਾਂ ਨਹੁੰ ’ਤੇ ਸੁੱਟੋ ਅਤੇ ਇਸ ਨੂੰ ਤੁਰਤ ਇਕ ਕਪੜੇ ਨਾਲ ਸਾਫ਼ ਕਰੋ। ਨਹੁੰ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ। ਹੁਣ ਤੁਸੀਂ ਆਰਾਮ ਨਾਲ ਨੇਲ ਪਾਲਿਸ਼ ਲਗਾ ਸਕਦੇ ਹੋ।


 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement