
ਇਹ ਸਰੀਰ ਨੂੰ ਇਕ ਨਵੀਂ ਤਾਕਤ ਪ੍ਰਦਾਨ ਕਰਦਾ ਹੈ।
ਗਰਮੀਆਂ ਦੇ ਦਿਨਾਂ ਵਿਚ ਅਕਸਰ ਲੋਕ ਗੂੰਦ ਕਤੀਰੇ ਦੀ ਵਰਤੋਂ ਕਰਦੇ ਹਨ। ਇਸ 'ਚ ਭਾਰੀ ਮਾਤਰਾ ਵਿਚ ਪ੍ਰੋਟੀਨ ਅਤੇ ਫ਼ੋਲਿਕ ਐਸਿਡ ਪਾਇਆ ਜਾਂਦਾ ਹੈ। ਗੂੰਦ ਕਤੀਰੇ ਦੀ ਤਾਸੀਰ ਠੰਢੀ ਹੁੰਦੀ ਹੈ, ਇਸ ਲਈ ਇਸ ਨੂੰ ਗਰਮੀਆਂ ਵਿਚ ਖਾਧਾ ਜਾਂਦਾ ਹੈ। ਗੂੰਦ ਕਤੀਰੇ ਨੂੰ ਰਾਤ ਭਰ ਪਾਣੀ ਵਿਚ ਭਿਉਂ ਕੇ ਰੱਖੋ। ਸਵੇਰ ਤਕ ਇਹ ਫੁੱਲ ਜਾਂਦਾ ਹੈ, ਤਦ ਤੁਸੀਂ ਇਸ ਦਾ ਸੇਵਨ ਨਿੰਬੂ ਪਾਣੀ, ਆਈਸਕ੍ਰੀਮ, ਸ਼ਰਬਤ ਆਦਿ ਵਿਚ ਪਾ ਕੇ ਕਰ ਸਕਦੇ ਹੋ।
File photo
ਗੂੰਦ ਕਤੀਰੇ ਦੇ ਸੇਵਨ ਨਾਲ ਕਮਜ਼ੋਰੀ, ਥਕਾਵਟ, ਗਰਮੀਆਂ ਵਿਚ ਆਉਣ ਵਾਲੇ ਚੱਕਰ, ਉਲਟੀ, ਸਿਰਦਰਦ ਆਦਿ ਤੋਂ ਕਾਫ਼ੀ ਆਰਾਮ ਮਿਲਦਾ ਹੈ। ਇਹ ਸਰੀਰ ਨੂੰ ਇਕ ਨਵੀਂ ਤਾਕਤ ਪ੍ਰਦਾਨ ਕਰਦਾ ਹੈ। ਗਰਮੀਆਂ ਦੇ ਦਿਨਾਂ ਵਿਚ ਲੂ ਲੱਗਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।
File photo
ਪਰ ਗੂੰਦ ਕਤੀਰਾ ਖਾਣ ਨਾਲ ਲੂ ਲੱਗਣ ਤੋਂ ਬਚਣ ਵਿਚ ਮਦਦ ਮਿਲਦੀ ਹੈ। ਜੇਕਰ ਗਰਮੀ ਜ਼ਿਆਦਾ ਲੱਗ ਰਹੀ ਹੋਵੇ ਤਾਂ ਗੂੰਦ ਕਤੀਰੇ ਵਾਲਾ ਸ਼ਰਬਤ ਪੀਉ, ਇਸ ਨਾਲ ਲੂ ਲੱਗਣ ਦਾ ਖ਼ਤਰਾ ਕਾਫੀ ਘੱਟ ਜਾਂਦਾ ਹੈ। ਗੂੰਦ ਕਤੀਰੇ ਵਿਚ ਕਬਜ਼ ਤੋਂ ਮੁਕਤੀ ਦਿਵਾਉਣ ਵਾਲੇ ਗੁਣ ਪਾਏ ਜਾਂਦੇ ਹਨ। ਗੂੰਦ ਕਤੀਰੇ ਵਿਚ ਚਿਹਰੇ ਦੀਆਂ ਝੁਰੜੀਆਂ ਰੋਕਣ ਵਾਲੇ ਗੁਣ ਵੀ ਪਾਏ ਜਾਂਦੇ ਹਨ।