Beauty Tips: ਚਿਹਰੇ ਦੇ ਨਿਖਾਰ ਲਈ ਨੁਕਤੇ
Published : Jun 28, 2025, 6:45 am IST
Updated : Jun 28, 2025, 7:41 am IST
SHARE ARTICLE
Tips for facial rejuvenation Beauty Tips
Tips for facial rejuvenation Beauty Tips

ਜੇਕਰ ਤੁਹਾਡੇ ਮੂੰਹ ਦੀ ਚਮੜੀ ਤੇਲ ਵਾਲੀ ਹੈ ਤਾਂ ਤੁਸੀ ਮੂੰਹ ’ਤੇ ਕਰੀਮ ਪਾਊਡਰ ਲਾਉਣੇ ਬੰਦ ਕਰ ਦਿਉ ਅਤੇ ਕੇਵਲ ਜੈਲ ਵਾਲੇ ਪਦਾਰਥਾਂ ਦੀ ਹੀ ਵਰਤੋਂ ਕਰੋ।

Tips for facial rejuvenation Beauty Tips: ਲੋਕਾਂ ਦੀ ਮੂੰਹ ਦੀ ਚਮੜੀ ਤੇਲ ਵਾਲੀ ਹੁੰਦੀ ਹੈ। ਚਿਹਰੇ ’ਤੇ ਕਰੀਮ ਲਗਾਉਣ ਨਾਲ ਫ਼ੁਨਸੀਆ ਨਿਕਲ ਆਉਂਦੀਆਂ ਹਨ ਅਤੇ ਚਿਹਰਾ ਬਦਸੂਰਤ ਦਿਖਾਈ ਦੇਣ ਲਗ ਜਾਂਦਾ ਹੈ। ਪਰ ਸਮੱਸਿਆ ਨੂੰ ਲੈ ਕੇ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਥੋੜੀ ਜਹੀ ਸਾਵਧਾਨੀ ਦਵਾਈਆਂ ਅਤੇ ਕੁੱਝ ਉਪਾਵਾਂ ਦੀ ਮਦਦ ਨਾਲ ਇਸ ਸਮੱਸਿਆ ’ਤੇ ਕਾਬੂ ਪਾਇਆ ਜਾ ਸਕਦਾ ਹੈ।

ਜੇਕਰ ਤੁਹਾਡੇ ਮੂੰਹ ਦੀ ਚਮੜੀ ਤੇਲ ਵਾਲੀ ਹੈ ਤਾਂ ਤੁਸੀ ਮੂੰਹ ’ਤੇ ਕਰੀਮ ਪਾਊਡਰ ਲਾਉਣੇ ਬੰਦ ਕਰ ਦਿਉ ਅਤੇ ਕੇਵਲ ਜੈਲ ਵਾਲੇ ਪਦਾਰਥਾਂ ਦੀ ਹੀ ਵਰਤੋਂ ਕਰੋ। ਚਿਹਰਾ ਧੋਣ ਲਈ ਫੇਸ ਵਾਸ਼ ਦੀ ਵਰਤੋਂ ਕਰੋ। ਚਿਹਰੇ ਦੀ ਸੁੰਦਰਤਾ ਵਧਾਉਣ ਲਈ ਫੋਨਿਕਾ ’ਤੇ ਵਿਸ਼ੇਸ਼ ਧਿਆਨ ਦਿਉ। ਬਿਨਾਂ ਤੇਲ ਵਾਲੇ ਪਦਾਰਥਾਂ ਨੂੰ ਚਿਹਰੇ ’ਤੇ ਲਗਾਉ। ਇਸ ਲਈ ਦੇਸੀ ਤਰੀਕਾ ਵੀ ਲਾਭਦਾਇਕ ਹੈ।

ਇਸ ਲਈ ਥੋੜੀ ਮੁਲਤਾਨੀ ਮਿੱਟੀ ਦੋ ਚਮਚ ਦਹੀਂ, ਥੋੜੇ ਜਹੇ ਖੀਰੇ ਦੇ ਰਸ ਵਿਚ ਮਿਲਾ ਕੇ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਤਿਆਰ ਕਰ ਲਵੋ, ਫਿਰ ਇਸ ਨੂੰ ਮੂੰਹ ’ਤੇ ਲਗਾਉ। 15-20 ਮਿੰਟ ਬਾਅਦ ਧੋ ਦੇਵੋ। ਹਫ਼ਤੇ ਵਿਚ ਦੋ ਵਾਰ ਅਜਿਹਾ ਕਰਨ ਨਾਲ ਚਿਹਰੇ ’ਤੇ ਨਿਖ਼ਾਰ ਆ ਜਾਵੇਗਾ। ਇਸ ਦੇ ਨਾਲ ਹੀ ਖਾਣ ਪੀਣ ਦੀਆਂ ਵਸਤਾਂ ’ਤੇ ਵਿਸ਼ੇਸ਼ ਧਿਆਨ ਦਿਉ। ਅਪਣੇ ਖਾਣ ਪੀਣ ਵਿਚ ਫੱਲ, ਹਰੀਆਂ ਸਬਜ਼ੀਆਂ ਅਤੇ ਜੂਸ ਸ਼ਾਮਲ ਕਰੋ। ਜ਼ਿਆਦਾ ਮਿਰਚ ਮਸਾਲੇ ਅਤੇ ਤਲੇ ਪਦਾਰਥ ਖਾਣ ਤੋਂ ਗੁਰੇਜ ਕਰੋ। ਸਵੇਰੇ ਸੱਜਰੇ ਉਠੋ ਅਤੇ ਤਾਜ਼ੀ ਹਵਾ ਵਿਚ ਸੈਰ ਕਰੋ। ਦਿਨ ਵਿਚ 10-12 ਦੇ ਕਰੀਬ ਗਿਲਾਸ ਪਾਣੀ ਪੀਉ। ਨਿੰਬੂ ਅਤੇ ਨਾਰੀਅਲ ਦਾ ਪਾਣੀ ਜ਼ਿਆਦਾ ਮਾਤਰਾ ਵਿਚ ਪੀਉ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement