ਕਿਵੇਂ ਕਰੀਏ ਕਣਕ ਵਿਚ ਚੂਹਿਆਂ ਦੀ ਰੋਕਥਾਮ?
Published : Apr 29, 2020, 9:19 am IST
Updated : Apr 29, 2020, 9:19 am IST
SHARE ARTICLE
Photo
Photo

ਕਣਕ ਦੀ ਬਿਜਾਈ ਤੋਂ ਬਾਅਦ ਕਣਕ ਵਿਚ ਚੂਹਿਆਂ ਦਾ ਹਮਲਾ ਵੱਧ ਜਾਂਦਾ ਹੈ।

ਕਣਕ ਦੀ ਬਿਜਾਈ ਤੋਂ ਬਾਅਦ ਕਣਕ ਵਿਚ ਚੂਹਿਆਂ ਦਾ ਹਮਲਾ ਵੱਧ ਜਾਂਦਾ ਹੈ। ਚੂਹਿਆਂ ਵਲੋਂ ਬੀਜਾਂ ਅਤੇ ਕਰੂੰਬਲਾਂ ਨੂੰ ਨੁਕਸਾਨ ਪਹੁੰਚਾਉਣ ਕਾਰਨ ਪੌਦੇ ਘੱਟ ਉਗਦੇ ਹਨ ਜਿਸ ਦਾ ਫ਼ਸਲ ਦੇ ਝਾੜ ਉਪਰ ਅਸਰ ਪੈਂਦਾ ਹੈ। ਇਨ੍ਹਾਂ ਦੀ ਰੋਕਥਾਮ ਹੇਠ ਦਿਤੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ।

1. ਰਵਾਇਤੀ ਤਰੀਕੇ ਰਾਹੀਂ: ਖੇਤਾਂ ਦੇ ਆਲੇ ਦੁਆਲੇ ਪੱਕੀਆਂ, ਉੱਚੀਆਂ ਅਤੇ ਚੌੜੀਆਂ ਵੱਟਾਂ ਵਿਚ ਚੂਹੇ ਅਪਣੀਆਂ ਖੁੱਡਾਂ ਜ਼ਿਆਦਾ ਬਣਾਉਂਦੇ ਹਨ, ਇਸ ਲਈ ਇਨ੍ਹਾਂ ਦੀ ਉਚਾਈ ਅਤੇ ਚੌੜਾਈ ਘੱਟ ਰੱਖੋ। ਨਦੀਨਾਂ ਦੀ ਰੋਕਥਾਮ ਕਰਦੇ ਰਹੋ।

2. ਯਾਂਤਰਿਕ ਤਰੀਕੇ ਰਾਹੀਂ: ਫ਼ਸਲ ਨੂੰ ਕੱਟਣ ਤੋਂ ਬਾਅਦ ਖੇਤਾਂ ਨੂੰ ਪਾਣੀ ਲਾਉਣ ਵੇਲੇ ਖੁੱਡਾਂ ਵਿਚੋਂ ਨਿਕਲ ਰਹੇ ਚੂਹਿਆਂ ਨੂੰ ਡੰਡਿਆਂ ਦੀ ਮਦਦ ਨਾਲ ਮਾਰ ਦਿਉ। ਛੋਟੇ ਖੇਤਰ ਵਿਚ ਪਿੰਜਰਿਆਂ ਰਾਹੀਂ ਚੂਹਿਆਂ ਨੂੰ ਫੜਿਆ ਜਾ ਸਕਦਾ ਹੈ। ਇਸ ਲਈ ਖੇਤ ਵਿਚੋਂ ਘੱਟੋ-ਘੱਟ 16 ਪਿੰਜਰੇ ਪ੍ਰਤੀ ਏਕੜ ਦੇ ਹਿਸਾਬ ਨਾਲ ਚੂਹਿਆਂ ਦੇ ਆਉਣ ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਵਾਂ 'ਤੇ ਰੱਖ ਕੇ ਲਗਾਤਾਰ 2-3 ਦਿਨਾਂ ਲਈ ਇਕ ਜਗ੍ਹਾ 'ਤੇ ਨਾ ਪਏ ਰਹਿਣ ਦਿਉ।

PhotoPhoto

3. ਚੂਹੇਮਾਰ ਦਵਾਈਆਂ ਰਾਹੀਂ: ਚੂਹਿਆਂ ਦਾ ਜ਼ਹਿਰੀਲੇ ਚੋਗ ਨੂੰ ਖਾਣਾ, ਚੋਗ ਵਿਚ ਵਰਤੇ ਗਏ ਦਾਣਿਆਂ ਦੇ ਸੁਆਦ ਅਤੇ ਮਹਿਕ ਉਪਰ ਨਿਰਭਰ ਕਰਦਾ ਹੈ। ਕਣਕ, ਜਵਾਰ ਜਾ ਬਾਜਰਾ ਆਦਿ ਦੇ ਦਾਣਿਆਂ ਦਾ ਦਰੜ ਚੂਹੇ ਬਹੁਤ ਪਸੰਦ ਕਰਦੇ ਹਨ। ਚੋਗ ਦੋ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਚੋਗ ਨੂੰ ਤੁਸੀ ਹੇਠਾਂ ਦਿਤੇ ਤਰੀਕੇ ਨਾਲ ਤਿਆਰ ਕਰ ਸਕਦੇ ਹੋ:-

2% ਜ਼ਿੰਕ ਫਾਸਫਾਈਡ ਵਾਲਾ ਚੋਗ: ਇਕ ਕਿੱਲੋ ਦਾਣਿਆਂ ਦੇ ਦਰੜ ਵਿਚ 20 ਗ੍ਰਾਮ ਖਾਣ ਵਾਲਾ ਤੇਲ, 20 ਗ੍ਰਾਮ ਪੀਸੀ ਖੰਡ ਤੇ 25 ਗ੍ਰਾਮ ਜ਼ਿੰਕ ਦਵਾਈ ਦਾ ਪਾਊਡਰ ਕਿਸੇ ਭਾਂਡੇ ਵਿਚ ਚੰਗੀ ਤਰ੍ਹਾਂ ਰਲਾਉ।
0.005%  ਬਰੋਮਾਡਾਇਲੋਨ ਵਾਲਾ ਚੋਗ: ਇਕ ਕਿੱਲੋ ਦਾਣਿਆਂ ਦੇ ਦਰੜ ਵਿਚ 20 ਗ੍ਰਾਮ ਖਾਣ ਵਾਲਾ ਤੇਲ, 20 ਗ੍ਰਾਮ ਪੀਸੀ ਖੰਡ ਅਤੇ 20 ਗ੍ਰਾਮ ਬਰੋਮਾਡਾਇਲੋਨ ਦਵਾਈ ਦਾ ਪਾਊਡਰ ਕਿਸੇ ਭਾਂਡੇ ਵਿਚ ਚੰਗੀ ਤਰ੍ਹਾਂ ਰਲਾਉ।

ਜ਼ਿੰਕ ਫਾਸਫਾਈਡ ਦਵਾਈ ਵਾਲੇ ਚੋਗ ਨੂੰ ਖਾਣ ਤੋਂ 2-3 ਘੰਟਿਆਂ ਬਾਅਦ ਹੀ ਚੂਹਿਆਂ ਦੀ ਮੌਤ ਹੋ ਜਾਂਦੀ ਹੈ ਜਿਸ ਕਾਰਨ ਬਾਕੀ ਬਚੇ ਚੂਹਿਆਂ ਨੂੰ ਦਵਾਈ ਦੇ ਜ਼ਹਿਰੀਲੇ ਹੋਣ ਦਾ ਪਤਾ ਲੱਗ ਜਾਂਦਾ ਹੈ ਅਤੇ ਫਿਰ ਉਹ ਇਸ ਚੋਗ ਨੂੰ ਖਾਣਾ ਛੱਡ ਦਿੰਦੇ ਹਨ। ਇਸ ਲਈ ਬਚੇ ਹੋਏ ਚੂਹੇ ਮਾਰਨ ਲਈ ਜ਼ਿੰਕ ਫਾਸਫਾਈਡ ਦੀ ਜਗ੍ਹਾ ਦੂਜੀ ਦਵਾਈ ਬਰੋਮਾਡਾਇਲੋਨ ਦੀ ਵਰਤੋਂ ਕਰੋ।

ਚੂਹਿਆਂ ਦੀ ਯਾਦ ਸ਼ਕਤੀ ਬਹੁਤ ਤੇਜ਼ ਹੁੰਦੀ ਹੈ ਇਸ ਲਈ ਦੂਜੀ ਵਾਰ ਜ਼ਿੰਕ ਫਾਸਫਾਈਡ ਦਵਾਈ, ਘੱਟ ਤੋਂ ਘੱਟ ਦੋ ਮਹੀਨੇ ਦੇ ਫਾਸਲੇ ਤੇ ਪਾਉ। ਬਰੋਮਾਡਾਇਲੋਨ ਦਵਾਈ ਖਾਣ ਤੋਂ 2-3 ਦਿਨ ਬਾਅਦ ਚੂਹੇ ਮਰਨਾ ਸ਼ੁਰੂ ਹੁੰਦੇ ਹਨ। ਜਿਸ ਕਾਰਨ ਚੂਹਿਆਂ ਨੂੰ ਅਪਣੇ ਸਾਥੀ ਚੂਹਿਆਂ ਦੀ ਮੌਤ ਦੇ ਕਾਰਨ ਦਾ ਪਤਾ ਹੀ ਨਹੀਂ ਲਗਦਾ ਅਤੇ ਉਹ ਇਸ ਦਵਾਈ ਵਾਲੇ ਚੋਗੇ ਨੂੰ ਵਾਰ-ਵਾਰ ਪਾਉਣ ਤੇ ਵੀ ਖਾਂਦੇ ਰਹਿੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement