Health News: ਸਵੇਰੇ ਉਠਣ ਤੋਂ ਬਾਅਦ ਠੰਢੇ ਪਾਣੀ ਨਾਲ ਧੋਵੋ ਚਿਹਰਾ
Published : Jun 29, 2024, 7:11 am IST
Updated : Jun 29, 2024, 7:27 am IST
SHARE ARTICLE
Wash your face with cold water after waking up in the morning Health News
Wash your face with cold water after waking up in the morning Health News

Health News: ਥੋੜ੍ਹਾ ਜਿਹਾ ਠੰਢਾ ਪਾਣੀ ਤੁਹਾਡੀ ਚਮੜੀ ਨੂੰ ਫਿਰ ਤੋਂ ਜਵਾਨ ਬਣਾ ਸਕਦਾ ਹੈ

Wash your face with cold water after waking up in the morning Health News: ਸੌ ਕੇ ਉਠਣ ਤੋਂ ਬਾਅਦ ਚਿਹਰੇ ’ਤੇ ਹਲਕੀ ਸੋਜ ਆ ਜਾਂਦੀ ਹੈ। ਕਦੇ-ਕਦੇ ਚਿਹਰੇ ’ਤੇ ਛੋਟੇ-ਛੋਟੇ ਮੁਹਾਂਸੇ ਵੀ ਹੋਣ ਲਗਦੇ ਹਨ। ਤਣਾਅ, ਠੀਕ ਤਰ੍ਹਾਂ ਨਾ ਸੌਣਾ ਅਤੇ ਕਦੇ-ਕਦੇ ਖਾਣ ਦੀ ਕੁੱਝ ਐਲਰਜੀ ਦੀ ਵਜ੍ਹਾ ਨਾਲ ਵੀ ਇਹ ਮੁਹਾਂਸੇ ਹੋ ਸਕਦੇ ਹਨ। ਸਵੇਰੇ-ਸਵੇਰੇ ਚਿਹਰੇ ’ਤੇ ਠੰਢੇ ਪਾਣੀ ਦੇ ਛਿੱਟੇ ਤੁਹਾਨੂੰ ਚਮੜੀ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ। ਆਉ ਜਾਣਦੇ ਹਾਂ ਠੰਢੇ ਪਾਣੀ ਨਾਲ ਚਿਹਰਾ ਧੋਣ ਦੇ ਫ਼ਾਇਦਿਆਂ ਬਾਰੇ :

ਇਹ ਵੀ ਪੜ੍ਹੋ: Health News: ਛਿਲਕੇ ਸਮੇਤ ਸੇਬ ਖਾਣ ਨਾਲ ਦੂਰ ਹੁੰਦੀਆਂ ਹਨ ਕਈ ਬੀਮਾਰੀਆਂ

ਜਿਵੇਂ ਚਿਹਰੇ ’ਤੇ ਆਈਸ ਕਿਊਬ ਰਗੜਣਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਠੀਕ ਉਸੇ ਤਰ੍ਹਾਂ ਠੰਢੇ ਪਾਣੀ ਨਾਲ ਚਿਹਰਾ ਧੋਣਾ ਵੀ ਇਕ ਚੰਗਾ ਨੁਸਖ਼ਾ ਮੰਨਿਆ ਜਾਂਦਾ ਹੈ। ਇਹ ਦੋਵੇਂ ਚੀਜ਼ਾਂ ਚਮੜੀ ਨੂੰ ਜਵਾਨ ਬਣਾਉਂਦੀਆਂ ਹਨ। 

ਇਹ ਵੀ ਪੜ੍ਹੋ: Editorial: ਬੇਰੁਜ਼ਗਾਰੀ : ਕਾਂਸਟੇਬਲਾਂ ਦੀਆਂ 17 ਹਜ਼ਾਰ ਨੌਕਰੀਆਂ ਲਈ 17 ਲੱਖ ਉਮੀਦਵਾਰ ਤੇ ਸਵਾ ਲੱਖ ਡਾਕਟਰ ਲਈ 23 ਲੱਖ

ਚਿਹਰੇ ਨੂੰ ਠੰਢੇ ਪਾਣੀ ਨਾਲ ਧੋਣ ਨਾਲ ਚਮੜੀ ਬਿਲਕੁਲ ਤਾਜ਼ਾ ਹੋ ਜਾਂਦੀ ਹੈ। ਥੋੜ੍ਹਾ ਜਿਹਾ ਠੰਢਾ ਪਾਣੀ ਤੁਹਾਡੀ ਚਮੜੀ ਨੂੰ ਫਿਰ ਤੋਂ ਜਵਾਨ ਬਣਾ ਸਕਦਾ ਹੈ ਅਤੇ ਤੁਹਾਨੂੰ ਜ਼ਿਆਦਾ ਊਰਜਾਵਾਨ ਮਹਿਸੂਸ ਕਰਵਾ ਸਕਦਾ ਹੈ। ਠੰਢੇ ਪਾਣੀ ਨਾਲ ਖ਼ੂਨ ਦਾ ਸਰਕੁਲੇਸ਼ਨ ਤੇਜ਼ ਹੁੰਦਾ ਹੈ ਜਿਸ ਨਾਲ ਚਿਹਰੇ ’ਤੇ ਚਮਕ ਆਉਂਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 ਚਿਹਰੇ ਨੂੰ ਠੰਢੇ ਪਾਣੀ ਨਾਲ ਧੋਣ ਨਾਲ ਖੁੱਲ੍ਹੇ ਛੇਕ ਬੰਦ ਹੋ ਜਾਂਦੇ ਹਨ। ਗਰਮ ਪਾਣੀ ਨਾਲ ਅਪਣਾ ਚਿਹਰਾ ਧੋਣ ਤੋਂ ਬਾਅਦ, ਉਨ੍ਹਾਂ ਛੇਕਾਂ ਨੂੰ ਬੰਦ ਕਰਨ ਲਈ ਉਸ ’ਤੇ ਥੋੜ੍ਹਾ ਠੰਢਾ ਪਾਣੀ ਛਿੜਕੋ, ਅੱਖਾਂ ਵਿਚ ਠੰਢੇ ਪਾਣੀ ਦੇ ਛਿੱਟੇ ਮਾਰਨ ਨਾਲ ਵੀ ਚਮੜੀ ਨੂੰ ਠੰਢਕ ਮਹਿਸੂਸ ਹੁੰਦੀ ਹੈ।

(For more news apart from Wash your face with cold water after waking up in the morning Health News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement