
ਭਾਫ਼ ਬੰਦ ਨੱਕ ਖੋਲ੍ਹਣ ਨਾਲ ਗਲੇ ਅਤੇ ਫੇਫੜਿਆਂ ਲਈ ਇਕ ਤਰ੍ਹਾਂ ਨਾਲ ਸੈਨੇਟਾਈਜ਼ਰ ਦਾ ਕੰਮ ਕਰਦੀ ਹੈ।
ਜੇਕਰ ਨੱਕ ਅਤੇ ਸਾਹ ਲੈਣ ’ਚ ਪ੍ਰੇਸ਼ਾਨੀ ਹੋਵੇ ਤਾਂ ਭਾਫ਼ ਲੈਣੀ ਚਾਹੀਦੀ ਹੈ। ਭਾਫ਼ ਬੰਦ ਨੱਕ ਖੋਲ੍ਹਣ ਨਾਲ ਗਲੇ ਅਤੇ ਫੇਫੜਿਆਂ ਲਈ ਇਕ ਤਰ੍ਹਾਂ ਨਾਲ ਸੈਨੇਟਾਈਜ਼ਰ ਦਾ ਕੰਮ ਕਰਦੀ ਹੈ। ਆਉ ਜਾਣਦੇ ਹਾਂ ਭਾਫ਼ ਲੈਣ ਦੇ ਫ਼ਾਇਦਿਆਂ ਬਾਰੇ:
- ਪਾਣੀ ’ਚ ਵਿਕਸ, ਸੰਤਰੇ ਜਾਂ ਨਿੰਬੂ ਦੇ ਛਿਲਕੇ, ਅਦਰਕ ਅਤੇ ਨਿੰਮ ਦੀਆਂ ਪੱਤੀਆਂ ਨੂੰ ਉਬਾਲ ਕੇ ਭਾਫ਼ ਲਉ।
-ਠੰਢੀਆਂ ਚੀਜ਼ਾਂ ਜਿਵੇਂ ਆਈਸਕ੍ਰੀਮ, ਕੋਲਡ ਡਿ੍ਰੰਕ, ਫ਼ਰਿਜ ਦੀਆਂ ਠੰਢੀਆਂ ਚੀਜ਼ਾਂ ਤੇ ਖੱਟੀਆਂ ਚੀਜ਼ਾਂ ਜਿਵੇਂ ਆਚਾਰ, ਇਮਲੀ ਆਦਿ ਖਾਣ ਤੋਂ ਬਚੋ।
-ਹੈਵੀ ਫ਼ੈਟ ਭੋਜਨ ਜਿਵੇਂ ਮੈਦੇ ਤੋਂ ਬਣੀਆਂ ਚੀਜ਼ਾਂ ਅਤੇ ਦਾਲਾਂ ’ਚ ਮਾਂਹ, ਰਾਜਮਾਂਹ, ਛੋਲੇ ਆਦਿ ਖਾਣ ਤੋਂ ਪਰਹੇਜ਼ ਕਰੋ। ਪਾਲਕ, ਸਰੋ੍ਹਂ, ਬੈਂਗਣ, ਕਟਹਲ ਅਤੇ ਗੋਭੀ ਜਿਹੀਆਂ ਪਚਣ ’ਚ ਭਾਰੀ ਸਬਜ਼ੀਆਂ ਦਾ ਸੇਵਨ ਵੀ ਇਸ ਸਮੇਂ ਨਾ ਕਰੋ।
-ਆਕਸੀਜਨ ਦਾ ਲੈਵਲ ਸਰੀਰ ’ਚ ਸਹੀ ਰੱਖਣ ਲਈ ਜਿੰਨਾ ਵੱਧ ਤੋਂ ਵੱਧ ਹੋ ਸਕੇ ਉਲਟੇ ਭਾਰ ਪੇਟ ਦੇ ਬਲ ਲੇਟ ਕੇ ਲੰਮਾ ਸਾਹ ਲੈਣਾ ਚਾਹੀਦਾ ਹੈ। ਅਜਿਹਾ ਦਿਨ ’ਚ ਕਈ ਵਾਰ ਕਰ ਸਕਦੇ ਹੋ।
- ਖਾਣਾ ਖਾਣ ਤੋਂ ਬਾਅਦ ਦੁਪਹਿਰ ’ਚ ਅਤੇ ਰਾਤ (ਕਰੀਬ ਨੌਂ ਵਜੇ) ਗਲੋਅ-ਘਣ-ਵੱਟੀ ਦੀਆਂ ਦੋ-ਦੋ ਗੋਲੀਆਂ ਗਰਮ ਪਾਣੀ ਨਾਲ ਲੈਣ ’ਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਇਸ ਤੋਂ ਇਲਾਵਾ ਅੱਧਾ ਕੱਪ ਕਾੜ੍ਹਾ ਦਿਨ ’ਚ ਇਕ ਵਾਰ ਕਦੇ ਵੀ ਪੀ ਲਉ। ਅੱਧੇ ਤੋਂ ਘੱਟ ਇਕ ਚਮਚ ਤੁਲਸੀ ਅਰਕ, ਅੱਧਾ ਕੱਪ ਗਰਮ ਪਾਣੀ ਜਾਂ ਚਾਹ ’ਚ ਮਿਲਾ ਕੇ ਦਿਨ ’ਚ ਇਕ ਵਾਰ ਕਦੇ ਵੀ ਲਉ।
-ਲੌਂਗ ਜਾਂ ਸਾਬੁਤ ਕਾਲੀ ਮਿਰਚ ਜਾਂ ਅਜਵੈਣ ’ਚ ਸੇਂਧਾ ਨਮਕ ਮਿਲਾ ਕੇ ਦਿਨ ’ਚ ਦੋ ਤੋਂ ਤਿੰਨ ਵਾਰ ਚੂਸ ਸਕਦੇ ਹੋ।
-ਤਿਲ ਦੇ ਤੇਲ ਜਾਂ ਸਰੋ੍ਹਂ ਦੇ ਤੇਲ ਦੀਆਂ ਦੋ-ਦੋ ਬੂੰਦਾਂ ਦਿਨ ’ਚ ਦੋ ਵਾਰ ਨੱਕ ’ਚ ਪਾਉ।
-ਹਲਕਾ ਭੋਜਨ ਹੀ ਕਰੋ। ਕਮਜ਼ੋਰੀ ਮਹਿਸੂਸ ਹੋਣ ’ਤੇ ਮੁਨੱਕੇ ਦੇ ਚਾਰ-ਚਾਰ ਦਾਣੇ ਸਵੇਰੇ ਤੇ ਸ਼ਾਮ ਨੂੰ ਲਉ। ਰਾਤ ਨੂੰ ਸੌਣ ਸਮੇਂ ਹਲਦੀ ਵਾਲਾ ਦੁੱਧ ਲਉ।
-ਕਪੂਰ-ਅਜਵੈਣ ਦੀ ਪੋਟਲੀ ਥੋੜ੍ਹੀ-ਥੋੜ੍ਹੀ ਦੇਰ ਬਾਅਦ ਸੁੰਘਦੇ ਰਹੋ।