Bullet Proof Tractor News: ਅਤਿਵਾਦ ਦੇ 40 ਸਾਲ ਬਾਅਦ ਹੁਣ ਗੈਂਗਸਟਰਾਂ ਨਾਲ ਲੜਨ ਲਈ ਬੁਲੇਟ ਪਰੂਫ ਟਰੈਕਟਰ ਤਿਆਰ
Published : Feb 1, 2024, 8:06 am IST
Updated : Feb 1, 2024, 8:06 am IST
SHARE ARTICLE
Bullet Proof Tractor News in punjabi
Bullet Proof Tractor News in punjabi

Bullet Proof Tractor News: ਜੰਗਲਾਂ 'ਚ ਲੁਕੇ ਅਤਿਵਾਦੀਆਂ ਅਤੇ ਗੈਂਗਸਟਰਾਂ ਨੂੰ ਆਸਾਨੀ ਨਾਲ ਜਾਵੇਗਾ ਫੜਿਆ

Bullet Proof Tractor News in punjab: ਪੰਜਾਬ ਵਿਚ ਅਤਿਵਾਦ ਦੇ 40 ਸਾਲਾ ਬਾਅਦ ਬੁਲੇਟਪਰੂਫ ਟਰੈਕਟਰਾਂ ਦੀ ਵਾਪਸ ਹੋਈ ਹੈ।  ਇਨ੍ਹਾਂ ਟਰੈਕਟਰਾਂ ਨੂੰ ਸੂਬੇ ਵਿੱਚ ਗੈਂਗਸਟਰਾਂ ਦੀਆਂ ਵਧਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਲਿਆਂਦਾ ਗਿਆ ਹੈ। ਇਸ ਮੁੱਠਭੇੜ ਵਿਚ ਕਈ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਅਤੇ ਕਈ ਜ਼ਖ਼ਮੀ ਹੋ ਗਏ। ਇਹ ਟਰੈਕਟਰ ਪਾਣੀ ਨਾਲ ਭਰੇ ਖੇਤਾਂ ਅਤੇ ਜੰਗਲੀ ਸੜਕਾਂ 'ਤੇ ਆਸਾਨੀ ਨਾਲ ਘੁੰਮ ਸਕਣਗੇ, ਅਜਿਹੇ 'ਚ ਉਥੇ ਲੁਕੇ ਅਤਿਵਾਦੀਆਂ ਅਤੇ ਗੈਂਗਸਟਰਾਂ ਨੂੰ ਆਸਾਨੀ ਨਾਲ ਫੜਿਆ ਜਾ ਸਕੇਗਾ।

ਇਹ ਵੀ ਪੜ੍ਹੋ: Health News: ਮੋਟਾਪੇ ਤੋਂ ਪ੍ਰੇਸ਼ਾਨ ਲੋਕ ਲੁਕਾਟ ਫੱਲ ਨੂੰ ਅਪਣੀ ਖ਼ੁਰਾਕ ’ਚ ਜ਼ਰੂਰ ਸ਼ਾਮਲ ਕਰਨ

ਪੰਜਾਬ ਪੁਲਿਸ ਨੇ ਆਮ ਟਰੈਕਟਰਾਂ ਨੂੰ ਸੋਧ ਕੇ ਅਜਿਹੇ 50 ਟਰੈਕਟਰ ਤਿਆਰ ਕੀਤੇ ਹਨ। ਪਹਿਲੇ ਪੜਾਅ ਵਿੱਚ ਇਨ੍ਹਾਂ ਨੂੰ ਮੁਹਾਲੀ, ਰੋਪੜ, ਪਟਿਆਲਾ, ਮੋਗਾ, ਫ਼ਿਰੋਜ਼ਪੁਰ, ਬਠਿੰਡਾ, ਗੁਰਦਾਸਪੁਰ, ਜਲੰਧਰ ਅਤੇ ਅੰਮ੍ਰਿਤਸਰ ਭੇਜਿਆ ਜਾ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਇਲਾਕਿਆਂ 'ਚ ਵੀ ਪੱਕੇ ਤੌਰ 'ਤੇ ਤਾਇਨਾਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Gold Demand: ਦੇਸ਼ 'ਚ ਕੀਮਤ ਵਧੀ ਤਾਂ ਘਟ ਗਈ ਸੋਨੇ ਦੀ ਮੰਗ, ਜਾਣੋ ਵਰਲਡ ਗੋਲਡ ਕੌਂਸਲ ਦੀ ਰਿਪੋਰਟ ਕੀ ਦਿੰਦੀ ਸੰਕੇਤ?

ਇਹ ਦੇਖਿਆ ਗਿਆ ਹੈ ਕਿ ਅਤਿਵਾਦੀ ਅਤੇ ਗੈਂਗਸਟਰ ਅਜਿਹੀਆਂ ਥਾਵਾਂ 'ਤੇ ਜੰਗਲਾਂ ਜਾਂ ਖੇਤਾਂ 'ਚ ਲੁਕ ਜਾਂਦੇ ਹਨ, ਜਿੱਥੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦਾ ਵਾਹਨਾਂ ਨਾਲ ਪਹੁੰਚਣਾ ਸੰਭਵ ਨਹੀਂ ਹੁੰਦਾ। ਜਦੋਂ ਪੁਲਿਸ ਨੇੜੇ ਆਉਂਦੀ ਹੈ ਤਾਂ ਦੂਜੇ ਪਾਸਿਓਂ ਲਗਾਤਾਰ ਗੋਲੀਬਾਰੀ ਕੀਤੀ ਜਾਂਦੀ ਹੈ।

ਪੰਜਾਬ ਪੁਲਿਸ ਨੇ ਇਨ੍ਹਾਂ ਟਰੈਕਟਰਾਂ ਦੀਆਂ 3 ਵਿਸ਼ੇਸ਼ਤਾਵਾਂ ਹਨ
-ਉਹਨਾਂ ਉੱਪਰ ਬੁਲੇਟਪਰੂਫ ਸ਼ੀਟਾਂ ਲਗਾਈਆਂ ਗਈਆਂ ਹਨ ਤਾਂ ਜੋ ਪੁਲਿਸ ਕਰਮਚਾਰੀਆਂ ਨੂੰ ਅਤਿਵਾਦੀਆਂ ਅਤੇ ਗੈਂਗਸਟਰਾਂ ਨਾਲ ਮੁਕਾਬਲੇ ਦੌਰਾਨ ਗੋਲੀਬਾਰੀ ਤੋਂ ਬਚਾਇਆ ਜਾ ਸਕੇ।

- ਹਾਈਟੈਕ ਹਥਿਆਰਾਂ ਨਾਲ ਲੈਸ ਇਸ ਟਰੈਕਟਰ ਵਿੱਚ 3 ਤੋਂ 4 ਪੁਲਿਸ ਮੁਲਾਜ਼ਮ ਬੈਠ ਸਕਣਗੇ ਅਤੇ ਮੁਕਾਬਲੇ ਦੌਰਾਨ ਗੋਲੀਬਾਰੀ ਦਾ ਜਵਾਬ ਦੇ ਸਕਣਗੇ। 
 -ਸੜਕ ਕਿੰਨੀ ਵੀ ਤੰਗ ਕਿਉਂ ਨਾ ਹੋਵੇ, ਇਹ ਟਰੈਕਟਰ ਆਸਾਨੀ ਨਾਲ ਚੱਲ ਸਕਣਗੇ। ਇਹ ਪਾਣੀ ਨਾਲ ਭਰੇ ਖੇਤਾਂ ਅਤੇ ਜੰਗਲੀ ਰਸਤਿਆਂ 'ਤੇ ਆਸਾਨੀ ਨਾਲ ਘੁੰਮ ਕੇ ਲੁਕੇ ਹੋਏ ਗੈਂਗਸਟਰਾਂ ਅਤੇ ਅਤਿਵਾਦੀਆਂ ਨੂੰ ਫੜਨ 'ਚ ਮਦਦ ਕਰੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੰਜਾਬ ਪੁਲਿਸ ਨੇ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ 500 ਬੁਲੇਟਪਰੂਫ ਜੈਕਟਾਂ ਵੀ ਤਿਆਰ ਕੀਤੀਆਂ ਹਨ, ਜੋ ਕਿ ਉਨ੍ਹਾਂ ਨੂੰ ਅਤਿਵਾਦੀਆਂ ਅਤੇ ਗੈਂਗਸਟਰਾਂ ਨਾਲ ਪੁਲਿਸ ਮੁਕਾਬਲਿਆਂ ਦੌਰਾਨ ਦਿੱਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਕੀਤੀ ਜਾ ਸਕੇ ਜੋ ਅਤਿਵਾਦੀਆਂ ਅਤੇ ਗੈਂਗਸਟਰਾਂ ਨਾਲ ਮੁਕਾਬਲਾ ਕਰਨਗੇ।

 (For more Punjabi news apart from Bullet Proof Tractor News in punjabi, stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement