ਵਿਗਿਆਨੀਆਂ ਨੇ ਲੱਭਿਆ ਪਾਣੀ ਤੋਂ ਈਂਧਣ ਬਣਾਉਣ ਦਾ ਤਰੀਕਾ 
Published : Jul 1, 2018, 2:48 pm IST
Updated : Jul 1, 2018, 2:48 pm IST
SHARE ARTICLE
scientists developed hydrogen fuel
scientists developed hydrogen fuel

ਵਰਤਮਾਨ ਸਮੇਂ ਪਟਰੌਲ-ਡੀਜ਼ਲ ਦੀਆਂ ਕੀਮਤਾਂ ਆਸਮਾਨ ਛੂੰਹਦੀਆਂ ਜਾ ਰਹੀਆਂ ਹਨ, ਜਿਸ ਕਾਰਨ ਲੋਕਾਂ 'ਤੇ ਮਹਿੰਗਾਈ ਦਾ ਬੋਝ ਵਧਦਾ ਜਾ ਰਿਹਾ ਹੈ ਪਰ ...

ਵਾਸ਼ਿੰਗਟਨ : ਵਰਤਮਾਨ ਸਮੇਂ ਪਟਰੌਲ-ਡੀਜ਼ਲ ਦੀਆਂ ਕੀਮਤਾਂ ਆਸਮਾਨ ਛੂੰਹਦੀਆਂ ਜਾ ਰਹੀਆਂ ਹਨ, ਜਿਸ ਕਾਰਨ ਲੋਕਾਂ 'ਤੇ ਮਹਿੰਗਾਈ ਦਾ ਬੋਝ ਵਧਦਾ ਜਾ ਰਿਹਾ ਹੈ ਪਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਹੁਣ ਵਿਗਿਆਨੀਆਂ ਨੇ ਇਕ ਅਜਿਹੀ ਤਕਨੀਕ ਵਿਕਸਤ ਕੀਤੀ ਹੈ, ਜੋ ਇਸ ਪਰੇਸ਼ਾਨੀ ਤੋਂ ਸਾਨੂੰ ਰਾਹਤ ਦਿਵਾ ਸਕਦੀ ਹੈ। ਅਸਲ ਵਿਚ ਵਿਗਿਆਨੀਆਂ ਨੇ ਪਾਣੀ ਤੋਂ ਈਂਧਣ ਬਣਾਉਣ ਦਾ ਤਰੀਕਾ ਇਜ਼ਾਦ ਕੀਤਾ ਹੈ, ਜਿਸ ਨਾਲ ਕਾਰਾਂ ਅਤੇ ਹੋਰ ਵਾਹਨ ਚੱਲ ਸਕਣਗੇ।

water to produce hydrogen fuelwater to produce hydrogen fuelਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਵਿਗਿਆਨੀਆਂ ਲਈ ਕਿਸੇ ਅਜਿਹੇ ਈਂਧਣ ਦੀ ਖੋਜ ਕਾਫ਼ੀ ਸਮੇਂ ਤੋਂ ਚੁਣੌਤੀ ਬਣੀ ਹੋਈ ਸੀ ਜੋ ਵਾਤਾਵਰਣ ਪੱਖੀ ਹੋਵੇ। ਹੁਣ ਵਿਗਿਆਨੀਆਂ ਵਲੋਂ ਪਾਣੀ ਤੋਂ ਈਂਧਣ ਬਣਾਉਣ ਦੀ ਵਿਕਸਤ ਕੀਤੀ ਗਈ ਇਹ ਸਮੱਗਰੀ ਕਿਫ਼ਾਇਤੀ ਹੋਣ ਦੇ ਨਾਲ-ਨਾਲ ਵਾਤਾਵਰਣ ਅਨੁਕੂਲ ਵੀ ਦੱਸੀ ਜਾ ਰਹੀ ਹੈ। ਇਹ ਤਕਨੀਕ ਪਾਣੀ ਨੂੰ ਤੋੜ ਕੇ ਉਸ ਤੋਂ ਹਾਈਡ੍ਰੋਜਨ ਈਂਧਣ ਬਣਾਉਣ ਵਿਚ ਮਦਦ ਕਰ ਸਕਦੀ ਹੈ।

scientists developed hydrogen fuelscientists developed hydrogen fuel ਵਿਗਿਆਨੀਆਂ ਮੁਤਾਬਕ ਜ਼ਿਆਦਾਤਰ ਪ੍ਰਣਾਲੀਆਂ ਵਿਚ ਦੋ ਤੱਤਾਂ ਦੀ ਲੋੜ ਹੁੰਦੀ ਹੈ ਜੋ ਪਾਣੀ ਦੇ ਤੱਤਾਂ ਤੋਂ ਹਾਈਡ੍ਰੋਜਨ  ਅਤੇ ਆਕਸੀਜ਼ਨ ਨੂੰ ਅਲੱਗ ਕਰਦੇ ਹਨ ਪਰ ਨਵੀਂ ਤਕਨੀਕ  ਮੁਤਾਬਕ ਆਇਰਨ ਅਤੇ ਡਿਨੀਕਲ ਫਾਸਫਾਈਡ ਤੋਂ ਬਣਿਆ ਨਵਾਂ ਤੱਤ ਵਪਾਰਕ ਰੂਪ ਨਾਲ ਉਪਲਬਧ ਨਿਕੇਲ ਫੋਮ 'ਤੇ ਦੋਵੇਂ ਕੰਮ ਕਰਦਾ ਹੈ। ਅਮਰੀਕਾ ਸਥਿਤ ਯੂਨੀਵਰਸਿਟੀ ਆਫ਼ ਹਿਊਸਟਨ ਅਤੇ ਕੈਲੇਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਿਚ ਪਾਣੀ ਤੋਂ ਹਾਈਡ੍ਰੋਜਨ ਦਾ ਉਤਪਾਦਨ ਕਰਨ ਲਈ ਜ਼ਰੂਰੀ ਊਰਜਾ ਦੀ ਮਾਤਰਾ ਨੂੰ ਨਾਟਕੀ ਰੂਪ ਨਾਲ ਘੱਟ ਕਰਨ ਦੀ ਸਮਰੱਥਾ ਹੁੰਦੀ ਹੈ।

houston university usahouston university usaਘੱਟ ਊਰਜਾ ਦਾ ਮਤਲਬ ਇਹ ਹੋਇਆ ਕਿ ਹਾਈਡ੍ਰੋਜਨ ਉਤਪਾਦਨ ਘੱਟ ਲਾਗਤ 'ਤੇ ਕੀਤਾ ਜਾ ਸਕਦਾ ਹੈ। ਯੂਨੀਵਰਸਿਟੀ ਆਫ਼ ਹਿਊਸਟਨ ਦੇ ਪ੍ਰੋਫੈਸਰ ਝਿਫੇਂਗ ਰੇਨ ਨੇ ਕਿਹਾ ਕਿ ਇਸ ਨਾਲ ਅਸੀਂ ਉਦਯੋਗੀਕਰਨ ਦੇ ਨੇੜੇ ਆ ਗਏ ਹਾਂ। ਹਾਈਡ੍ਰੋਜਨ ਨੂੰ ਕਈ ਉਦਯੋਗਿਕ ਵਰਤੋਂ ਵਿਚ ਸਵੱਛ ਊਰਜਾ ਦੇ ਲੋੜੀਂਦੇ ਸਰੋਤ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਹਾਲਾਂਕਿ ਵੱਡੀ ਮਾਤਰਾ ਵਿਚ ਗੈਸ ਉਤਪਾਦਨ ਲਈ ਪ੍ਰਯੋਗਿਕ, ਕਿਫ਼ਾਇਤੀ ਅਤੇ ਵਾਤਾਵਰਣ ਅਨੁਕੂਲ ਤਰੀਕਾ ਲੱਭਣਾ ਇਕ ਚੁਣੌਤੀ ਰਿਹਾ ਹੈ, ਖ਼ਾਸ ਕਰਕੇ ਪਾਣੀ ਨੂੰ ਇਸ ਦੇ ਤੱਤਾਂ ਵਿਚ ਤੋੜ ਕੇ ਈਂਧਣ ਬਣਾਉਣਾ।

scientists developed hydrogen fuelscientists developed hydrogen fuelਨੇਚਰ ਕਮਿਊਨੀਕੇਸ਼ਨਜ਼ ਪੱਤ੍ਰਿਕਾ ਵਿਚ ਪ੍ਰਕਾਸ਼ਤ ਰਿਸਰਚ ਰਿਪੋਰਟ ਵਿਚ ਰੇਨ ਨੇ ਕਿਹਾ ਕਿ ਕਿਉਂਕਿ ਇਸ ਨੂੰ ਤਰਲ ਰੂਪ ਵਿਚ ਬਦਲਿਆ ਜਾ ਸਕਦਾ ਹੈ। ਅਜਿਹੇ ਵਿਚ ਊਰਜਾ ਦੇ ਕੁੱਝ ਹੋਰ ਸਰੂਪਾਂ ਦੀ ਤੁਲਨਾ ਵਿਚ Îਇਸ ਦਾ ਜ਼ਿਆਦਾ ਆਸਾਨੀ ਨਾਲ ਭੰਡਾਰਨ ਕੀਤਾ ਜਾ ਸਕਦਾ ਹੈ। ਯੂਨੀਵਰਸਿਟੀ ਆਫ਼ ਹਿਊਸਟਨ ਦੇ ਸਹਾਇਕ ਪ੍ਰੋਫੈਸਰ ਸ਼ੁਓ ਚੇਨ ਨੇ ਕਿਹਾ ਕਿ ਸਾਡੇ ਦੁਆਰਾ ਵਿਕਸਤ ਕੀਤੀ ਗਈ ਸਮੱਗਰੀ ਧਰਤੀ ਵਿਚ ਵਧੇਰੀ ਮਾਤਰਾ ਵਿਚ ਉਪਲਬਧ ਤੱਤਾਂ 'ਤੇ ਆਧਾਰਤ ਹੈ। ਪਲੈਟੀਨਮ ਸਮੂਹ ਦੀਆਂ ਸਮੱਗਰੀਆਂ ਦੇ ਨਾਲ ਦਾ ਪ੍ਰਦਰਸ਼ਨ ਕਰਦੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement