ਫ਼ੇਸਬੁਕ ਜਲਦ ਹੀ ਲਾਂਚ ਕਰੇਗੀ ਨਵਾਂ ਡੇਟਿੰਗ ਫ਼ੀਚਰ
Published : May 2, 2018, 5:16 pm IST
Updated : May 2, 2018, 5:16 pm IST
SHARE ARTICLE
dating feature
dating feature

ਫ਼ੇਸਬੁਕ ਜਲਦ ਹੀ ਡੇਟਿੰਗ ਸਰਵਿਸ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਜੀ ਹਾਂ, ਸੋਸ਼ਲ ਨੈਟਵਰਕਿੰਗ ਵੈਬਸਾਈਟ 'ਤੇ ਡੇਟਿੰਗ ਦਾ ਤਜ਼ਰਬਾ ਵੀ ਮਿਲੇਗਾ। ਫ਼ੇਸਬੁਕ ਦੇ ਸੀਈਓ ਮਾਰਕ...

ਨਵੀਂ ਦਿੱਲੀ : ਫ਼ੇਸਬੁਕ ਜਲਦ ਹੀ ਡੇਟਿੰਗ ਸਰਵਿਸ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਜੀ ਹਾਂ, ਸੋਸ਼ਲ ਨੈਟਵਰਕਿੰਗ ਵੈਬਸਾਈਟ 'ਤੇ ਡੇਟਿੰਗ ਦਾ ਤਜ਼ਰਬਾ ਵੀ ਮਿਲੇਗਾ। ਫ਼ੇਸਬੁਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਐਲਾਨ ਕੀਤਾ ਕਿ ਦੁਨੀਆਂ ਦੀ ਸੱਭ ਤੋਂ ਵੱਡੀ ਸੋਸ਼ਲ ਮੀਡੀਆ ਦਿੱਗਜ ਲੋਕਾਂ ਨੂੰ ਰੋਮਾਂਟਿਕ ਰਿਲੇਸ਼ਨਸ਼ਿਪ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।

dating featuredating feature

ਜ਼ੁਕਰਬਰਗ ਨੇ ਫ਼ੇਸਬੁਕ ਦੀ ਸਾਲਾਨਾ ਐਫ਼8 ਕਾਂਨਫ਼ਰੈਂਸ 'ਚ ਸਾਫ਼ਟਵੇਯਰ ਡਿਵੈਲਪਰਜ਼ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਡੇਟਿੰਗ ਸਰਵਿਸ ਜ਼ਰੀਏ ਲੋਕਾਂ ਨੂੰ ਆਨਲਾਈਨ ਤਰੀਕੇ ਨਾਲ ਹੀ ਆਪਸ 'ਚ ਜੋੜਿਆ ਜਾਵੇਗਾ। ਜ਼ੁਕਰਬਰਗ ਨੇ ਕਿਹਾ ਕਿ ਮੌਜੂਦਾ ਸਮੇਂ 'ਚ 20 ਕਰੋਡ਼ ਲੋਕਾਂ ਨੇ ਫ਼ੇਸਬੁਕ 'ਤੇ ਅਪਣੇ ਆਪ ਨੂੰ ਸਿੰਗਲ ਲਿਸਟ ਕੀਤਾ ਹੈ, ਇਸ ਤੋਂ ਸਾਫ਼ ਹੁੰਦਾ ਹੈ ਕਿ ਨਿਸ਼ਚਿਤ ਤੌਰ 'ਤੇ ਅਜਿਹਾ ਕੁੱਝ ਕੀਤਾ ਜਾ ਸਕਦਾ ਹੈ।

dating featuredating feature

ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਫ਼ੀਚਰ ਲੰਮੇ ਸਮੇਂ ਤਕ ਚਲਣ ਵਾਲੇ ਰਿਸ਼ਤਿਆਂ ਨੂੰ ਲੱਭਣ ਲਈ ਹੋਵੇਗਾ, ਨਾ ਕਿ ਸਿਰਫ਼ ਇਕ ਜਾਂ ਦੋ ਵਾਰ ਮਿਲਣ ਲਈ ਇਕ ਜ਼ਰੀਆ ਹੋਵੇਗਾ। ਇਹ ਸਰਵਿਸ ਆਪਸ਼ਨਲ ਹੋਵੇਗੀ ਅਤੇ ਇਸ ਨੂੰ ਛੇਤੀ ਲਾਂਚ ਕੀਤਾ ਜਾਵੇਗਾ। ਹਾਲਾਂਕਿ,  ਜ਼ੁਕਰਬਰਗ ਨੇ ਲਾਂਚ ਲਈ ਕਿਸੇ ਤਰੀਕ ਦਾ ਖੁਲਾਸਾ ਨਹੀਂ ਕੀਤਾ ਹੈ।

dating featuredating feature

ਉਨ੍ਹਾਂ ਮੁਤਾਬਕ, ਡੇਟਿੰਗ ਸਰਵਿਸ ਨੂੰ ਬਣਾਉਂਦੇ ਸਮੇਂ ਨਿੱਜਤਾ ਦਾ ਪੂਰਾ ਧਿਆਨ ਰੱਖਿਆ ਗਿਆ ਹੈ, ਇਸ ਲਈ ਫ਼ੇਸਬੁਕ 'ਤੇ ਫਰੈਂਡਲਿਸਟ 'ਚ ਮੌਜੂਦ ਦੋਸਤ ਕਿਸੇ ਯੂਜ਼ਰ ਦੀ ਡੇਟਿੰਗ ਪ੍ਰੋਫ਼ਾਈਲ ਨੂੰ ਨਹੀਂ ਦੇਖ ਪਾਉਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement