
ਈ-ਕਾਮਰਸ ਵੈਬਸਾਈਟ ਐਮਾਜ਼ੋਨ ਇੰਡੀਆ 'ਤੇ ਅੱਜ ਤੋਂ ਇਨਫ਼ੋਕਸ ਕਾਰਨਿਵਾਲ (Infocus Carnival) ਸ਼ੁਰੂ ਹੋ ਗਿਆ ਹੈ। ਇਹ 3 ਦਿਨ ਯਾਨੀ 5 ਅਪ੍ਰੈਲ ਤਕ ਚੱਲੇਗਾ।
ਈ-ਕਾਮਰਸ ਵੈਬਸਾਈਟ ਐਮਾਜ਼ੋਨ ਇੰਡੀਆ 'ਤੇ ਅੱਜ ਤੋਂ ਇਨਫ਼ੋਕਸ ਕਾਰਨਿਵਾਲ (Infocus Carnival) ਸ਼ੁਰੂ ਹੋ ਗਿਆ ਹੈ। ਇਹ 3 ਦਿਨ ਯਾਨੀ 5 ਅਪ੍ਰੈਲ ਤਕ ਚੱਲੇਗਾ। ਇਸ ਸੇਲ 'ਚ ਕੰਪਨੀ ਅਪਣੇ 5 ਹੈਂਡਸੈਟ ਨੂੰ ਸੇਲ ਕਰ ਰਹੀ ਹੈ ਜੋ ਟਰਬੋ, ਨਿਰਜਨ ਅਤੇ ਸਨੈਪ ਸੀਰੀਜ਼ ਦੇ ਹਨ। ਸੇਲ 'ਚ ਯੂਜ਼ਰ ਨੂੰ 3 ਹਜ਼ਾਰ ਰੁਪਏ ਤਕ ਦੀ ਫ਼ਲੈਟ ਛੋਟ ਦਿਤੀ ਜਾਵੇਗੀ। ਇਨਫ਼ੋਕਸ ਚੀਨੀ ਕੰਪਨੀ ਹੈ ਜੋ ਘੱਟ ਕੀਮਤ 'ਚ ਦਮਦਾਰ ਹਾਰਡਵੇਅਰ ਨਾਲ ਸਟਾਇਲਿਸ਼ ਸਮਾਰਟਫ਼ੋਨ ਦੇ ਰਹੀ ਹੈ।
infocus carnival
InFocus Snap 4 'ਤੇ ਵੱਡਾ ਛੋਟ
ਕੰਪਨੀ ਜਿਸ ਸਮਾਰਟਫ਼ੋਨ 'ਤੇ ਸੱਭ ਤੋਂ ਜ਼ਿਆਦਾ ਛੋਟ ਦੇ ਰਹੀ ਹੈ ਉਸ ਦਾ ਨਾਂਅ InFocus Snap 4 ਹੈ। ਇਸ ਫ਼ੋਨ ਦੀ MRP 11999 ਰੁਪਏ ਹੈ ਪਰ ਹੁਣ ਇਸ ਨੂੰ ਸਿਰਫ਼ 8999 ਰੁਪਏ 'ਚ ਖ਼ਰੀਦ ਸਕਦੇ ਹਨ। ਯਾਨੀ ਫ਼ੋਨ 'ਤੇ 3 ਹਜ਼ਾਰ ਰੁਪਏ ਦੀ ਵੱਡੀ ਛੋਟ ਮਿਲੇਗੀ। ਇਸ ਸਮਾਰਟਫ਼ੋਨ 'ਚ 4GB ਰੈਮ ਦੇ ਨਾਲ 64GB ਇਨਟਰਨਲ ਮੈਮਰੀ ਅਤੇ ਡੁਅਲ ਫ਼ਰੰਟ ਅਤੇ ਰਿਅਰ ਕੈਮਰਾ ਦਿਤੇ ਹਨ।
infocus carnival
ਸੱਭ ਤੋਂ ਸਸਤਾ FullVision ਫ਼ੋਨ
ਇਸ ਕਾਰਨਿਵਾਲ ਸੇਲ ਤੋਂ Infocus Vision 3 ਸਮਾਰਟਫ਼ੋਨ ਨੂੰ 6,999 ਰੁਪਏ 'ਚ ਖ਼ਰੀਦ ਸਕਦੇ ਹੋ ਇਸ ਫ਼ੋਨ ਦੀ MRP 7,999 ਰੁਪਏ ਹੈ। ਇਹ ਭਾਰਤ 'ਚ ਮਿਲਣ ਵਾਲਾ ਸੱਭ ਤੋਂ ਸਸਤਾ FullVision ਡਿਸਪਲੇ ਵਾਲਾ ਸਮਾਰਟਫ਼ੋਨ ਹੈ। ਫ਼ੋਨ 'ਚ 5.7 ਇੰਚ ਦੀ ਸਕਰੀਨ ਦਿਤੀ ਹੈ ਜੋ 18:9 ਰੇਸ਼ੋ ਨੂੰ ਸਪੋਰਟ ਕਰਦੀ ਹੈ। ਇਸ ਬੇਜ਼ਲਲੇਸ ਫ਼ੋਨ 'ਚ ਡੁਅਲ ਰਿਅਰ ਕੈਮਰਾ ਦਿਤਾ ਹੈ।
infocus carnival
333 ਰੁਪਏ 'ਚ ਖ਼ਰੀਦੋ ਫ਼ੋਨ
ਸਾਰੇ ਸਮਾਰਟਫ਼ੋਨ 'ਤੇ EMI ਦਾ ਆਪਸ਼ਨ ਵੀ ਦਿਤਾ ਹੈ। Infocus Vision 3 ਸਮਾਰਟਫ਼ੋਨ ਨੂੰ ਘੱਟ ਤੋਂ ਘੱਟ 333 ਰੁਪਏ ਦੀ ਮਹੀਨਾ EMI 'ਤੇ ਖ਼ਰੀਦ ਸਕਦੇ ਹੋ। ਠੀਕ ਇਸ ਦੀ ਤਰ੍ਹਾਂ InFocus Snap 4 ਨੂੰ 428 ਰੁਪਏ ਦੀ ਮਹੀਨਾ EMI 'ਤੇ ਖਰੀਦ ਸਕਦੇ ਹੋ।