ਪਰਲੈ ਅਤਿ-ਆਧੁਨਿਕ ਨੈਵੀਗੇਸ਼ਨ ਪ੍ਰਣਾਲੀ ਨਾਲ ਲੈਸ ਇਕ ਸਵਦੇਸ਼ੀ ਅਰਧ ਬੈਲਸਟਿਕ ਮਿਜ਼ਾਇਲ ਹੈ
ਨਵੀਂ ਦਿੱਲੀ : ਭਾਰਤ ਨੇ ਬੁਧਵਾਰ ਨੂੰ ਓਡੀਸ਼ਾ ਦੇ ਤੱਟ ਉਤੇ ਦੋ ਪਰਲੈ ਮਿਜ਼ਾਈਲਾਂ ਦੀ ਸਫਲਤਾਪੂਰਵਕ ਪਰਖ ਕੀਤੀ। ਪਰਲੈ ਇਕ ਸਵਦੇਸ਼ੀ ਤੌਰ ਉਤੇ ਵਿਕਸਿਤ ਅਰਧ-ਬੈਲਿਸਟਿਕ ਮਿਜ਼ਾਈਲ ਹੈ ਜਿਸ ਵਿਚ ਉੱਚ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਅਤਿ-ਆਧੁਨਿਕ ਨੈਵੀਗੇਸ਼ਨ ਪ੍ਰਣਾਲੀ ਹੈ। ਇਹ ਵੱਖ-ਵੱਖ ਟੀਚਿਆਂ ਦੇ ਵਿਰੁਧ ਕਈ ਕਿਸਮਾਂ ਦੇ ਵਾਰਹੈੱਡ ਲਿਜਾਣ ਦੇ ਸਮਰੱਥ ਹੈ। ਮਿਜ਼ਾਈਲਾਂ ਦਾ ਪ੍ਰੀਖਣ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਕੀਤਾ ਸੀ। ਉਨ੍ਹਾਂ ਨੇ ਕਿਹਾ, ‘‘ਉਪਭੋਗਤਾ ਮੁਲਾਂਕਣ ਪਰਖਾਂ ਦੇ ਹਿੱਸੇ ਵਜੋਂ ਉਡਾਣ ਟੈਸਟ ਕੀਤਾ ਗਿਆ ਸੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋਵੇਂ ਮਿਜ਼ਾਈਲਾਂ ਨੇ ਉਡਾਣ ਦੇ ਸਾਰੇ ਉਦੇਸ਼ਾਂ ਨੂੰ ਪੂਰਾ ਕੀਤਾ।’’
