
ਪਹਿਲੀ ਮੋਬਾਇਲ ਕਾਲ ! ਜੀ ਹਾਂ ਅੱਜ ਦੇ ਹੀ ਦਿਨ 45 ਸਾਲ ਪਹਿਲਾਂ ਦੁਨੀਆਂ ਦੀ ਪਹਿਲੀ ਮੋਬਾਇਲ ਕਾਲ ਕੀਤੀ ਗਈ ਸੀ
ਪਹਿਲੀ ਮੋਬਾਇਲ ਕਾਲ ! ਜੀ ਹਾਂ ਅੱਜ ਦੇ ਹੀ ਦਿਨ 45 ਸਾਲ ਪਹਿਲਾਂ ਦੁਨੀਆਂ ਦੀ ਪਹਿਲੀ ਮੋਬਾਇਲ ਕਾਲ ਕੀਤੀ ਗਈ ਸੀ। ਮੋਬਾਇਲ ਫ਼ੋਨ ਤੋਂ ਪਹਿਲੀ ਕਾਲ ਨੂੰ ਹੁਣ ਸਾਢੇ ਚਾਰ ਦਹਾਕੇ ਪੂਰੇ ਹੋ ਗਏ ਹਨ।
First Mobile Phone Call
ਅੱਜ ਦੇ ਦੌਰ 'ਚ ਜਿਥੇ ਮੋਬਾਇਲ ਫ਼ੋਨ ਹੁਣ ਘੜੀ ਦੇ ਰੂਪ 'ਚ ਵੀ ਆ ਚੁੱਕਾ ਹੈ, ਜਿਸ ਨਾਲ ਤੁਸੀਂ ਸੰਦੇਸ਼ ਭੇਜਣ ਤੋਂ ਇਲਾਵਾ ਵੀਡੀਉ ਕਾਲ ਤਕ ਕਰ ਸਕਦੇ ਹੋ ਪਰ ਮੋਬਾਇਲ ਦੇ ਇਤਿਹਾਸ 'ਚ ਅੱਜ ਦਾ ਦਿਨ ਮਹੱਤਵਪੂਰਨ ਹੈ ਕਿਉਂਕਿ 3 ਅਪ੍ਰੈਲ 1973 ਨੂੰ ਦੁਨੀਆਂ ਦੀ ਪਹਿਲੀ ਮੋਬਾਇਲ ਕਾਲ ਕੀਤੀ ਗਈ ਸੀ। ਆਉ ਜਾਣਦੇ ਹਾਂ ਪਹਿਲੀ ਮੋਬਾਇਲ ਕਾਲ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ...
ਅੱਜ ਦੇ ਦਿਨ ਹੋਈ ਸੀ ਪਹਿਲੀ ਕਾਲ
ਮਾਰਟਿਨ ਕੂਪਰ ਨੇ ਅੱਜ ਦੇ ਦਿਨ ਪਹਿਲੀ ਮੋਬਾਇਲ ਕਾਲ ਕੀਤੀ ਸੀ। ਇਹ ਕਾਲ ਨਿਊਯਾਰਕ ਤੋਂ ਡਾ. ਜੋਏਲ ਐੱਸ ਐਂਗੇਲ ਨੂੰ ਕੀਤੀ ਗਈ ਸੀ। ਇਹ ਇਕ ਅਜਿਹਾ ਮੋਬਾਇਲ ਫ਼ੋਨ ਸੀ, ਜਿਸ ਨਾਲ ਪਹਿਲੀ ਵਾਰ ਕਾਲ ਕੀਤੀ ਗਈ ਸੀ ਅਤੇ ਇਸ ਨੂੰ ਮੋਟੋਰੋਲਾ ਡਾਇਨਾਟੈਕ ਦਾ ਨਾਂ ਦਿਤਾ ਗਿਆ ਸੀ।
First Mobile Phone Call
1.1 ਕਿਲੋਗ੍ਰਾਮ ਦਾ ਸੀ ਮੋਟੋਰੋਲਾ ਡਾਇਨਾਟੈਕ
ਹੁਣ ਜਮਾਨਾ ਹੈ ਹਲਕੇ ਅਤੇ ਸਲਿਮ ਸਮਾਰਟਫ਼ੋਨਜ਼ ਦਾ ਪਰ ਕੀ ਤੁਹਾਨੂੰ ਪਤਾ ਹੈ ਕਿ ਜਿਸ ਮੋਬਾਇਲ ਫ਼ੋਨ ਤੋਂ ਪਹਿਲੀ ਕਾਲ ਕੀਤੀ ਗਈ ਸੀ ਉਸ ਦਾ ਭਾਰ 1.1 ਕਿਲੋਗ੍ਰਾਮ ਸੀ ਅਤੇ ਇਸ ਦੀ ਮੋਟਾਈ 13 ਸੈਂਟੀਮੀਟਰ ਅਤੇ ਚੌੜਾਈ 4.45 ਸੈਂਟੀਮੀਟਰ ਸੀ। ਇਸ ਤੋਂ ਇਲਾਵਾ ਇਸ ਫ਼ੋਨ 'ਚ ਇਕ ਐੱਲ.ਈ.ਡੀ. ਡਿਸਪਲੇਅ ਦਿਤੀ ਗਈ ਸੀ।
First Mobile Phone Call
10 ਘੰਟੇ ਦੀ ਚਾਰਜਿੰਗ 'ਚ ਸਿਰਫ਼ 30 ਮਿੰਟ ਦਾ ਇਸਤੇਮਾਲ
ਅਜ ਕਲ ਆ ਰਹੇ ਸਮਾਰਟਫ਼ੋਨਜ਼ ਇਕ ਵਾਰ ਚਾਰਜ ਹੋਣ 'ਤੇ ਜਿਥੇ 2 ਦਿਨ ਤਕ ਚੱਲ ਜਾਂਦੇ ਹਨ। ਉਥੇ ਹੀ ਦੁਨੀਆਂ ਦਾ ਉਹ ਮੋਬਾਇਲ ਜਿਸ ਦੇ ਨਾਲ ਪਹਿਲੀ ਕਾਲ ਹੋਈ ਸੀ, ਉਸ ਨੂੰ ਚਾਰਜ ਹੋਣ ਵਿਚ 10 ਘੰਟੇ ਦਾ ਸਮਾਂ ਲਗਦਾ ਸੀ। ਇੰਨਾ ਚਾਰਜਿੰਗ ਸਮਾਂ ਲੈਣ ਦੇ ਬਾਵਜੂਦ ਫ਼ੋਨ 30 ਮਿੰਟ ਤਕ ਹੀ ਚੱਲ ਪਾਉਂਦਾ ਸੀ। ਫ਼ੋਨ ਦੀ ਬੈਟਰੀ ਅੱਜ ਦੀ ਤੁਲਨਾ ਵਿਚ 4 ਤੋਂ 5 ਗੁਣਾ ਭਾਰੀ ਹੁੰਦੀ ਸੀ।