
ਅੱਜ ਕੱਲ ਵਟਸਐਪ, ਫ਼ੇਸਬੁਕ ਅਤੇ ਇੰਸਟਾਗ੍ਰਾਮ 'ਤੇ ਤੁਸੀਂ ਵੀ ਕਈ ਲੋਕਾਂ ਨੂੰ ਸਟੋਰੀ ਲਗਾਉਂਦੇ ਹੋਏ ਦੇਖਿਆ ਹੋਵੇਗਾ। ਵਟਸਐਪ ਵਿਚ ਇਸ ਨੂੰ ਸਟੇਟਸ ਕਿਹਾ ਜਾਂਦਾ ਹੈ। ਕਿਸ...
ਅੱਜ ਕੱਲ ਵਟਸਐਪ, ਫ਼ੇਸਬੁਕ ਅਤੇ ਇੰਸਟਾਗ੍ਰਾਮ 'ਤੇ ਤੁਸੀਂ ਵੀ ਕਈ ਲੋਕਾਂ ਨੂੰ ਸਟੋਰੀ ਲਗਾਉਂਦੇ ਹੋਏ ਦੇਖਿਆ ਹੋਵੇਗਾ। ਵਟਸਐਪ ਵਿਚ ਇਸ ਨੂੰ ਸਟੇਟਸ ਕਿਹਾ ਜਾਂਦਾ ਹੈ। ਕਿਸੇ ਖਾਸ ਮੋਮੈਂਟ ਦੇ ਫੋਟੋ ਜਾਂ ਵੀਡੀਓ ਨੂੰ ਤੁਸੀਂ ਵੀ ਅਪਣੀ ਸਟੋਰੀ ਵਿਚ ਲਗਾ ਸਕਦੇ ਹੋ। ਇਹ 1 ਦਿਨ ਬਾਅਦ ਅਪਣੇ ਆਪ ਹੱਟ ਜਾਂਦਾ ਹੈ। ਸਾਲ 2017 ਵਿਚ ਫ਼ੇਸਬੁਕ, ਇੰਸਟਾਗ੍ਰਾਮ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੈਟਫਾਰਮਜ਼ ਨੇ ਸਟੋਰੀ ਨਾਮ ਦਾ ਫੀਚਰ ਲਾਂਚ ਕੀਤਾ ਸੀ।
WhatsApp
ਪਹਿਲਾਂ ਵਟਸਐਪ ਉਤੇ ਸਿਰਫ ਟੈਕਸਟ ਦੇ ਫਾਰਮੈਟ ਵਿਚ ਹੀ ਸਟੇਟਸ ਲਗਾਇਆ ਜਾ ਸਕਦਾ ਸੀ ਪਰ ਹੁਣ ਸਟੇਟਸ ਉਤੇ ਕੋਈ ਵੀਡੀਓ ਅਤੇ ਫੋਟੋ ਵੀ ਲਗਾਈ ਜਾ ਸਕਦੀ ਹੈ। ਤੁਸੀਂ ਵੀ ਕਈ ਲੋਕਾਂ ਦੀਆਂ ਸਟੋਰੀਆਂ ਦੇਖੀਆਂ ਹੋਣਗੀਆਂ। ਹੋ ਸਕਦਾ ਹੈ ਤੁਹਾਨੂੰ ਸਟੋਰੀ 'ਤੇ ਲਗਾ ਕੋਈ ਵੀਡੀਓ ਪਸੰਦ ਵੀ ਆ ਗਿਆ ਹੋਵੇ ਤਾਂ ਤੁਸੀਂ ਉਸ ਨੂੰ ਕਿਵੇਂ ਡਾਊਨਲੋਡ ਕਰੋਗੇ। ਤੁਹਾਨੂੰ ਜੇਕਰ ਕਿਸੇ ਦੇ ਵਟਸਐਪ ਸਟੇਟਸ 'ਤੇ ਲਗਿਆ ਵੀਡੀਓ ਪਸੰਦ ਆ ਗਿਆ ਹੈ ਤਾਂ ਇਹਨਾਂ ਦੋ ਤਰੀਕਿਆਂ ਨਾਲ ਤੁਸੀਂ ਉਸ ਨੂੰ ਡਾਊਨਲੋਡ ਕਰ ਸਕਦੇ ਹੋ।
WhatsApp
Hidden WhatsApp Status Folder : ਜਦੋਂ ਵੀ ਤੁਸੀਂ ਕਿਸੇ ਦਾ ਵਟਸਐਪ ਸਟੋਰੀ ਦੇਖਦੇ ਹੋ ਤਾਂ ਇਹ ਆਟੋਮੈਟਿਕ ਹੀ ਤੁਹਾਡੇ ਫੋਨ ਵਿਚ ਡਾਉਨਲੋਡ ਹੋ ਜਾਂਦੀ ਹੈ। ਇਹ .statuses ਨਾਮ ਦੇ ਇੱਕ ਲੁਕੇ ਹੋਏ ਫੋਲਡਰ ਵਿਚ ਸੇਵ ਹੁੰਦੀ ਹੈ। ਹਾਲਾਂਕਿ ਇਹ ਇਕ ਹਿਡਨ ਫੋਲਡਰ ਹੈ ਇਸ ਲਈ ਤੁਹਾਨੂੰ ਫਾਇਲ ਮੈਨੇਜਰ ਵਿਚ ਦੇਖਣ 'ਤੇ ਇਹ ਨਹੀਂ ਦਿਖੇਗਾ।
ਇਸ ਦੇ ਲਈ ਤੁਹਾਨੂੰ ਇਸ ਫੋਲਡਰ ਨੂੰ ਅਨਹਾਈਡ ਕਰਨਾ ਹੈ। ਉਸ ਤੋਂ ਬਾਅਦ ਤੁਸੀਂ ਅਸਾਨੀ ਨਾਲ ਕਿਸੇ ਵੀ ਸਟੋਰੀ ਦੀ ਵੀਡੀਓ ਜਾਂ ਫੋਟੋਜ਼ ਸੇਵ ਕਰ ਸਕੋਗੇ। ਫੋਲਡਰ ਨੂੰ ਅਨਹਾਈਡ ਕਰਨ ਲਈ ਤੁਸੀਂ ਸਟੋਰੇਜ ਵਿਚ ਜਾ ਕੇ WhatsApp 'ਤੇ ਕਲਿਕ ਕਰੋ। ਸੱਜੇ ਪਾਸੇ ਸੈਟਿੰਗ 'ਤੇ ਟੈਪ ਕਰ ਕੇ Show Unhide Files 'ਤੇ ਕਲਿਕ ਕਰ ਦਿਓ।
WhatsApp
ਪਹਿਲਾਂ ਆਪਸ਼ਨ ਤੋਂ ਇਲਾਵਾ ਪਲੇਸਟੋਰ 'ਤੇ ਵੀ ਕਈ ਐਪਸ ਉਪਲੱਬਧ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਵਟਸਐਪ ਸਟੋਰੀ ਵੀਡੀਓ/ਫੋਟੋ ਡਾਊਨਲੋਡ ਕਰ ਸਕਦੇ ਹੋ। ਇਹਨਾਂ ਵਿਚੋਂ Story Saver for WhatsApp ਨਾਮ ਦਾ ਐਪ ਬਹੁਤ ਮਸ਼ਹੂਰ ਹੈ। ਇਕ ਵਾਰ ਇਸ ਨੂੰ ਇੰਸਟਾਲ ਕਰ ਲਓ ਫਿਰ ਇਹ ਅਪਣੇ ਆਪ ਤੁਹਾਡੇ ਵਟਸਐਪ ਅਕਾਉਂਟ ਨਾਲ ਕਨੈਕਟ ਹੋ ਜਾਵੇਗਾ।
WhatsApp
ਇੰਸਟਾਲ ਕਰਨ ਤੋਂ ਬਾਅਦ ਤੁਸੀਂ ਰੀਸੈਂਟ ਸਟੋਰੀ 'ਤੇ ਕਲਿਕ ਕਰੋਗੇ ਤਾਂ ਕਈ ਸਾਰੀ ਸਟੋਰੀਜ਼ ਖੁਲ ਜਾਣਗੀਆਂ। ਇਹਨਾਂ ਵਿਚੋਂ ਉਸ ਸਟੋਰੀ 'ਤੇ ਕਲਿਕ ਕਰੋ ਜਿਸ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ। ਉਪਰ ਦਿਤੇ ਗਏ ਦੋਹੇਂ ਤਰੀਕਿਆਂ ਨਾਲ ਤੁਸੀਂ ਕਿਸੇ ਦੀ ਵੀ ਵੀਡੀਓ/ਫੋਟੋ ਸਟੋਰੀ ਡਾਊਨਲੋਡ ਕਰ ਪਾਓਗੇ।