
ਨਵੰਬਰ 2017 ਵਿਚ ਮੈਸੇਜਿੰਗ ਐਪ WhatsApp ਨੇ ਡਿਲੀਟ ਫ਼ਾਰ ਐਵਰੀਵਨ ਫੀਚਰ ਲਾਂਚ ਕੀਤਾ ਸੀ। ਜੇਕਰ ਤੁਸੀਂ ਕਿਸੇ ਦੂਜੇ ਗਰੁਪ ਵਿਚ ਅਣਚਾਹੇ ਮੈਸੇਜ ਭੇਜ ਦਿਤਾ ਹੈ ਤਾਂ...
ਨਵੀਂ ਦਿੱਲੀ : ਨਵੰਬਰ 2017 ਵਿਚ ਮੈਸੇਜਿੰਗ ਐਪ WhatsApp ਨੇ ਡਿਲੀਟ ਫ਼ਾਰ ਐਵਰੀਵਨ ਫੀਚਰ ਲਾਂਚ ਕੀਤਾ ਸੀ। ਜੇਕਰ ਤੁਸੀਂ ਕਿਸੇ ਦੂਜੇ ਗਰੁਪ ਵਿਚ ਅਣਚਾਹੇ ਮੈਸੇਜ ਭੇਜ ਦਿਤਾ ਹੈ ਤਾਂ ਇਸ ਫੀਚਰ ਨਾਲ ਉਸ ਨੂੰ ਡਿਲੀਟ ਕਰ ਕੇ, ਹੋਣ ਵਾਲੀ ਸ਼ਰਮਿੰਦਗੀ ਤੋਂ ਬੱਚ ਸਕਦੇ ਹੋ। ਪਹਿਲਾਂ ਡਿਲੀਟ ਕਰਨ ਦਾ ਟਾਈਮ ਲਿਮਿਟ 7 ਮਿੰਟ ਸੀ ਪਰ ਫਿਰ ਉਸ ਨੂੰ ਵਧਾ ਕੇ 68 ਮਿੰਟ ਕਰ ਦਿਤਾ ਗਿਆ।
WhatsApp
ਕਈ ਵਾਰ ਕੋਈ ਵਿਅਕਤੀ ਮੈਸੇਜ ਭੇਜ ਕੇ ਡਿਲੀਟ ਕਰ ਦਿੰਦਾ ਹੈ ਤਾਂ ਤੁਸੀਂ ਸੋਚਦੇ ਰਹਿੰਦੇ ਹੋ ਕਿ ਕੀ ਮੈਸੇਜ ਹੋਵੇਗਾ। ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਡਿਲੀਟ ਕੀਤੇ ਗਏ ਮੈਸੇਜਿਸ ਨੂੰ ਵੀ ਦੇਖ ਸਕਦੇ ਹੋ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਨਾਲ ਡਿਲੀਟ ਕੀਤੇ ਗਏ ਮੈਸੇਜਿਸ ਨੂੰ ਪੜ੍ਹ ਸਕਦੇ ਹੋ। ਤੁਹਾਡੇ ਫ਼ੋਨ ਵਿਚ ਵਟਸਐਪ ਇਨਸਟਾਲ ਹੋਣਾ ਚਾਹੀਦਾ ਹੈ। ਤੁਹਾਡਾ ਫ਼ੋਨ ਇਕ ਇਨਟਰਨੈਟ ਕੁਨੈਕਸ਼ਨ ਨਾਲ ਜੁੜਿਆ ਹੋਣਾ ਚਾਹੀਦਾ ਹੈ। ਤੁਹਾਡੇ ਫੋਨ ਦਾ ਐਂਡਰਾਇਡ ਵਰਜਨ 4.4 ਕਿਟਕੈਟ ਤੋਂ ਉਤੇ ਦਾ ਹੋਣਾ ਚਾਹੀਦਾ ਹੈ।
WhatsApp
ਸੱਭ ਤੋਂ ਪਹਿਲਾਂ ਪਲੇ ਸਟੋਰ ਤੋਂ Notification History ਐਪ ਡਾਉਨਲੋਡ ਕਰ ਲਵੋ। ਇਸ ਐਪ ਨੂੰ ਓਪਨ ਕਰ ਕੇ ਨੋਟਿਫਿਕੇਸ਼ਨ ਅਤੇ ਐਡਮਿਨਿਸਟ੍ਰੇਟਰ ਐਕਸੈਸ ਚਾਲੂ ਕਰ ਦਿਓ। ਇਸ ਤੋਂ ਬਾਅਦ ਇਹ ਐਪ ਤੁਹਾਡੇ ਨੋਟਿਫਿਕੇਸ਼ਨ ਹਿਸਟਰੀ ਨੂੰ ਰਿਕਾਰਡ ਕਰਨ ਲਗੇਗਾ। ਬਾਅਦ ਵਿਚ ਇਸ ਐਪ ਨੂੰ ਖੋਲੋ ਅਤੇ ਵਟਸਐਪ ਆਇਕਨ 'ਤੇ ਕਲਿਕ ਕਰੋ।
WhatsApp
ਫਿਰ ਉਸ ਕਾਂਟੈਕਟ ਨੂੰ ਸਰਚ ਕਰੋ ਜਿਸ ਦੇ ਡਿਲੀਟ ਮੈਸੇਜਿਸ ਤੁਸੀਂ ਪੜ੍ਹਨਾ ਚਾਹੁੰਦੇ ਹੋ। ਅਜਿਹਾ ਕਰ ਕੇ ਤੁਸੀਂ ਡਿਲੀਟ ਕੀਤੇ ਗਏ ਮੈਸੇਜ ਪੜ੍ਹ ਸਕੋਗੇ। ਇਹ ਐਪ ਕਿਸੇ ਮੈਸੇਜ ਦੇ ਸ਼ੁਰੂਆਤੀ 100 ਅੱਖਰ ਹੀ ਰਿਕਾਰਡ ਕਰ ਸਕਦਾ ਹੈ। ਇਕ ਵਾਰ ਫੋਨ ਨੂੰ ਰੀ - ਸਟਾਰਟ ਹੋਣ 'ਤੇ ਇਸ ਐਪ ਨਾਲ ਸਾਰੇ ਮੈਸੇਜ ਹੱਟ ਜਾਣਗੇ।