ਪੰਜਾਬ 'ਚ ਜਿਓ ਦਾ ਦਬਦਬਾ ਬਰਕਰਾਰ, 1.37 ਕਰੋੜ ਗਾਹਕਾਂ ਨਾਲ ਸਭ ਤੋਂ ਅੱਗੇ : ਟ੍ਰਾਈ ਰੀਪੋਰਟ
Published : Jul 3, 2020, 8:55 am IST
Updated : Jul 3, 2020, 8:55 am IST
SHARE ARTICLE
Jio User
Jio User

ਪੰਜਾਬ 'ਚ ਅਪਣੇ ਸਭ ਤੋਂ ਵੱਡੇ, ਤੇਜ  ਤੇ ਵਿਸਤ੍ਰਿਤ  ਟਰੂ 4ਜੀ ਨੈਟਵਰਕ ਕਾਰਨ, ਰਿਲਾਇੰਸ ਜਿਓ 1.37 ਕਰੋੜ ਗਾਹਕਾਂ ਦੇ ਉੱਚਤਮ ਗਾਹਕ

ਜਲੰਧਰ   : ਪੰਜਾਬ 'ਚ ਅਪਣੇ ਸਭ ਤੋਂ ਵੱਡੇ, ਤੇਜ  ਤੇ ਵਿਸਤ੍ਰਿਤ  ਟਰੂ 4ਜੀ ਨੈਟਵਰਕ ਕਾਰਨ, ਰਿਲਾਇੰਸ ਜਿਓ 1.37 ਕਰੋੜ ਗਾਹਕਾਂ ਦੇ ਉੱਚਤਮ ਗਾਹਕ ਆਧਾਰ ਦੇ ਨਾਲ ਪੰਜਾਬ 'ਚ ਨਿਰਵਿਵਾਦ ਰੂਪ ਨਾਲ ਮਾਰਕੀਟ ਲੀਡਰ ਬਣਿਆ ਹੋਇਆ ਹੈ ਅਤੇ ਹਰ ਮਹੀਨੇ ਅਪਣਾ ਗਾਹਕ ਆਧਾਰ ਵਧਾ ਰਿਹਾ ਹੈ।
ਭਾਰਤੀ ਦੂਰਸੰਚਾਰ ਨਿਯਾਮਕ ਪ੍ਰਾਧਿਕਰਨ (ਟ੍ਰਾਈ) ਵਲੋਂ ਜਾਰੀ ਕੀਤੇ ਗਏ ਨਿਵੇਕਲੇ ਦੂਰਸੰਚਾਰ ਸਬਸਕ੍ਰਿਪੱਸ਼ਨ ਆਂਕੜਿਆਂ ਮੁਤਾਬਕ ਜਿਓ ਲਗਾਤਾਰ ਪੰਜਾਬ 'ਚ ਅਪਣਾ ਦਬਦਬਾ ਬਣਾਏ ਹੋਏ ਹੈ।

Reliance JioReliance Jio

ਪੰਜਾਬ 'ਚ ਜਿਓ ਨੇ ਫ਼ਰਵਰੀ ਮਹੀਨੇ 'ਚ ਹੀ ਕਰੀਬ 2.5 ਲੱਖ ਨਵੇਂ ਗਾਹਕ ਜੋੜੇ ਹਨ। ਪੰਜਾਬ ਸਰਕਲ 'ਚ ਪੰਜਾਬ ਦੇ ਨਾਲ ਚੰਡੀਗੜ ਅਤੇ ਪੰਚਕੂਲਾ ਵੀ ਸ਼ਾਮਲ ਹਨ। ਟ੍ਰਾਈ ਰੀਪੋਰਟ ਮੁਤਾਬਕ 29 ਫਰਵਰੀ 2020 ਤਕ, ਜਿਓ, ਪੰਜਾਬ 'ਚ 1 ਕਰੋੜ 37 ਲੱਖ ਗਾਹਕਾਂ ਦੇ ਨਾਲ ਸਭ ਤੋਂ ਪਸੰਦੀਦਾ ਅਤੇ ਮੋਹਰੀ ਟੈਲੀਕਾਮ ਅਪਰੇਟਰ ਹੈ।

4G4G

ਕੰਪਨੀ ਮੁਤਾਬਕ ਪੰਜਾਬ 'ਚ ਜਿਓ ਦੀ ਤੇਜ਼ ਗ੍ਰੋਥ 'ਚ ਯੋਗਦਾਨ ਦੇਣ ਵਾਲਾ ਇਕ ਪ੍ਰਮੁੱਖ ਕਾਰਕ ਇਸਦਾ ਮਜਬੂਤ ਅਤੇ ਸਭ ਤੋਂ ਵੱਡਾ ਟਰੂ 4ਜੀ ਨੈਟਵਰਕ ਹੈ। ਇਹ ਸੂਬੇ 'ਚ ਰਿਵਾਇਤੀ 2ਜੀ, 3ਜੀ ਜਾਂ 4ਜੀ ਨੈਟਵਰਕ ਤੋਂ ਵੀ ਵੱਡਾ ਹੈ ਅਤੇ ਪੰਜਾਬ ਦੇ ਕੁਲ ਡੇਟਾ ਟ੍ਰੈਫਿਕ ਦਾ ਦੋ ਤਿਹਾਈ ਤੋਂ ਜ਼ਿਆਦਾ ਵਹਨ ਕਰਦਾ ਹੈ। ਜਿਓ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਨੂੰ ਜੋੜਨ ਵਾਲਾ ਇਕੱਲਾ ਟੂ4ਜੀ ਨੈੱਟਵਰਕ ਹੈ ਜਿਸ ਵਿਚ 79 ਤਹਿਸੀਲਾਂ, 82 ਉਪ ਤਹਿਸੀਲਾਂ ਅਤੇ 12,500 ਤੋਂ ਜ਼ਿਆਦਾ ਪਿੰਡ ਸ਼ਾਮਲ ਹਨ ਜਿਨ੍ਹਾਂ ਵਿਚ ਚੰਡੀਗੜ੍ਹ (ਯੂਟੀ) ਅਤੇ ਪੰਚਕੂਲਾ ਵੀ ਸ਼ਾਮਲ ਹਨ।

Jio User Mobile Sim Jio User  

ਪੰਜਾਬ 'ਚ ਜਿਓ ਦੇ ਮਾਰਕੀਟ ਲੀਡਰ ਹੋਣ ਲਈ ਇਕ ਹੋਰ ਮਹੱਤਵਪੂਰਨ ਕਾਰਨ ਨੌਜਵਾਨਾਂ 'ਚ ਇਸਦੀ ਬਹੁਤ ਜ਼ਿਆਦਾ ਪ੍ਰਵਾਨਗੀ ਹੈ। ਅੱਜ ਲਗਭਗ ਸਾਰੇ ਪ੍ਰਮੁੱਖ ਅਦਾਰਿਆਂ, ਕਾਲਜਾਂ, ਯੂਨੀਵਰਸਿਟੀਜ਼, ਹੋਟਲਾਂ, ਹਸਪਤਾਲਾਂ, ਮਾਲ ਅਤੇ ਹੋਰਨਾ ਕਮਰਸ਼ੀਅਲ ਸੰਸਥਾਨਾਂ ਨੇ ਜਿਓ ਨੂੰ ਆਪਣਾ ਪਸੰਦੀਦਾ ਡਿਜਿਟਲ ਪਾਰਟਨਰ ਚੁਣਿਆ ਹੈ। ਜਿਓ ਨੇ ਨਾ ਸਿਰਫ਼ ਬੇਹਤਰ ਕਨੈਕਟੀਵਿਟੀ ਦੀ ਪੇਸ਼ਕਸ਼ ਕੀਤੀ ਹੈ,

JioJio

ਸਗੋਂ ਡਿਜਿਟਲ ਲਾਈਫ਼ ਦਾ ਇਕ ਨਵਾਂ ਤਰੀਕਾ ਜਿਸ ਨੂੰ ਲੋਕ ਪੂਰੇ ਦਿਲ ਨਾਲ ਅਪਨਾ ਰਹੇ ਹਨ। ਟ੍ਰਾਈ ਦੀ ਨਿਵੇਕਲੀ ਰਿਪੋਰਟਾਂ ਮੁਤਾਬਕ, ਜਿਓ ਹੁਣ ਪੰਜਾਬ 'ਚ ਵਿਆਪਕ ਤੌਰ 'ਤੇ ਮਾਰਕੀਟ ਲੀਡਰ ਹੈ, ਜਿਸਦੇ ਕੋਲ ਟੈਲਿਕਾਮ ਪ੍ਰਦਰਸ਼ਨ ਭਾਵ ਰੈਵਨਿਊ ਮਾਰਕੀਟ ਸ਼ੇਅਰ (ਆਰਐਮਐਸ) ਅਤੇ ਕਸਟਮਰ ਮਾਰਕੀਟ ਸ਼ੇਅਰ (ਸੀਐਮਐਸ) ਦੋਵੇਂ ਪ੍ਰਮੁੱਖ ਮਾਪਦੰਡਾਂ 'ਚ ਸ਼ਿਖਰ ਸਥਾਨ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement