
ਮਾਤਾ ਦੀ ਰਿਪੋਰਟ ਵੀ ਆਈ ਪਾਜ਼ੇਟਿਵ
ਨਵੀਂ ਦਿੱਲੀ : ਤਾਲਾਬੰਦੀ ਤੋਂ ਬਾਅਦ ਜਨ-ਜੀਵਨ ਆਮ ਵਾਂਗ ਹੋਣ ਦੀਆਂ ਸੰਭਾਵਨਾਵਾਂ ਦਰਮਿਆਨ ਕਰੋਨਾ ਮੀਟਰ ਦੇ ਵਾਧੇ ਦਾ ਰੁਝਾਨ ਅਜੇ ਵੀ ਜਾਰੀ ਹੈ। ਆਏ ਦਿਨ ਜਿੱਥੇ ਕਰੋਨਾ ਮਰੀਜ਼ਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ, ਉਥੇ ਹੀ ਕੁੱਝ ਵੱਡੇ ਦਿੱਗਜ਼ ਸਿਆਸੀ ਆਗੂਆਂ ਦੇ ਕਰੋਨਾ ਪੀੜਤ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬੁਖਾਰ ਅਤੇ ਗਲੇ ਦੀ ਸ਼ਿਕਾਇਤ ਤੋਂ ਬਾਅਦ ਕਰੋਨਾ ਟੈਸਟ ਲਈ ਸੈਂਪਲ ਲਿਆ ਗਿਆ ਸੀ। ਇਸ ਦੀ ਰਿਪੋਰਟ ਅੱਜ ਸ਼ਾਮ ਤਕ ਆਉਣ ਦੀ ਸੰਭਾਵਨਾ ਹੈ।
Jyotirayditya Sindia
ਇਸੇ ਦਰਮਿਆਨ ਭਾਜਪਾ ਦੇ ਸੀਨੀਅਰ ਆਗੂ ਜਿਓਤਿਰਾਇਦਿਤਿਆ ਸਿੰਧੀਆ ਨੂੰ ਵੀ ਕਰੋਨਾ ਹੋਣ ਦੀ ਖ਼ਬਰ ਸਾਹਮਣੇ ਆ ਗਈ ਹੈ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਮਾਤਾ ਦੀ ਵੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
Jyotirayditya Sindia
ਉਨ੍ਹਾਂ ਦਾ ਇਲਾਜ ਦਿੱਲੀ ਸਥਿਤ ਸਾਕੇਤ ਮੈਕਸ ਹਪਸਤਾਲ 'ਚ ਚੱਲ ਰਿਹਾ ਹੈ। ਹਸਪਤਾਲ ਨੇ ਉਨ੍ਹਾਂ ਦੇ ਰਿਪੋਰਟ ਪਾਜ਼ੇਟਿਵ ਆਉਣ ਦੀ ਪੁਸ਼ਟੀ ਕਰ ਦਿਤੀ ਹੈ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਡਾ. ਸੰਬਿਤ ਪਾਤਰਾ ਨੂੰ ਵੀ ਕਰੋਨਾ ਹੋ ਗਿਆ ਸੀ। ਉਨ੍ਹਾਂ ਨ ੂੰ 8 ਜੂਨ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ।
sambit-patra
ਉਨ੍ਹਾਂ ਦਾ ਇਲਾਜ ਗੁਰੂਗ੍ਰਾਮ ਦੇ ਮੇਵਾਂਤਾ ਹਸਪਤਾਲ ਵਿਚ ਹੋਇਆ ਸੀ। ਇੱਥੇ ਉਨ੍ਹਾਂ ਦਾ ਟੈਸਟ ਕਰਵਾਇਆ ਗਿਆ ਜਿਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਸੂਤਰਾਂ ਅਨੁਸਾਰ ਉਨ੍ਹਾਂ ਨੂੰ ਕਰੋਨਾ ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਵੀ ਕੁੱਝ ਦਿਨਾਂ ਤਕ ਇਕਾਂਤਵਾਸ 'ਚ ਰਹਿਣਾ ਪੈ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।