RRB NTPC Recruitment 2024: ਜਾਰੀ ਹੋਇਆ RRB ਨੋਟੀਫਿਕੇਸ਼ਨ, 11 ਹਜ਼ਾਰ ਤੋਂ ਵੱਧ ਅਸਾਮੀਆਂ 'ਤੇ ਹੋਵੇਗੀ ਭਰਤੀ, 12ਵੀਂ ਪਾਸ ਵਾਲੇ ਕਰਨ ਅਪਲਾਈ
Published : Sep 3, 2024, 9:29 am IST
Updated : Sep 3, 2024, 9:38 am IST
SHARE ARTICLE
RRB NTPC Recruitment 2024 news
RRB NTPC Recruitment 2024 news

RRB NTPC Recruitment 2024:ਅਰਜ਼ੀ ਦੀ ਪ੍ਰਕਿਰਿਆ 14 ਸਤੰਬਰ ਤੋਂ ਸ਼ੁਰੂ ਹੋਵੇਗੀ।

RRB NTPC Recruitment 2024 : ਰੇਲਵੇ ਭਰਤੀ ਬੋਰਡ (RRB) ਨੇ ਅਧਿਕਾਰਤ ਤੌਰ 'ਤੇ 2 ਸਤੰਬਰ ਨੂੰ ਆਰਆਰਸਬੀ ਐਨਟੀਪੀਸੀ 2024 ਭਰਤੀ ਮੁਹਿੰਮ ਦੀ ਘੋਸ਼ਣਾ ਕੀਤੀ ਹੈ। ਇਹ ਭਰਤੀ ਮੁਹਿੰਮ ਭਾਰਤੀ ਰੇਲਵੇ ਵਿੱਚ ਵੱਖ-ਵੱਖ ਗੈਰ-ਤਕਨੀਕੀ ਪ੍ਰਸਿੱਧ ਸ਼੍ਰੇਣੀਆਂ (NTPC) ਦੀਆਂ ਅਸਾਮੀਆਂ ਲਈ 11,558 ਅਸਾਮੀਆਂ ਨੂੰ ਭਰੇਗੀ। ਆਰਆਰਸੀ ਐਨਟੀਪੀਸੀ 2024 ਨੋਟੀਫਿਕੇਸ਼ਨ ਵਿੱਚ ਗ੍ਰੈਜੂਏਟ ਅਤੇ ਅੰਡਰਗਰੈਜੂਏਟ ਪੱਧਰ ਦੀਆਂ ਪੋਸਟਾਂ ਲਈ ਯੋਗਤਾ ਦੇ ਮਾਪਦੰਡ, ਮਹੱਤਵਪੂਰਨ ਤਾਰੀਖਾਂ, ਅਰਜ਼ੀ ਪ੍ਰਕਿਰਿਆ ਅਤੇ ਹੋਰ ਜ਼ਰੂਰੀ ਜਾਣਕਾਰੀ ਸ਼ਾਮਲ ਹੈ।

ਇਹ ਵੀ ਪੜ੍ਹੋ: Dhariwal News: ਵਿਧਵਾ ਮਾਂ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪੁੱਤਰ ਨੇ ਕੀਤੀ ਖ਼ੁਦਕੁਸ਼ੀ

ਜੇਕਰ ਤੁਸੀਂ 12ਵੀਂ ਪਾਸ ਕੀਤੀ ਹੈ ਤਾਂ ਤੁਸੀਂ ਅੰਡਰਗਰੈਜੂਏਟ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ। ਤੁਸੀਂ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਤੁਹਾਡੀ ਉਮਰ 18 ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਵਿੱਚ ਛੋਟ ਮਿਲੇਗੀ। ਜੇਕਰ ਤੁਹਾਡੇ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਹੈ, ਤਾਂ ਤੁਸੀਂ ਗ੍ਰੈਜੂਏਟ ਅਹੁਦਿਆਂ ਲਈ ਅਰਜ਼ੀ ਦੇ ਸਕਦੇ ਹੋ। ਤੁਹਾਡੀ ਉਮਰ 18 ਤੋਂ 33 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਵਿੱਚ ਛੋਟ ਮਿਲੇਗੀ।

​ਇਹ ਵੀ ਪੜ੍ਹੋ: Machiwara Sahib News: ਜਾਗਰਣ ਵਿਚ ਕਰੰਟ ਲੱਗਣ ਕਾਰਨ ਸਾਊਂਡ ਵਾਲੇ ਨੌਜਵਾਨ ਦੀ ਮੌਤ

ਆਰਆਰਬੀ ਐਨਟੀਪੀਸੀ ਭਰਤੀ 2024 ਲਈ ਅਰਜ਼ੀ ਦੇਣ ਲਈ, ਤੁਹਾਨੂੰ ਪਹਿਲਾਂ ਆਪਣੇ ਖੇਤਰ ਦੇ ਰੇਲਵੇ ਭਰਤੀ ਬੋਰਡ (RRB) ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗ। ਉੱਥੇ ਤੁਹਾਨੂੰ ਐਨਟੀਪੀਸੀ 2024 ਨੋਟੀਫਿਕੇਸ਼ਨ ਮਿਲੇਗਾ। ਇਸ ਨੂੰ ਧਿਆਨ ਨਾਲ ਪੜ੍ਹੋ। ਇਸ ਵਿੱਚ ਤੁਹਾਨੂੰ ਸਾਰੀ ਜ਼ਰੂਰੀ ਜਾਣਕਾਰੀ ਅਤੇ ਨਿਯਮ ਮਿਲ ਜਾਣਗੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਤੋਂ ਬਾਅਦ, ਤੁਹਾਨੂੰ ਆਪਣਾ ਅਕਾਊਂਟ ਬਣਾਉਣਾ ਹੋਵੇਗਾ ਅਤੇ ਰਜਿਸਟਰ ਕਰਨਾ ਹੋਵੇਗਾ। ਇਸ ਦੇ ਲਈ ਤੁਹਾਨੂੰ ਕੁੱਝ ਬੇਸਿਕ ਜਾਣਕਾਰੀ ਦੇਣੀ ਹੋਵੇਗੀ। ਫਿਰ ਅਰਜ਼ੀ ਫਾਰਮ ਨੂੰ ਸਹੀ ਜਾਣਕਾਰੀ ਨਾਲ ਭਰਨਾ ਹੋਵੇਗਾ। ਤੁਹਾਨੂੰ ਨੋਟੀਫਿਕੇਸ਼ਨ ਵਿਚ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਪੈਣਗੇ। ਉਪਲਬਧ ਭੁਗਤਾਨ ਵਿਕਲਪਾਂ ਰਾਹੀਂ ਅਰਜ਼ੀ ਫੀਸ ਦਾ ਭੁਗਤਾਨ ਕਰੋ। ਸਾਰੀ ਭਰੀ ਜਾਣਕਾਰੀ ਦੀ ਸਮੀਖਿਆ ਕਰੋ ਅਤੇ ਅੰਤਮ ਤਾਰੀਖ ਤੋਂ ਪਹਿਲਾਂ ਅਰਜ਼ੀ ਜਮ੍ਹਾਂ ਕਰੋ।

ਸ਼੍ਰੇਣੀ ਦੇ ਆਧਾਰ 'ਤੇ ਪ੍ਰੀਖਿਆ ਫੀਸ ਵੱਖ-ਵੱਖ ਹੋ ਸਕਦੀ ਹੈ। ਆਮ ਉਮੀਦਵਾਰਾਂ ਲਈ ਫੀਸ 500 ਰੁਪਏ ਹੋਵੇਗੀ ਅਤੇ ਰਾਖਵੀਆਂ ਸ਼੍ਰੇਣੀਆਂ ਜਿਵੇਂ ਕਿ ਪੀਡਬਲਯੂਡੀ, ਔਰਤਾਂ, ਟਰਾਂਸਜੈਂਡਰ, ਸਾਬਕਾ ਸੈਨਿਕ, ਐਸਸੀ/ਐਸਟੀ, ਘੱਟ ਗਿਣਤੀ ਭਾਈਚਾਰਿਆਂ ਅਤੇ ਆਰਥਿਕ ਤੌਰ 'ਤੇ ਪੱਛੜੀਆਂ ਸ਼੍ਰੇਣੀਆਂ ਲਈ ਫੀਸ 250 ਰੁਪਏ ਹੋਵੇਗੀ।

​(For more Punjabi news apart from RRB NTPC Recruitment 2024, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement