
ਵੀਵੋ ਵੀ20 ਪ੍ਰੋਅ 'ਚ ਕੁਆਲਕਾਮ ਸਨੈਪਡਰੈਗਨ 765ਜੀ ਪ੍ਰੋਸੈਸਰ ਦਿਤਾ ਗਿਆ ਹੈ।
ਨਵੀਂ ਦਿੱਲੀ: ਚੀਨੀ ਸਮਾਰਟਫ਼ੋਨ ਮੇਕਰ ਵੀਵੋ ਨੇ ਹਾਲ ਹੀ ਵਿਚ ਵੀਵੋ ਵੀ20 ਜਾਰੀ ਕੀਤਾ ਸੀ। ਹੁਣ ਕੰਪਨੀ ਵੀਵੋ ਵੀ20 ਪ੍ਰੋਅ ਨਾਲ ਤਿਆਰ ਹੈ। ਵੀਵੋ ਵੀ20 ਪ੍ਰੋਅ ਵਿਚ 5ਜੀ ਦਾ ਸਪੋਰਟ ਦਿਤਾ ਜਾਵੇਗਾ। ਵੀਵੋ ਵੀ20 ਪ੍ਰੋਅ ਲਈ ਕੰਪਨੀ ਨੇ ਟੀਜ਼ਰ ਜਾਰੀ ਕਰ ਦਿਤਾ ਹੈ
Vivo V20
ਜਿਸ ਵਿਚ ਦਸਿਆ ਗਿਆ ਹੈ ਕਿ ਇਹ ਸਮਾਰਟਫ਼ੋਨ ਭਾਰਤ ਵਿਚ 2 ਦਸੰਬਰ ਨੂੰ ਜਾਰੀ ਹੋਵੇਗਾ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਸੱਭ ਤੋਂ ਪਤਲਾ 5ਜੀ ਸਮਾਰਟਫ਼ੋਨ ਹੋਵੇਗਾ। ਕੰਪਨੀ ਨੇ ਅਪਣੇ ਟਵਿੱਟਰ ਹੈਂਡਲ ਤੋਂ ਵੀ ਇਸ ਦਾ ਟੀਜ਼ਰ ਪੋਸਟ ਕੀਤਾ ਹੈ।
Vivo V20
ਜ਼ਿਕਰਯੋਗ ਹੈ ਕਿ ਵੀਵੋ ਵੀ20 ਪ੍ਰੋਅ ਨੂੰ ਸਤੰਬਰ ਵਿਚ ਥਾਈਲੈਂਡ 'ਚ ਜਾਰੀ ਕੀਤਾ ਗਿਆ ਸੀ। ਭਾਰਤ ਵਿਚ ਵੀ ਕੰਪਨੀ ਉਸੇ ਸਪੈਸੀਫ਼ਿਕੇਸ਼ਨਜ਼ ਨਾਲ ਜਾਰੀ ਕਰ ਸਕਦੀ ਹੈ। ਵੀਵੋ ਵੀ20 ਪ੍ਰੋਅ 'ਚ ਕੁਆਲਕਾਮ ਸਨੈਪਡਰੈਗਨ 765ਜੀ ਪ੍ਰੋਸੈਸਰ ਦਿਤਾ ਗਿਆ ਹੈ।
Vivo V20 Pro
ਇਸ ਸਮਾਰਟਫ਼ੋਨ ਵਿਚ 6.44 ਇੰਚ ਦੀ ਫੁੱਲ ਐੱਚ.ਡੀ. ਪਲੱਸ ਏਮੋਲੇਡ ਡਿਸਪਲੇਅ ਦਿਤੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫ਼ੋਨ ਵਿਚ ਡਿਊਲ ਸੈਲਫ਼ੀ ਕੈਮਰਾ ਦਿਤਾ ਗਿਆ ਹੈ।