
ਜੇਕਰ ਤੁਸੀਂ ਕਿਸੇ ਨਾਲ ਹੁੰਦੇ ਹੋਏ ਵੀ ਦੂਜੇ ਨੂੰ ਅਪਣੀ ਹਾਜ਼ਰੀ ਦਾ ਅਹਿਸਾਸ ਨਹੀਂ ਕਰਵਾ ਸਕਦੇ ਤਾਂ ਸਮਝ ਲਵੋ ਕਿ ਕਿਤੇ ਨਾ ਕਿਤੇ ਤੁਹਾਡੇ ਵਤੀਰੇ ਦੀ ਘਾਟ ਹੈ।
ਜੇਕਰ ਤੁਸੀਂ ਕਿਸੇ ਨਾਲ ਹੁੰਦੇ ਹੋਏ ਵੀ ਦੂਜੇ ਨੂੰ ਅਪਣੀ ਹਾਜ਼ਰੀ ਦਾ ਅਹਿਸਾਸ ਨਹੀਂ ਕਰਵਾ ਸਕਦੇ ਤਾਂ ਸਮਝ ਲਵੋ ਕਿ ਕਿਤੇ ਨਾ ਕਿਤੇ ਤੁਹਾਡੇ ਵਤੀਰੇ ਦੀ ਘਾਟ ਹੈ। ਜੇਕਰ ਤੁਸੀਂ ਕਿਸੇ ਵਿਅਕਤੀ ਨਾਲ ਤੁਰਦੇ ਹੋਏ ਉਸ ਨਾਲ ਗੱਲ ਕਰਨ ਦੀ ਬਜਾਏ ਅਪਣਾ ਮੋਬਾਈਲ ਚਲਾਉਣ ਵਿਚ ਮਸ਼ਰੂਫ਼ ਰਹਿੰਦੇ ਹੋ ਤਾਂ ਹੁਣ ਚੌਕਸ ਹੋ ਜਾਉ।
mobile phone
ਇਕ ਰਿਪੋਰਟ ਵਿਚ ਪਤਾ ਲਗਿਆ ਹੈ ਕਿ ਦੂਜਿਆਂ ਨੂੰ ਨਜ਼ਰਅੰਦਾਜ਼ ਕਰ ਕੇ ਅਪਣੇ ਸੈੱਲ ਫ਼ੋਨ ਵਿਚ ਮਗਨ ਰਹਿਣ ਨਾਲ ਰਿਸ਼ਤਿਆਂ 'ਤੇ ਨਕਾਰਾਤਮਕ ਅਸਰ ਪੈ ਸਕਦਾ ਹੈ।
mobile phone
ਬਰਤਾਨੀਆ ਦੀ ਯੂਨੀਵਰਸਿਟੀ ਆਫ਼ ਕੇਂਟ ਦੇ ਮਨੋਵਿਗਿਆਨੀਆਂ ਨੇ ਕਿਸੇ ਨੂੰ ਨਜ਼ਰਅੰਦਾਜ਼ ਕਰਦਿਆਂ ਅਪਣੇ ਫ਼ੋਨ ਵਿਚ ਲੱਗੇ ਰਹਿਣ ਵਾਲੇ ਲੋਕਾਂ 'ਤੇ ਇਸ ਦੇ ਪ੍ਰਭਾਵ ਦੀ ਰਿਪੋਰਟ ਤਿਆਰ ਕੀਤੀ ਗਈ ਹੈ। ਉਨ੍ਹਾਂ ਇਸ ਨੂੰ ਫਬਿੰਗ ਦਾ ਨਾਂ ਦਿਤਾ ਹੈ। ਉਨ੍ਹਾਂ ਪਾਇਆ ਕਿ ਫਬਿੰਗ ਵਧਣ 'ਤੇ ਆਪਸੀ ਸਬੰਧਾਂ 'ਤੇ ਨਕਾਰਾਤਮਕ ਅਸਰ ਪੈਂਦਾ ਹੈ।
mobile phone
ਇਸ ਲਈ ਉਨ੍ਹਾਂ ਨੇ 153 ਲੋਕਾਂ 'ਤੇ ਅਧਿਐਨ ਕੀਤਾ, ਜਿਨ੍ਹਾਂ ਦੋ ਲੋਕਾਂ ਦੀ ਗੱਲਬਾਤ ਦੇ ਐਨੀਮੇਸ਼ਨ ਨੂੰ ਦੇਖਣ ਲਈ ਕਿਹਾ ਗਿਆ ਤੇ ਨਾਲ ਹੀ ਇਹ ਮੰਨ ਲਿਆ ਗਿਆ ਕਿ ਉਹ ਇਸ ਦੇ ਜ਼ਿੰਮੇਵਾਰ ਖ਼ੁਦ ਹਨ। ਹਰੇਕ ਭਾਗੀਦਾਰ ਨੂੰ ਤਿੰਨ ਵੱਖ-ਵੱਖ ਤਰ੍ਹਾਂ ਦੀ ਸਥਿਤੀ ਦਿਤੀ ਗਈ। ਪਹਿਲਾ ਕਿ ਤੁਸੀਂ ਬਿਲਕੁਲ ਵੀ ਸੈੱਲ ਫ਼ੋਨ 'ਤੇ ਗੱਲ ਨਾ ਕਰੋ, ਦੂਜਾ ਤੁਸੀਂ ਮੋਬਾਈਲ ਫ਼ੋਨ ਵਿਚ ਮਗਨ ਰਹੋ।
mobile phone
ਇਸ ਤੋਂ ਬਾਅਦ ਨਤੀਜਿਆਂ ਵਿਚ ਪਾਇਆ ਗਿਆ ਕਿ ਜਿਵੇਂ ਹੀ ਫਬਿੰਗ ਦਾ ਪੱਧਰ ਵਧਿਆ ਤਾਂ ਲੋਕਾਂ ਦੀਆਂ ਮੂਲ ਜ਼ਰੂਰਤਾਂ ਲਈ ਖ਼ਤਰਾ ਪੈਦਾ ਹੋ ਗਿਆ। ਉਨ੍ਹਾਂ ਦੀ ਗੱਲਬਾਤ ਦੀ ਗੁਣਵੱਤਾ ਖ਼ਰਾਬ ਰਹੀ ਤੇ ਉਨ੍ਹਾਂ ਦੇ ਰਿਸ਼ਤੇ ਸੰਤੋਸ਼ਜਨਕ ਨਹੀਂ ਰਹੇ।