ਨੋਕੀਆ ਦੇ 3 ਨਵੇਂ ਸਮਾਰਟਫ਼ੋਨ ਲਾਂਚ, ਜਾਣੋ ਕੀਮਤ ਅਤੇ ਫ਼ੀਚਰ
Published : Apr 4, 2018, 3:50 pm IST
Updated : Apr 4, 2018, 3:51 pm IST
SHARE ARTICLE
Nokia launches 3 smartphones
Nokia launches 3 smartphones

ਐਚਐਮਡੀ ਗਲੋਬਲ ਨੇ ਉਮੀਦ ਮੁਤਾਬਕ ਭਾਰਤ 'ਚ ਨੋਕੀਆ 2018 ਲਾਈਨਅਪ ਦੇ ਸਮਾਰਟਫ਼ੋਨ ਲਾਂਚ ਕਰ ਦਿਤੇ ਹਨ। ਨੋਕੀਆ ਬਰੈਂਡ ਦੇ ਲਾਈਸੈਂਸ ਵਾਲੀ ਐਚਐਮਡੀ ਗਲੋਬਲ ਨੇ ਭਾਰਤ 'ਚ..

ਨਵੀਂ ਦਿੱਲੀ: ਐਚਐਮਡੀ ਗਲੋਬਲ ਨੇ ਉਮੀਦ ਮੁਤਾਬਕ ਭਾਰਤ 'ਚ ਨੋਕੀਆ 2018 ਲਾਈਨਅਪ ਦੇ ਸਮਾਰਟਫ਼ੋਨ ਲਾਂਚ ਕਰ ਦਿਤੇ ਹਨ। ਨੋਕੀਆ ਬਰੈਂਡ ਦੇ ਲਾਈਸੈਂਸ ਵਾਲੀ ਐਚਐਮਡੀ ਗਲੋਬਲ ਨੇ ਭਾਰਤ 'ਚ ਬੁੱਧਵਾਰ ਨੂੰ ਸਾਲ ਦਾ ਪਹਿਲਾ ਵੱਡਾ ਸਮਾਗਮ ਆਯੋਜਤ ਕੀਤਾ। ਨਵੀਂ ਦਿੱਲੀ 'ਚ ਬੁੱਧਵਾਰ ਨੂੰ ਆਯੋਜਤ ਲਾਂਚ ਸਮਾਗਮ 'ਚ ਕੰਪਨੀ ਨੇ ਨੋਕੀਆ 6 (2018), ਨੋਕੀਆ 7 ਪਲਸ ਅਤੇ ਨੋਕੀਆ 8 ਸਿਰੋਕੋ ਫ਼ੋਨ ਪੇਸ਼ ਕੀਤੇ।

Nokia launches 3 smartphonesNokia launches 3 smartphones

ਦਸ ਦਈਏ ਕਿ ਇਹਨਾਂ ਤਿੰਨਾਂ ਸਮਾਰਟਫ਼ੋਨ ਨੂੰ ਫਰਵਰੀ 'ਚ ਬਾਰਸਿਲੋਨਾ 'ਚ ਆਯੋਜਤ MWC 2018 ਟੈਕ ਸ਼ੋਅ 'ਚ ਲਾਂਚ ਕੀਤਾ ਗਿਆ ਸੀ। ਲਾਂਚ ਕੀਤੇ ਗਏ ਤਿੰਨਾਂ ਨਵੇਂ ਸਮਾਰਟਫ਼ੋਨ 'ਚ Nokia 8 Sirocco ਕੰਪਨੀ ਦਾ ਫ਼ਲੈਗਸ਼ਿਪ ਸਮਾਰਟਫ਼ੋਨ ਹੈ ਅਤੇ ਇਹ 2017 'ਚ ਆਏ ਨੋਕੀਆ 8 ਦਾ ਅਪਗਰੇਡ ਵੈਰੀਐਂਟ ਹੈ। ਕੰਪਨੀ ਨੇ ਲਾਂਚ ਇਵੈਂਟ ਨੋਕਭਾਰਤ 'ਚ ਨੋਕੀਆ 1 ਐਂਡਰਾਈਡ ਗੋ ਪਹਿਲਾਂ ਹੀ ਖਰੀਦਣ ਲਈ ਉਪਲਬਧ ਹੈ ਅਤੇ ਇਸ ਦੀ ਕੀਮਤ 5,499 ਰੁਪਏ ਹੈ।

Nokia launches 3 smartphonesNokia launches 3 smartphones

ਨੋਕੀਆ ਦੇ ਸਮਾਰਟਫ਼ੋਨ ਦੀ ਭਾਰਤ 'ਚ ਕੀਮਤ, ਲਾਂਚ ਆਫ਼ਰ ਅਤੇ ਉਪਲਬਧਤਾ 
ਨੋਕੀਆ 6 (2018) ਭਾਰਤ 'ਚ 16,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਉਪਲਬਧ ਹੋਵੇਗਾ। ਨੋਕੀਆ 7 ਪਲਸ ਦੀ ਕੀਮਤ 25,999 ਰੁਪਏ ਹੈ। ਉਥੇ ਹੀ ਨੋਕੀਆ 8 ਸਿਰੋਕੋ ਦੀ ਕੀਮਤ ਭਾਰਤ 'ਚ 49,999 ਰੁਪਏ ਹੈ। ਨਵੇਂ ਨੋਕੀਆ ਸਮਾਰਟਫ਼ੋਨ ਭਾਰਤ 'ਚ ਆਨਲਾਈਨ ਤੋਂ ਇਲਾਵਾ ਆਫ਼ਲਾਈਨ ਪਾਰਟਨਰਸ ਜਿਵੇਂ ਪੂਰਵੀਕਾ, ਕਰੋਮਾ,  ਰਿਲਾਇੰਸ 'ਤੇ ਮਿਲਣਗੇ। ਨੋਕੀਆ ਮੋਬਾਈਲ ਦੁਕਾਨਾਂ ਅਤੇ ਆਨਲਾਈਨ ਪਲੈਟਫ਼ਾਰਮ 'ਤੇ ਵੀ ਇਹ ਸਮਾਰਟਫ਼ੋਨ ਖ਼ਰੀਦੇ ਜਾ ਸਕਣਗੇ। ਨੋਕੀਆ 8 ਸਿਰੋਕੋ, ਨੋਕੀਆ 7 ਪਲਸ ਲਈ ਪ੍ਰੀ - ਬੁਕਿੰਗ 20 ਅਪ੍ਰੈਲ ਤੋਂ ਸ਼ੁਰੂ ਹੋਵੇਗੀ।  

 

ਉਥੇ ਹੀ ਨੋਕੀਆ 6 ਸਮਾਰਟਫ਼ੋਨ 'ਤੇ ਦੱਸੇ ਗਏ ਪਲੈਟਫ਼ਾਰਮਜ਼ 'ਤੇ 6 ਅਪ੍ਰੈਲ ਤੋਂ ਮਿਲੇਗਾ। ਨੋਕੀਆ 7 ਪਲਸ ਐਮਾਜ਼ੋਨ ਜਦਕਿ ਨੋਕੀਆ 8 ਸਿਰੋਕੋ ਫ਼ਲਿਪਕਾਰਟ 'ਤੇ ਮਿਲੇਗਾ। ਇਸ ਦੇ ਲਈ ਪ੍ਰੀਪੇਡ ਗਾਹਕਾਂ ਨੂੰ 199 ਅਤੇ 349 ਰੁਪਏ ਦਾ ਰੀਚਾਰਜ ਜਦਕਿ ਪੋਸਟਪੇਡ ਗਾਹਕਾਂ ਨੂੰ 399 ਅਤੇ 499 ਰੁਪਏ ਦਾ ਪਲਾਨ ਲੈਣਾ ਹੋਵੇਗਾ। 31 ਦਸੰਬਰ ਤਕ ਏਅਰਟੈਲ ਟੀਵੀ ਸਬਸਕਰਿਪਸ਼ਨ ਵੀ ਮਿਲੇਗਾ। ਲਾਂਚ ਆਫ਼ਰਜ਼ ਦੀ ਗੱਲ ਕਰੀਏ ਤਾਂ ਨੋਕੀਆ 8 ਸਿਰੋਕੋ ਖਰੀਦਣ ਵਾਲੇ ਏਅਰਟੈਲ ਗਾਹਕਾਂ ਨੂੰ 120 ਜੀਬੀ ਮੁਫ਼ਤ ਡਾਟਾ ਅਤੇ ਕੈਸ਼ਬੈਕ ਮਿਲੇਗਾ। ਇਹ ਡਾਟਾ 20 ਜੀਬੀ ਪ੍ਰਤੀ ਮਹੀਨੇ ਦੇ ਹਿਸਾਬ ਨਾਲ 6 ਮਹੀਨੇ ਤਕ ਮਿਲੇਗਾ।

Nokia launches 3 smartphonesNokia launches 3 smartphones

Nokia 6 (2018)
Nokia 6 (2018) ਐਂਡਰਾਇਡ 8 0 ਓਰੀਯੋ 'ਤੇ ਚਲਦਾ ਹੈ ਅਤੇ ਐਂਡਰਾਇਡ ਵਨ ਫ਼ੋਨ ਹੈ। ਸਮਾਰਟਫ਼ੋਨ 'ਚ 5.5 ਇੰਚ ਫੁੱਲ ਐਚਡੀ (1080x1920 ਪਿਕਸਲ) ਆਈਪੀਐਸ ਸਕਰੀਨ ਹੈ। ਸਮਾਰਟਫ਼ੋਨ 'ਚ ਆਕਟਾ - ਕੋਰ ਕਵਾਲਕਾਮ ਸਨੈਪਡਰੈਗਨ 630 ਪ੍ਰੋਸੈਸਰ, 3 ਜੀਬੀ ਰੈਮ ਜਾਂ 4 ਜੀਬੀ ਰੈਮ ਹੈ। ਫ਼ੋਨ 'ਚ ਪੀਡੀਏਐਫ਼, ਅਪਰਚਰ ਐਫ਼/2.0, ਡਿਊਲ - ਟੋਨ ਐਲਈਡੀ ਫ਼ਲੈਸ਼ ਅਤੇ ਜ਼ਾਇਸ ਆਪਟਿਕਸ ਦੇ ਨਾਲ 16 ਮੈਗਾਪਿਕਸਲ ਰਿਅਰ ਕੈਮਰਾ ਹੈ।  ਫ਼ੋਨ 'ਚ ਅਪਰਚਰ ਐਫ/2.0 ਦੇ ਨਾਲ 8 ਮੈਗਾਪਿਕਸਲ ਦਾ ਫਿਕਸਡ ਫ਼ੋਕਸ ਕੈਮਰਾ ਹੈ।

Nokia launches 3 smartphonesNokia launches 3 smartphones

Nokia 7 Plus  
ਇਹ ਐਂਡਰਾਇਡ 8.0 ਓਰੀਯੋ 'ਤੇ ਚਲਿਆ ਹੈ। ਇਸ 'ਚ ਕਾਰਨਿੰਗ ਗੋਰਿੱਲਾ ਗਲਾਸ ਪ੍ਰਟੈਕਸ਼ਨ ਦੇ ਨਾਲ 6 ਇੰਚ ਦਾ ਫੁੱਲ ਐਚਡੀ ਪਲਸ IPS ਐਲਸੀਡੀ ਡਿਸਪਲੇ ਦਿਤਾ ਗਿਆ ਹੈ। ਕਵਾਲਕਾਮ ਸਨੈਪਡਰੈਗਨ 660 ਪ੍ਰੋਸੈਸਰ ਵਾਲੇ ਇਸ ਫ਼ੋਨ 'ਚ 4GB ਦੀ ਰੈਮ ਅਤੇ 64GB ਦੀ ਇਨਬਿਲਟ ਸਟੋਰੇਜ ਦਿਤੀ ਗਈ ਹੈ। ਸਟੋਰੇਜ ਨੂੰ 256 ਜੀਬੀ ਤਕ ਵਧਾਣਾ ਸੰਭਵ ਹੈ। ਇਸ 'ਚ 12MP + 13MP ਦੀ ਡਿਊਲ ਰਿਅਰ ਕੈਮਰਾ ਹੈ ਜੋ ਪ੍ਰੋ ਮੋੜ ਦੇ ਨਾਲ ਆਉਂਦਾ ਹੈ।  ਪ੍ਰੋ ਮੋੜ ਦੇ ਜ਼ਰੀਏ ਕਿਸੇ ਤਸਵੀਰ 'ਚ ਬੈਕਗਰਾਊਂਡ ਨੂੰ ਬਲਰ ਕੀਤਾ ਜਾ ਸਕਦਾ ਹੈ। ਫ਼ੋਨ 'ਚ ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 16MP ਦਾ ਫ਼ਰੰਟ ਕੈਮਰਾ ਦਿਤਾ ਗਿਆ ਹੈ।

Nokia launches 3 smartphonesNokia launches 3 smartphones

Nokia 8 Sirocco
ਇਸ ਨੂੰ ਕੰਪਨੀ ਦਾ ਹੁਣ ਤਕ ਦਾ ਸੱਭ ਤੋਂ ਪਾਵਰਫੁੱਲ ਐਂਡਰਾਇਡ ਸਮਾਰਟਫ਼ੋਨ ਕਿਹਾ ਜਾ ਸਕਦਾ ਹੈ। ਇਸ 'ਚ ਕਾਰਨਿੰਗ ਗੋਰਿੱਲਾ ਗਲਾਸ 5 ਪ੍ਰੋਟੈਕਸ਼ਨ ਦੇ ਨਾਲ 5.5 ਇੰਚ ਦਾ pOLEd 2K ਡਿਸਪਲੇ ਦਿਤਾ ਗਿਆ ਹੈ।  ਇਸ ਦੀ ਬਾਡੀ 6000 ਸੀਰੀਜ਼ ਐਲੂਮੀਨੀਅਮ ਦੀ ਬਣੀ ਹੈ। ਇਸ ਡੀਵਾਇਸ 'ਚ ZEISS ਆਪਟਿਕਸ ਦੇ ਨਾਲ ਡਿਊਲ ਰਿਅਰ ਕੈਮਰਾ (12MP + 13MP) ਦਿਤਾ ਗਿਆ ਹੈ। ਇਸ ਦੇ ਨਾਲ ਹੀ ਹੈਂਡਸੈਟ 'ਚ ਡਿਊਲ - ਸਾਈਟ ਕੈਮਰਾ ਟੈਕਨਾਲੋਜੀ ਵੀ ਦਿਤੀ ਗਈ। ਫ਼ੋਨ ਦਾ ਫ਼ਰੰਟ ਕੈਮਰਾ 5MP ਦਾ ਦਿਤਾ ਗਿਆ ਹੈ। ਨੋਕੀਆ ਦੇ ਇਸ ਫ਼ੋਨ 'ਚ 6GB ਦੀ ਰੈਮ, 128GB ਦੀ ਇਨਟਰਨਲ ਮੈਮਰੀ ਅਤੇ ਕਵਾਲਕਾਮ ਸਨੈਪਡਰੈਗਨ 835 ਪ੍ਰੋਸੈਸਰ ਦਿਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement