Lenovo 8 Plus ਦੀ ਕੀਮਤ 'ਚ 3,000 ਰੁਪਏ ਦੀ ਕਟੌਤੀ
Published : Apr 4, 2018, 2:02 pm IST
Updated : Apr 4, 2018, 2:02 pm IST
SHARE ARTICLE
Lenovo 8 Plus
Lenovo 8 Plus

ਲੇਨੋਵੋ ਨੇ ਭਾਰਤ 'ਚ ਪਿਛਲੇ ਸਾਲ ਅਪਣਾ ਲੇਨੋਵੋ 8 Plus ਸਮਾਰਟਫ਼ੋਨ ਲਾਂਚ ਕੀਤਾ ਸੀ। ਲਾਂਚ ਦੇ ਸਮੇਂ ਫ਼ੋਨ ਦੀ ਕੀਮਤ 10,999 ਰੁਪਏ ਰੱਖੀ ਗਈ ਸੀ। ਲੇਨੋਵੋ ਦਾ......

ਨਵੀਂ ਦਿੱਲੀ: ਲੇਨੋਵੋ ਨੇ ਭਾਰਤ 'ਚ ਪਿਛਲੇ ਸਾਲ ਅਪਣਾ ਲੇਨੋਵੋ 8 Plus ਸਮਾਰਟਫ਼ੋਨ ਲਾਂਚ ਕੀਤਾ ਸੀ। ਲਾਂਚ ਦੇ ਸਮੇਂ ਫ਼ੋਨ ਦੀ ਕੀਮਤ 10,999 ਰੁਪਏ ਰੱਖੀ ਗਈ ਸੀ। ਲੇਨੋਵੋ ਦਾ ਇਹ ਸਮਾਰਟਫ਼ੋਨ ਫ਼ਲਿਪਕਾਰਟ 'ਤੇ ਮਿਲਦਾ ਹੈ। ਈ-ਕਾਮਰਸ ਵੈਬਸਾਈਟ ਸਮਾਰਟਫ਼ੋਨ 'ਤੇ 3,000 ਰੁਪਏ ਦੀ ਛੋਟ ਦੇ ਰਹੀ ਹੈ।

Lenovo 8 PlusLenovo 8 Plus

ਯਾਨੀ Lenovo K8 Plus ਨੂੰ 7,999 ਰੁਪਏ 'ਚ ਖ਼ਰੀਦਣ ਦਾ ਮੌਕਾ ਹੈ। ਫ਼ਲਿਪਕਾਰਟ ਮੁਤਾਬਕ ਇਹ ਆਫ਼ਰ ਸੀਮਤ ਸਮੇਂ ਲਈ ਹੀ ਹੈ। ਦਸ ਦਈਏ ਕਿ ਪਿਛਲੇ ਮਹੀਨੇ ਕੰਪਨੀ ਨੇ ਅਪਣੇ ਇਸ ਫ਼ੋਨ ਦੀ ਕੀਮਤ 'ਚ 1,000 ਰੁਪਏ ਦੀ ਕਟੌਤੀ ਕੀਤੀ ਸੀ।

Lenovo 8 PlusLenovo 8 Plus

ਲੇਨੋਵੋ 8 ਪਲਸ ਸਮਾਰਟਫ਼ੋਨ ਬਲੈਕ ਅਤੇ ਗੋਲਡ ਰੰਗ ਵੈਰੀਐਂਟ 'ਚ ਮਿਲਦਾ ਹੈ। ਲੇਨੋਵੋ ਨੇ ਬਾਅਦ 'ਚ 8 ਪਲਸ ਦਾ ਇਕ 4 ਜੀਬੀ ਰੈਮ ਵੈਰੀਐਂਟ ਵੀ ਪੇਸ਼ ਕੀਤਾ ਸੀ ਜਿਸ ਦੀ ਕੀਮਤ 10,999 ਰੁਪਏ ਰੱਖੀ ਗਈ ਸੀ। ਹੁਣ ਇਹ ਵੈਰੀਐਂਟ ਫ਼ਲਿਪਕਾਰਟ 'ਤੇ 8,999 ਰੁਪਏ 'ਚ ਮਿਲ ਰਿਹਾ ਹੈ, ਹਾਲਾਂਕਿ ਹੁਣ ਇਹ ਫ਼ੋਨ ਆਉਟ ਆਫ਼ ਸਟਾਕ ਹੈ।

Lenovo 8 PlusLenovo 8 Plus

ਲੇਨੋਵੋ 8 ਪਲਸ ਦੇ ਸਪੈਸੀਫ਼ਿਕੇਸ਼ਨ 
K8 ਪਲਸ 'ਚ 5.2 ਇੰਚ ਦਾ ਡਿਸਪਲੇ ਹੈ। ਸਕਰੀਨ ਸਾਇਜ਼ ਘੱਟ ਹੋਣ ਦੇ ਬਾਅਦ ਵੀ K8 ਪਲਸ ਦਾ ਰੇਜ਼ੋਲਿਊਸ਼ਨ 1920x1080 ਪਿਕਸਲ ਹੈ। ਫ਼ੋਨ 32GB ਦੀ ਸਟੋਰੇਜ ਦੇ ਨਾਲ ਆ ਰਿਹਾ ਹੈ ਪਰ ਇਸ 'ਚ ਇਸਤੇਮਾਲ ਕਰਨ ਲਈ 24GB ਸਟੋਰੇਜ਼ ਹੀ ਮਿਲੇਗੀ। ਹਾਲਾਂਕਿ ਤੁਸੀਂ ਮਾਈਕਰੋ ਐਸਡੀ ਸਲਾਟ ਦੇ ਜ਼ਰੀਏ ਸਟੋਰੇਜ ਨੂੰ 128GB ਤਕ ਵਧਾ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement