
ਟਵਿਟਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਅਪਣੇ ਲਗਭਗ 33 ਕਰੋੜ ਖ਼ਪਤਕਾਰਾਂ ਨੂੰ ਤੁਰਤ ਪਾਸਵਰਡ ਬਦਲਣ ਲਈ ਕਿਹਾ ਹੈ। ਕੰਪਨੀ ਨੇ ਅਪਣੇ ਅਧਿਕਾਰਕ ਹੈਂਡਲ ਰਾਹੀਂ...
ਸੈਨ ਫਰੈਂਸਿਸਕੋ, 4 ਮਈ : ਟਵਿਟਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਅਪਣੇ ਲਗਭਗ 33 ਕਰੋੜ ਖ਼ਪਤਕਾਰਾਂ ਨੂੰ ਤੁਰਤ ਪਾਸਵਰਡ ਬਦਲਣ ਲਈ ਕਿਹਾ ਹੈ। ਕੰਪਨੀ ਨੇ ਅਪਣੇ ਅਧਿਕਾਰਕ ਹੈਂਡਲ ਰਾਹੀਂ ਵੀ ਇਸ ਦੀ ਜਾਣਕਾਰੀ ਦਿਤੀ ਹੈ।
Twitter
ਟਵਿਟਰ ਨੇ ਕਿਹਾ ਹੈ ਕਿ ਹਾਲ ਹੀ 'ਚ ਉਸ ਦੇ ਸਾਫ਼ਟਵੇਅਰ 'ਚ ਇਕ ਬੱਗ ਆ ਗਿਆ ਸੀ, ਜਿਸ ਕਾਰਨ ਖ਼ਪਤਕਾਰਾਂ ਦੇ ਪਾਸਵਰਡ ਸੁਰੱਖਿਅਤ ਨਹੀਂ ਹਨ। ਹਾਲਾਂਕਿ, ਕੰਪਨੀ ਦਾ ਦਾਅਵਾ ਹੈ ਕਿ ਇਸ ਸਮੱਸਿਆ ਨੂੰ ਸੁਲਝਾ ਲਿਆ ਗਿਆ ਹੈ। ਖ਼ਪਤਰਕਾਰਾਂ ਦੇ ਡੇਟਾ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਜਾਂ ਗ਼ਲਤ ਵਰਤੋਂ ਦੀ ਗੱਲ ਸਾਹਮਣੇ ਨਹੀਂ ਆਈ ਹੈ।
Twitter
ਟਵਿਟਰ ਦੇ ਚੀਫ਼ ਤਕਨੀਕੀ ਅਫ਼ਸਰ ਪਰਾਗ ਅਗਰਵਾਲ ਨੇ ਸ਼ੁਕਰਵਾਰ ਨੂੰ ਬਲਾਗ ਪੋਸਟ 'ਚ ਦਸਿਆ ਕਿ ਹੁਣ ਸਭ ਕੁਝ ਠੀਕ ਹੈ। ਹਾਲਾਂਕਿ, ਉਨ੍ਹਾਂ ਨੇ ਖ਼ਪਤਰਕਾਰਾਂ ਨੂੰ ਪਾਸਵਰਡ ਬਦਲਣ ਦੀ ਸਲਾਹ ਦਿਤੀ ਹੈ। ਟਵਿਟਰ ਇਸ ਲਈ ਹੈਸ਼ਿੰਗ ਨਾਮ ਦੀ ਇਕ ਤਕਨੀਕ ਦੀ ਵਰਤੋਂ ਕਰਦਾ ਹੈ। ਹਾਲਾਂਕਿ, ਕੰਪਨੀ ਨੇ ਸਮਾਂ ਰਹਿੰਦੇ ਹੀ ਇਸ ਸਮੱਸਿਆ ਦਾ ਪਤਾ ਲਗਾ ਲਿਆ ਅਤੇ ਉਸ ਨੂੰ ਠੀਕ ਕਰ ਲਿਆ।