ਕੰਪਿਊਟਰ ਦੇ ਇਹ ਤਰੀਕੇ ਅਪਣਾਉ ਅਤੇ ਪਾਉ ਸਫ਼ਲਤਾ
Published : Jun 4, 2018, 5:10 pm IST
Updated : Jun 4, 2018, 5:10 pm IST
SHARE ARTICLE
work on computer
work on computer

ਕੰਪਿਊਟਰ ਸਮਾਰਟ ਫੋਨ ਤਾਂ ਅੱਜ ਕੱਲ੍ਹ ਹਰ ਕਿਸੇ ਦੇ ਘਰ ਵਿਚ ਦੇਖਣ ਨੂੰ ਮਿਲਦਾ ਹੈ।  ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇਗਾ ਜਿੱਥੇ ਕੰਪਿਊਟਰ ਜਾਂ ਸਮਾਰਟ .....

ਕੰਪਿਊਟਰ ਸਮਾਰਟ ਫੋਨ ਤਾਂ ਅੱਜ ਕੱਲ੍ਹ ਹਰ ਕਿਸੇ ਦੇ ਘਰ ਵਿਚ ਦੇਖਣ ਨੂੰ ਮਿਲਦਾ ਹੈ।  ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇਗਾ ਜਿੱਥੇ ਕੰਪਿਊਟਰ ਜਾਂ ਸਮਾਰਟ ਫੋਨ ਨਾ ਹੋਵੇ। ਕੰਪਿਊਟਰ ਹਰ ਕੰਮ ਵਿਚ ਮਨੁੱਖ ਦੀ ਮਦਦ ਕਰਦਾ ਹੈ। ਇੰਨਾ ਹੀ ਨਹੀਂ ਸਗੋਂ ਆਧੁਨਿਕ ਸਮੇਂ ਵਿਚ ਤਾਂ ਇਹ ਤੱਕ ਮੰਨਿਆ ਜਾਣ ਲਗਾ ਹੈ ਕਿ ਜੋ ਕੰਮ 50 ਆਦਮੀ ਮਿਲ ਕੇ ਕਰਦੇ ਹਨ, ਉਹ ਕੰਮ ਇਕਲਾ ਕੰਪਿਊਟਰ ਆਸਾਨੀ ਨਾਲ ਕਰ ਦਿੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਘਰ-ਦਫ਼ਤਰ ਵਿਚ ਰੱਖੇ ਕੰਪਿਊਟਰ ਵਿਚ ਵੀ ਦੋਸ਼ ਹੋ ਸਕਦਾ ਹੈ... ਤਾਂ ਆਓ ਤੁਹਾਨੂੰ ਦੱਸਦੇ ਹੈ ਕੰਪਿਊਟਰ ਨਾਲ ਜੁੜੀਆਂ ਕੁੱਝ ਖਾਸ ਗੱਲਾਂ, ਜਿਨ੍ਹਾਂ ਨੂੰ ਅਪਨਾਉਣ ਨਾਲ ਤੁਹਾਨੂੰ ਆਪਣੇ ਕੰਮਾਂ ਵਿਚ ਸਫਲਤਾ ਮਿਲੇਗੀ। 

work on computerwork on computerਘਰ ਹੋਵੇ ਜਾਂ ਦਫ਼ਤਰ ਕੰਪਿਊਟਰ ਰੱਖਣ ਦੀ ਸਭ ਤੋਂ ਚੰਗੀ ਦਿਸ਼ਾ ਹੈ ਉੱਤਰ-ਪੱਛਮ ਮਤਲਬ ਨਾਰਥ ਵੈਸਟ ਡਾਇਰੈਕਸ਼ਨ। ਇਸ ਦਿਸ਼ਾ ਵਿਚ ਕੰਪਿਊਟਰ ਰੱਖਣ ਨਾਲ ਤੁਹਾਡਾ ਕੰਪਿਊਟਰ ਘੱਟ ਖ਼ਰਾਬ ਹੋਵੇਗਾ ਅਤੇ ਤੁਸੀਂ ਆਪਣਾ ਕੰਮ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪੂਰਾ ਕਰ ਸਕੋਗੇ। ਇਸ ਦੇ ਨਾਲ ਵਾਸਤੂ ਸ਼ਾਸਤਰ ਦੇ ਅਨੁਸਾਰ ਇਸ ਦਿਸ਼ਾ ਵਿਚ ਮੂੰਹ ਕਰ ਕੇ ਬੈਠਣ ਨਾਲ ਸੁਖ-ਸ਼ਾਂਤੀ ਵਿਚ ਵਾਧਾ ਹੋਣ ਲੱਗਦਾ ਹੈ। ਵਾਸਤੂ ਦੀ ਨਜ਼ਰ ਤੋਂ ਦੇਖਿਆ ਜਾਵੇ ਤਾਂ ਕੰਪਿਊਟਰ ਇਕ ਫਾਇਰ ਐਲੀਮੈਂਟ ਹੈ। ਇਹੀ ਕਾਰਨ ਹੈ ਕਿ ਪੁਰਾਣੇ ਸਮੇਂ ਵਿਚ ਬਾਕਸ ਵਾਲੇ ਟੀ.ਵੀ ਨੂੰ ਹਮੇਸ਼ਾ ਉੱਤਰ-ਪੱਛਮ ਦਿਸ਼ਾ ਵਿਚ ਹੀ ਰੱਖਿਆ ਜਾਂਦਾ ਸੀ।

work on computerwork on computerਤੁਹਾਡੇ ਕੋਲ ਜੇਕਰ ਇਕ ਹੀ ਕੰਪਿਊਟਰ ਹੈ ਤਾਂ ਉਸ ਨੂੰ ਤੁਸੀਂ ਆਪਣੇ ਘਰ ਦੇ ਜਾਂ ਕਮਰੇ ਦੇ ਉੱਤਰ-ਪੱਛਮ ਕੋਨੇ ਵਿਚ ਹੀ ਰਖੋ। ਜੇਕਰ ਤੁਸੀਂ ਦਫ਼ਤਰ ਵਿਚ ਕੰਪਿਊਟਰ ਉਤੇ ਕੰਮ ਕਰਦੇ ਹੋ ਅਤੇ ਉਥੇ ਉੱਤਰ ਪੱਛਮ ਵਿੱਚ ਕੰਪਿਊਟਰ ਰੱਖਣਾ ਤੁਹਾਡੇ ਲਈ ਸੰਭਵ ਨਹੀਂ ਹੈ ਤਾਂ ਤੁਸੀਂ ਆਪਣੀ ਟੇਬਲ ਦੇ ਉੱਤਰ-ਪੱਛਮ ਵਿਚ ਕੰਪਿਊਟਰ ਰੱਖੋ। ਵਾਸਤੂ ਸ਼ਾਸਤਰ ਦੇ ਨਿਯਮਾਂ ਦੇ ਅਨੁਸਾਰ ਇਸ ਦਿਸ਼ਾ ਵਿਚ ਕੰਪਿਊਟਰ ਸਭ ਤੋਂ ਬਿਹਤਰ ਕੰਮ ਕਰਦਾ ਹੈ। ਤੁਹਾਡਾ ਕੰਪਿਊਟਰ ਘੱਟ ਖ਼ਰਾਬ ਹੋਵੇਗਾ ਅਤੇ ਤੁਸੀਂ ਆਪਣੇ ਕੰਮ ਬਿਨਾਂ ਕਿਸੇ ਅੜਚਨ ਦੇ ਪੂਰੇ ਕਰੋਗੇ। ਤਾਂ ਯਾਦ ਰੱਖੋ ਕਿ ਹਮੇਸ਼ਾ ਆਪਣੇ ਘਰ-ਦਫ਼ਤਰ ਵਿਚ ਕੰਪਿਊਟਰ ਪੂਰਵ ਪੱਛਮ ਦਿਸ਼ਾ ਵਿਚ ਕਦੇ ਨਾ ਰੱਖੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement