
ਜੀਉ ਦੇਸ਼ ਵਿਚ 3 ਹਜ਼ਾਰ ਰੁਪਏ ਤੋਂ 4 ਹਜ਼ਾਰ ਰੁਪਏ ਵਿਚਕਾਰ ਸਮਾਰਟਫ਼ੋਨ ਲਾਂਚ ਕਰੇਗੀ।
ਨਵੀਂ ਦਿੱਲੀ- ਰਿਲਾਇੰਸ ਜੀਉ ਅਪਣੇ 4ਜੀ ਫ਼ੀਚਰ ਫ਼ੋਨ ਯੂਜ਼ਰਜ਼ ਨੂੰ ਸਮਾਰਟਫ਼ੋਨਾਂ 'ਤੇ ਮਾਈਗ੍ਰੇਟ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਵੋਡਾਫ਼ੋਨ-ਆਈਡੀਆ ਅਤੇ ਭਾਰਤੀ ਏਅਰਟੈੱਲ ਵਰਗੀਆਂ ਕੰਪਨੀਆਂ ਦੇ 2ਜੀ ਯੂਜ਼ਰਜ਼ ਨੂੰ ਵੀ ਅਪਣੇ ਵਲ ਖਿਚਣਾ ਚਾਹੁੰਦੀ ਹੈ। ਇਕ ਰੀਪੋਰਟ ਮੁਤਾਬਕ, ਟੈਲੀਕਾਮ ਕੰਪਨੀ ਜਲਦ ਹੀ ਦੇਸ਼ ਵਿਚ ਸਮਾਰਟਫ਼ੋਨ ਨਿਰਮਾਤਾ ਵੀਵੋ ਦੀ ਸਾਂਝੇਦਾਰੀ ਵਿਚ ਜੀਉ ਵਿਸ਼ੇਸ਼ ਸਮਾਰਟਫ਼ੋਨ ਜਾਰੀ ਕਰੇਗੀ। ਕੰਪਨੀ ਅਪਣੇ ਸਮਾਰਟਫ਼ੋਨਾਂ ਨਾਲ ਉ.ਟੀ.ਟੀ. ਪਲੇਟਫ਼ਾਰਮ ਦਾ ਮੁਫ਼ਤ ਐਕਸੈਸ, ਡਿਸਕਾਊਂਟ, ਵਨ-ਟਾਈਮ ਸਕਰੀਨ ਰਿਪਲੇਸਮੈਂਟ ਵਰਗੇ ਆਫ਼ਰ ਵੀ ਦੇਵੇਗੀ।
ਰੀਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਰਿਲਾਇੰਸ ਜੀਉ ਲੋਕਲ ਮੈਨਿਊਫੈਕਚਰਰ ਜਿਵੇਂ-ਕਾਰਬਨ, ਲਾਵਾ ਤੋਂ ਇਲਾਵਾ ਕੁੱਝ ਚੀਨੀ ਬ੍ਰਾਂਡਜ਼ ਨਾਲ ਵੀ ਗੱਲਬਾਤ ਕਰ ਰਹੀ ਹੈ। ਰੀਪੋਰਟ ਵਿਚ ਇਸ ਮਾਮਲੇ ਨਾਲ ਜੁੜੇ ਲੋਕਾਂ ਦੇ ਹਵਾਲੇ ਤੋਂ ਈ.ਟੀ. ਨੇ ਦਸਿਆ ਹੈ ਕਿ ਕੰਪਨੀ ਦਾ ਟੀਚਾ 8 ਹਜ਼ਾਰ ਰੁਪਏ ਜਾਂ ਇਸ ਤੋਂ ਘੱਟ ਕੀਮਤ 'ਤੇ ਸਮਾਰਟਫ਼ੋਨ ਲਿਆਉਣ ਦਾ ਹੈ। ਚੀਨੀ ਸਮਾਰਟਫ਼ੋਨ ਨਿਰਮਾਤਾ ਨਾਲ ਜੀਉ ਦੇਸ਼ ਵਿਚ 3 ਹਜ਼ਾਰ ਰੁਪਏ ਤੋਂ 4 ਹਜ਼ਾਰ ਰੁਪਏ ਵਿਚਕਾਰ ਸਮਾਰਟਫ਼ੋਨ ਲਾਂਚ ਕਰੇਗੀ। ਅਜੇ ਤਕ ਇਨ੍ਹਾਂ ਫ਼ੋਨਾਂ ਨੂੰ ਭਾਰਤੀ ਬਾਜ਼ਾਰ ਵਿਚ ਲਾਂਚ ਨਹੀਂ ਕੀਤਾ ਗਿਆ। ਮਾਹਰਾਂ ਮੁਤਾਬਕ, ਜੀਉ ਦੇ ਨਵੇਂ ਕਦਮ ਨਾਲ ਕੰਪਨੀ ਨੂੰ ਗ੍ਰਾਸ ਸਬਸਕ੍ਰਾਈਬਰ ਵਧਾਉਣ ਵਿਚ ਮਦਦ ਮਿਲੇਗੀ।
ਦੇਸ਼ ਵਿਚ 350 ਮਿਲੀਅਨ ਤੋਂ ਜ਼ਿਆਦਾ ਫ਼ੀਚਰ ਫ਼ੋਨ ਯੂਜ਼ਰਜ਼ ਹਨ ਅਤੇ ਇਹ ਗਿਣਤੀ ਬਹੁਤ ਵੱਡੀ ਹੈ। ਇਹੀ ਕਾਰਨ ਹੈ ਕਿ ਜੀਉ ਕੋਲ ਸਸਤੇ ਸਮਾਰਟਫ਼ੋਨ ਲਾਂਚ ਕਰ ਕੇ ਗਾਹਕ ਵਧਾਉਣ ਦਾ ਵੱਡਾ ਮੌਕਾ ਹੈ। ਰੀਪੋਰਟ ਵਿਚ ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਏਅਰਟੈੱਲ ਵੀ ਸਮਾਰਟਫ਼ੋਨ ਵੈਂਡਰ ਜਿਵੇਂ- ਲਾਵਾ, ਵੀਵੋ ਅਤੇ ਕਾਰਬਨ ਵਰਗੀਆਂ ਕੰਪਨੀਆਂ ਨਾਲ ਘੱਟ ਕੀਮਤ ਵਾਲੇ 4ਜੀ ਸਮਾਰਟਫ਼ੋਨ ਲਿਆਉਣ ਲਈ ਗੱਲਬਾਤ ਕਰ ਰਹੀ ਹੈ। ਇਹ ਆਉਣ ਵਾਲੇ ਸਮੇਂ ਵਿਚ ਹੀ ਪਤਾ ਲੱਗੇਗਾ ਕਿ ਟੈਲੀਕਾਮ ਇੰਡਸਟਰੀ ਦੀ ਇਹ ਨਵੀਂ ਜੰਗ ਕਿਹੜੀ ਕੰਪਨੀ ਜਿੱਤਦੀ ਹੈ।