WhatsApp ਨੇ ਗਾਹਕਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ, ਹੁਣ ਬਿਨਾਂ ਇੰਟਰਨੈੱਟ ਕਰ ਸਕੋਗੇ Chatting
Published : Jan 6, 2023, 3:52 pm IST
Updated : Jan 6, 2023, 3:52 pm IST
SHARE ARTICLE
Proxy support for WhatsApp users
Proxy support for WhatsApp users

ਦੁਨੀਆਂ ਭਰ ਦੇ ਯੂਜ਼ਰਸ ਲਈ Proxy Support ਫੀਚਰ ਲਾਂਚ

 

ਨਵੀਂ ਦਿੱਲੀ: ਯੂਜ਼ਰਸ ਦੇ ਬਿਹਤਰ ਅਨੁਭਵ ਲਈ ਵਟਸਐਪ ਨਵੇਂ-ਨਵੇਂ ਫੀਚਰਸ ਜੋੜਦਾ ਰਹਿੰਦਾ ਹੈ। ਇਸ ਦੇ ਚਲਦਿਆਂ ਹੁਣ ਐਪ ਨੇ ਦੁਨੀਆ ਭਰ ਦੇ ਉਪਭੋਗਤਾਵਾਂ ਲਈ ਪ੍ਰੌਕਸੀ ਸਪੋਰਟ ਫੀਚਰ ਲਾਂਚ ਕੀਤਾ ਹੈ। ਵਟਸਐਪ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਪ੍ਰੌਕਸੀ ਸਪੋਰਟ ਦੀ ਮਦਦ ਨਾਲ ਵਟਸਐਪ ਯੂਜ਼ਰਸ ਬਿਨਾਂ ਇੰਟਰਨੈੱਟ ਦੇ ਵੀ ਇਸ ਪਲੇਟਫਾਰਮ 'ਤੇ ਜੁੜੇ ਰਹਿ ਸਕਣਗੇ। ਉਹਨਾਂ ਦੇ ਫੋਨ ਹੀ ਨਹੀਂ ਸਗੋਂ ਇਲਾਕੇ ਵਿਚ ਵੀ ਇੰਟਰਨੈੱਟ ਨਾ ਹੋਣ ’ਤੇ ਯੂਜ਼ਰ ਵਟਸਐਪ ਦੀ ਸਰਵਿਸ ਵਰਤ ਸਕਣਗੇ। ਇਸ ਫੀਚਰ ਦੀ ਮਦਦ ਨਾਲ WhatsApp ਉਪਭੋਗਤਾ ਦੁਨੀਆ ਭਰ ਦੇ ਵਲੰਟੀਅਰਾਂ ਅਤੇ ਸੰਗਠਨਾਂ ਦੇ ਪ੍ਰੌਕਸੀ ਸਰਵਰ ਸੈਟਅਪ ਦੁਆਰਾ ਜੁੜੇ ਰਹਿਣ ਦੇ ਯੋਗ ਹੋਣਗੇ।

 

ਵਟਸਐਪ ਨੇ ਦੱਸਿਆ ਕਿ ਪ੍ਰੌਕਸੀ ਨੈੱਟਵਰਕ ਨਾਲ ਕਨੈਕਟ ਹੋਣ 'ਤੇ ਵੀ ਯੂਜ਼ਰਸ ਨੂੰ ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਪ੍ਰਾਈਵੇਸੀ ਅਤੇ ਸੁਰੱਖਿਆ ਮਿਲਦੀ ਰਹੇਗੀ। ਉਹਨਾਂ ਦੇ ਸੁਨੇਹਿਆਂ ਨੂੰ ਐਂਡ-ਟੂ-ਐਂਡ ਐਨਕ੍ਰਿਪਟ ਕੀਤਾ ਜਾਵੇਗਾ। ਕੰਪਨੀ ਮੁਤਾਬਕ ਇਸ ਦੇ ਵਿਚਕਾਰ ਕੋਈ ਵੀ ਯੂਜ਼ਰਸ ਦੇ ਮੈਸੇਜ ਨਹੀਂ ਦੇਖ ਸਕੇਗਾ। ਨਾ ਤਾਂ ਪ੍ਰੌਕਸੀ ਨੈੱਟਵਰਕ 'ਤੇ, ਨਾ ਹੀ ਮੈਟਾ ਅਤੇ ਨਾ ਹੀ WhatsApp 'ਤੇ। ਵਟਸਐਪ ਨੇ ਇਕ ਬਲਾਗ ਪੋਸਟ ਵਿਚ ਲਿਖਿਆ, 'ਸਾਲ 2023 ਲਈ ਸਾਡੀਆਂ ਸ਼ੁੱਭ ਕਾਮਨਾਵਾਂ ਹਨ ਕਿ ਇੰਟਰਨੈੱਟ ਬੰਦ ਕਦੇ ਨਾ ਹੋਵੇ।'

ਐਪ ਨੇ ਲਿਖਿਆ, 'ਜਿਸ ਤਰ੍ਹਾਂ ਦੀ ਸਮੱਸਿਆ ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਈਰਾਨ ਵਿਚ ਦੇਖ ਰਹੇ ਹਾਂ, ਅੰਤ ਵਿਚ ਉਹ ਮਨੁੱਖੀ ਅਧਿਕਾਰਾਂ ਨੂੰ ਸਵਿਕਾਰ ਨਹੀਂ ਕਰਦੇ ਅਤੇ ਲੋਕਾਂ ਨੂੰ ਜ਼ਰੂਰੀ ਮਦਦ ਲੈਣ ਤੋਂ ਰੋਕਦੇ ਹਨ। ਅਜਿਹੇ ਹਾਲਾਤ ਆਉਂਦੇ ਰਹਿਣਗੇ। ਅਸੀਂ ਉਮੀਦ ਕਰਦੇ ਹਾਂ ਕਿ ਇਹ ਹੱਲ ਲੋਕਾਂ ਦੀ ਮਦਦ ਕਰੇਗਾ, ਜਿੱਥੇ ਸੁਰੱਖਿਅਤ ਅਤੇ ਭਰੋਸੇਮੰਦ-ਸੰਚਾਰ ਦੀ ਲੋੜ ਹੈ’। ਨਵਾਂ ਆਪਸ਼ਨ ਵਟਸਐਪ ਦੇ ਸੈਟਿੰਗ ਮੈਨਿਊ 'ਚ ਮਿਲੇਗਾ। ਤੁਹਾਡੇ ਕੋਲ ਆਪਣੇ ਫ਼ੋਨ 'ਤੇ WhatsApp ਦਾ ਅਪਡੇਟਡ ਵਰਜ਼ਨ ਹੋਣਾ ਚਾਹੀਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਕੋਲ ਇੰਟਰਨੈੱਟ ਐਕਸੈਸ ਹੈ ਤਾਂ ਤੁਸੀਂ ਸੋਸ਼ਲ ਮੀਡੀਆ ਜਾਂ ਸਰਚ ਇੰਜਣ 'ਤੇ ਭਰੋਸੇਯੋਗ ਪ੍ਰੌਕਸੀ ਸਰੋਤਾਂ ਦੀ ਖੋਜ ਕਰ ਸਕਦੇ ਹੋ।

ਕਿਸੇ ਪ੍ਰੌਕਸੀ ਨੈੱਟਵਰਕ ਨਾਲ ਜੁੜੇ ਰਹਿਣ ਲਈ ਤੁਹਾਨੂੰ WhatsApp ਸੈਟਿੰਗਾਂ 'ਤੇ ਜਾਣਾ ਪਵੇਗਾ। ਇੱਥੇ ਤੁਹਾਨੂੰ ਸਟੋਰੇਜ ਅਤੇ ਡੇਟਾ ਦਾ ਵਿਕਲਪ ਮਿਲੇਗਾ। ਤੁਹਾਨੂੰ Proxy ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ। ਹੁਣ ਤੁਹਾਨੂੰ ਯੂਜ਼ ਪ੍ਰੌਕਸੀ ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ ਅਤੇ ਪ੍ਰੌਕਸੀ ਐਡਰੈੱਸ ਐਂਟਰ ਕਰਕੇ ਇਸ ਨੂੰ ਸੇਵ ਕਰਨਾ ਹੋਵੇਗਾ।

ਇਸ ਤਰ੍ਹਾਂ ਤੁਸੀਂ ਬਾਅਦ ਵਿਚ ਇਸ ਨੈੱਟਵਰਕ ਦੀ ਵਰਤੋਂ ਕਰ ਸਕੋਗੇ। ਜੇਕਰ ਕੁਨੈਕਸ਼ਨ ਸਫਲ ਹੁੰਦਾ ਹੈ, ਤਾਂ ਤੁਸੀਂ ਇਕ ਚੈਕਮਾਰਕ ਵੇਖੋਗੇ। ਜੇਕਰ ਕਿਸੇ ਕਾਰਨ ਕਰਕੇ ਤੁਸੀਂ ਪ੍ਰੌਕਸੀ ਕਨੈਕਸ਼ਨ ਕਨੈਕਟ ਹੋਣ ਤੋਂ ਬਾਅਦ ਵੀ ਸੁਨੇਹੇ ਭੇਜਣ ਦੇ ਯੋਗ ਨਹੀਂ ਹੋ ਤਾਂ ਇਹ ਸੰਭਵ ਹੈ ਕਿ ਇਸ ਨੂੰ ਬਲੌਕ ਕੀਤਾ ਗਿਆ ਹੈ। ਅਜਿਹੀ ਸਥਿਤੀ ਵਿਚ ਤੁਹਾਨੂੰ ਇਕ ਹੋਰ ਪ੍ਰੌਕਸੀ ਨੈਟਵਰਕ ਦੀ ਵਰਤੋਂ ਕਰਨੀ ਪਵੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement