ਭਾਰਤ ਦੇ ਪਹਿਲੇ 'ਸੁਪਰ ਕੰਪਿਊਟਰ' ਦੀ ਕਹਾਣੀ
Published : Aug 8, 2019, 1:57 pm IST
Updated : Aug 8, 2019, 1:57 pm IST
SHARE ARTICLE
1st Indian super computer
1st Indian super computer

ਤਕਨੀਕ ਦੀ ਸ਼ੁਰੂਆਤ ਭਾਰਤ ਵਿਚ ਭਲੇ ਹੀ ਦੇਰੀ ਨਾਲ ਹੋਈ ਹੋਵੇ ਪਰ ਸੁਪਰ ਕੰਪਿਊਟਰ ਦੇ ਮਾਮਲੇ ਵਿਚ ਭਾਰਤ ਦਾ ਨਾਮ ਵਿਸ਼ਵ ਦੇ ਟੌਪ-10 ਦੇਸ਼ਾਂ ਦੀ ਸੂਚੀ ਵਿਚ ਆਉਂਦਾ ਹੈ।

ਨਵੀਂ ਦਿੱਲੀ: ਤਕਨੀਕ ਦੀ ਸ਼ੁਰੂਆਤ ਭਾਰਤ ਵਿਚ ਭਲੇ ਹੀ ਦੇਰੀ ਨਾਲ ਹੋਈ ਹੋਵੇ ਪਰ ਸੁਪਰ ਕੰਪਿਊਟਰ ਦੇ ਮਾਮਲੇ ਵਿਚ ਭਾਰਤ ਦਾ ਨਾਮ ਵਿਸ਼ਵ ਦੇ ਟੌਪ-10 ਦੇਸ਼ਾਂ ਦੀ ਸੂਚੀ ਵਿਚ ਆਉਂਦਾ ਹੈ। ਆਓ ਪਹਿਲਾਂ ਜਾਣਦੇ ਹਾਂ ਕੀ ਹੁੰਦਾ ਹੈ ਸੁਪਰ ਕੰਪਿਊਟਰ। ਅਸੀਂ ਭਾਵੇਂ ਲੈਪਟਾਪ ਅਤੇ ਸਮਾਰਟਫ਼ੋਨ ਨੂੰ ਅਪਣੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਲਈ ਵਰਤਦੇ ਹੋਈਏ ਪਰ ਜਦੋਂ ਕਰੋੜਾਂ ਲੋਕਾਂ ਦੀ ਜ਼ਰੂਰਤ ਨੂੰ ਇਕ ਕੰਪਿਊਟਰ ਪੂਰਾ ਕਰੇ ਤਾਂ ਉਸ ਨੂੰ ਸੁਪਰ ਕੰਪਿਊਟਰ ਕਿਹਾ ਜਾਂਦਾ ਹੈ। ਹੁਣ ਜ਼ਰ੍ਹਾ ਇਸ ਨੂੰ ਤਕਨੀਕੀ ਭਾਸ਼ਾ ਵਿਚ ਸਮਝਦੇ ਹਾਂ।

Computer systemComputer system

ਦਰਅਸਲ ਸੁਪਰ ਕੰਪਿਊਟਰ ਇਕ ਅਜਿਹਾ ਕੰਪਿਊਟਰ ਹੈ ਜੋ ਆਮ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਕਿਸੇ ਵੀ ਕੰਪਿਊਟਰ ਤੋਂ ਹਜ਼ਾਰਾਂ, ਲੱਖਾਂ ਗੁਣਾ ਜ਼ਿਆਦਾ ਸਮਰੱਥਾ ਅਤੇ ਸਪੀਡ ਵਾਲਾ ਹੋਵੇ। ਸੁਪਰ ਕੰਪਿਊਟਰ ਦੀ ਸਪੀਡ ਹੀ ਉਸ ਦੀ ਪਛਾਣ ਹੈ। ਕਿਸੇ ਵੀ ਸੁਪਰ ਕੰਪਿਊਟਰ ਦੀ ਸਪੀਡ ਨੂੰ ਕਈ ਅਰਬ ਜਾਂ ਖਰਬ ਕੈਲਕੁਲੇਸ਼ਨ ਪ੍ਰਤੀ ਸਕਿੰਟ ਦੀ ਦਰ ਨਾਲ ਨਹੀਂ ਬਲਕਿ ਫਲੋਟਿੰਗ ਪੁਆਇੰਟ ਆਪਰੇਸ਼ਨਜ਼ ਪ੍ਰਤੀ ਸਕਿੰਟ ਵਿਚ ਮਾਪਿਆ ਜਾਂਦਾ ਹੈ। ਸੁਪਰ ਕੰਪਿਊਟਰ ਦੀ ਸਮਰੱਥਾ ਨੂੰ ਮਾਪਣ ਦਾ ਇਹੀ ਆਧੁਨਿਕ ਪੈਮਾਨਾ ਹੈ। 

super computer super computer

ਸ਼ੁਰੂਆਤੀ ਦੌਰ ਵਿਚ ਮੈਗਾ ਫਲੋਪਸ ਅਤੇ ਫਿਰ ਟੈਰਾ ਫਲੋਪਸ ਅਤੇ ਅੱਜਕੱਲ੍ਹ ਪੀਟਾ ਫਲੋਪਸ ਵਿਚ ਸੁਪਰ ਕੰਪਿਊਟਰ ਦੀ ਸਮਰੱਥਾ ਅਤੇ ਸਪੀਡ ਮਾਪੀ ਜਾਂਦੀ ਹੈ। ਅੱਜ ਦੇ ਦੌਰ ਵਿਚ ਇਕ ਟੌਪ ਲੇਵਲ ਦਾ ਸੁਪਰ ਕੰਪਿਊਟਰ 33.86 ਪੀਟਾ ਫਲੋਪਸ ਦੀ ਸਪੀਡ 'ਤੇ ਕੰਮ ਕਰਦਾ ਹੈ, ਜਿਸ ਵਿਚ ਲੱਖਾਂ ਕੋਰ ਵਾਲੇ ਕਈ ਹਜ਼ਾਰ ਪ੍ਰੋਸੈਸਰ ਲੱਗੇ ਹੁੰਦੇ ਹਨ। 1980 ਦੇ ਦਹਾਕੇ ਤਕ ਭਾਰਤ ਕੋਲ ਕੋਈ ਅਪਣਾ ਸੁਪਰ ਕੰਪਿਊਟਰ ਨਹੀਂ ਸੀ। ਉਹ ਅਜਿਹਾ ਦੌਰ ਸੀ ਜਦੋਂ ਭਾਰਤ ਵਿਚ ਤਕਨੀਕੀ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਸੀ।

super computer super computer

ਭਾਰਤ ਅਮਰੀਕਾ ਤੋਂ ਸੁਪਰ ਕੰਪਿਊਟਰ ਲੈਣਾ ਚਾਹੁੰਦਾ ਸੀ ਪਰ ਅਮਰੀਕਾ ਨੇ ਭਾਰਤ ਨੂੰ ਸੁਪਰ ਕੰਪਿਊਟਰ ਦੇਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਅਮਰੀਕਾ ਨਹੀਂ ਚਾਹੁੰਦਾ ਸੀ ਕਿ ਕੋਈ ਉਸ ਦੀ ਬਰਾਬਰੀ ਕਰ ਸਕੇ। ਇਸ ਮਗਰੋਂ ਭਾਰਤੀ ਵਿਗਿਆਨੀਆਂ ਨੇ ਅਪਣਾ ਖ਼ੁਦ ਦਾ ਸੁਪਰ ਕੰਪਿਊਟਰ ਤਿਆਰ ਕਰਨ ਦੀ ਠਾਣ ਲਈ ਅਤੇ 1991 ਵਿਚ ਡਿਪਾਰਟਮੈਂਟ ਆਫ਼ ਇਲੈਕਟ੍ਰਾਨਿਕਸ ਅਤੇ ਇਸ ਦੇ ਡਾਇਰੈਕਟਰ ਡਾ. ਵਿਜੇ ਭਟਕਰ ਦੀ ਅਗਵਾਈ ਵਿਚ 'ਪਰਮ-8000' ਨਾਂਅ ਦਾ ਸੁਪਰ ਕੰਪਿਊਟਰ ਬਣਾ ਕੇ ਦੁਨੀਆ ਨੂੰ ਦਿਖਾ ਦਿੱਤਾ ਕਿ ਅਸੀਂ ਕਿਸੇ ਤੋਂ ਘੱਟ ਨਹੀਂ।

Vijay BhatkarVijay Bhatkar

64 ਸੀਪੀਯੂ ਵਾਲਾ 'ਪਰਮ-8000' ਉਸ ਦੌਰ ਦੇ ਸੁਪਰ ਕੰਪਿਊਟਰਾਂ ਵਿਚ ਬਹੁਤ ਹੀ ਅੱਗੇ ਸੀ। ਭਾਰਤ ਦੇ ਪਹਿਲੇ ਸੁਪਰ ਕੰਪਿਊਟਰ ਪਰਮ-8000 ਦੀ ਚਰਚਾ ਇੰਨੀ ਦੂਰ-ਦੂਰ ਤੱਕ ਫੈਲ ਗਈ ਕਿ ਭਾਰਤ ਨੇ ਇਸ ਤਰ੍ਹਾਂ ਦੇ ਹੋਰ ਸੁਪਰ ਕੰਪਿਊਟਰ ਬਣਾ ਕੇ ਜਰਮਨੀ, ਯੂਕੇ ਅਤੇ ਰੂਸ ਨੂੰ ਵੀ ਦਿੱਤੇ। ਇਸ ਮਗਰੋਂ ਭਾਰਤ ਨੇ ਇਸ ਸੀਰੀਜ਼ ਦੇ ਕਈ ਕੰਪਿਊਟਰ ਬਣਾਏ। ਅੱਜ ਇਹ ਸੁਪਰ ਕੰਪਿਊਟਰ ਮੌਸਮ ਵਿਗਿਆਨ, ਸਿਵਲ ਇੰਜੀਨਿਅਰ, ਸਪੇਸ ਸਾਇੰਸ ਸਮੇਤ ਕਈ ਖੇਤਰਾਂ ਵਿਚ ਦੇਸ਼ ਦੇ ਲਈ ਕਮਾਲ ਦਾ ਕੰਮ ਕਰ ਰਹੇ ਹਨ।

Story of 1st Indian super computerStory of 1st Indian super computer

ਅੱਜ ਚਾਹੇ ਦੁਨੀਆ ਦੇ ਟਾਪ-500 ਸੁਪਰ ਕੰਪਿਊਟਰਾਂ ਵਿਚੋਂ 9 ਸੁਪਰ ਕੰਪਿਊਟਰ ਭਾਰਤ ਦੇ ਗਿਣੇ ਜਾਂਦੇ ਹੈ ਪਰ ਭਾਰਤ ਨੂੰ ਡਿਜ਼ੀਟਲ ਖੇਤਰ ਵਿਚ ਜੋ ਪਛਾਣ ਅਤੇ ਮਸ਼ਹੂਰੀ 'ਪਰਮ-8000' ਨੇ ਦਿਵਾਈ। ਉਸ ਦੀ ਬਰਾਬਰੀ ਕੋਈ ਵੀ ਦੂਜਾ ਸੁਪਰ ਕੰਪਿਊਟਰ ਨਹੀਂ ਕਰ ਸਕਦਾ। ਦੱਸ ਦਈਏ ਕਿ ਵਿਸ਼ਵ ਦੇ 5 ਸਰਵਸ਼੍ਰੇਸਠ ਸੁਪਰ ਕੰਪਿਊਟਰਾਂ ਦੀ ਸੂਚੀ ਵਿਚ ਪਹਿਲੇ ਨੰਬਰ 'ਤੇ ਚੀਨ, ਦੂਜੇ 'ਤੇ ਅਮਰੀਕਾ, ਤੀਜੇ 'ਤੇ ਜਰਮਨੀ, ਚੌਥੇ 'ਤੇ ਨਿਊ ਮੈਕਸੀਕੋ ਜਦਕਿ ਪੰਜਵੇਂ ਨੰਬਰ 'ਤੇ ਭਾਰਤ ਦਾ ਨਾਂਅ ਆਉਂਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement