ਅਲੋਪ ਹੁੰਦੀ ਜਾ ਰਹੀ ਹੈ ਗੁੱਲੀ-ਡੰਡੇ ਦੀ ਖੇਡ, ਕੰਪਿਊਟਰ ਗੇਮਾਂ ਤੱਕ ਸੀਮਤ ਹੋਏ ਬੱਚੇ
Published : Feb 20, 2018, 1:53 pm IST
Updated : Feb 20, 2018, 8:23 am IST
SHARE ARTICLE

( ਮੱਖਣ ਸ਼ਾਹ ਦਭਾਲੀ ) : ਪੰਜਾਬੀ ਦੀ ਹਰਮਨ ਪਿਆਰੀ ਲੋਕ ਖੇਡ ਹੈ ਪਰ ਅੱਜ ਇਸ ਦਾ ਰੁਝਾਨ ਕਾਫ਼ੀ ਘੱਟ ਗਿਆ ਹੈ ਕਿ ਇਸ ਖੇਡ ਦਾ ਰੂਪ ਹੁਣ ਕ੍ਰਿਕਟ ਨੇ ਲੈ ਲਿਆ ਹੈ। ਇਸ ਖੇਡ ਨੂੰ ਪਹਿਲਾਂ ਪੰਜਾਬ ਵਿੱਚ ਬੜੇ ਚਾਅ ਨਾਲ ਖੇਡਿਆ ਜਾਂਦਾ ਸੀ। ਇਸ ਖੇਡ ਵਿੱਚ ਖੇਡਣ ਵਾਲੇ ਖਿਡਾਰੀਆਂ ਦੀ ਗਿਣਤੀ ਕੋਈ ਤੈਅ ਨਹੀਂ ਹੁੰਦੀ। ਜ਼ਿਆਦਾਤਰ ਇਸ ਖੇਡ ਨੂੰ ਗੁੱਟ (ਸਮੂਹ) ਬਣਾ ਕੇ ਖੇਡਿਆਂ ਜਾਦਾ ਹੈ। ਇਸ ਖੇਡ ਨੂੰ ਖੇਡਣ ਲਈ ਘੱਟੋ-ਘੱਟ ਦੋ ਖਿਡਾਰੀ ਜ਼ਰੂਰੀ ਹਨ ਅਤੇ ਖੁੱਲ੍ਹਾ ਮੈਦਾਨ ਹੋਣਾ ਚਾਹੀਦਾ ਹੈ।



ਅਸੀਂ ਜਾਣਦੇ ਹਾਂ ਕਿ ਇਸ ਖੇਡ ਵਿੱਚ ਇਸ ਦੇ ਨਾਂ ਤੋਂ ਹੀ ਸਪੱਸ਼ਟ ਹੁੰਦਾ ਹੈ ਕਿ ਇਕ ਤਾਂ ਗੁੱਲੀ ਦੀ ਲੋੜ ਪੈਂਦੀ ਹੈ ਤੇ ਦੂਜੀ ਡੰਡੇ ਦੀ। ਇਸ ਖੇਡ ਵਿੱਚ ਇਕ ਸਾਫ਼ ਜਿਹਾ ਡੰਡਾ ਖੁੰਗਰਾਂ ਤੋਂ ਬਿਨਾ (ਭਾਵ ਸਾਫ਼) ਲਿਆ ਜਾਂਦਾ ਹੈ, ਜਿਸ ਦੀ ਲੰਬਾਈ ਲਗਭਗ ਦੋ ਫੁੱਟ ਹੁੰਦੀ ਹੈ ਪਰ ਖਿਡਾਰੀ ਲੋੜ ਮੁਤਾਬਕ ਇਸਦੀ ਲੰਬਾਈ ਨੂੰ ਵਧਾ ਘਟਾ ਸਕਦੇ ਹਨ। ਗੁੱਲੀ ਦੀ ਲੰਬਾਈ ਛੇ ਇੰਚ ਤੱਕ ਅਤੇ ਮੋਟਾਈ ਇਕ ਤੋਂ ਡੇਢ ਇੰਚ ਤੱਕ ਹੋ ਸਕਦੀ ਹੈ।



ਗੁੱਲੀ ਦੇ ਦੋਵੇਂ ਸਿਰਿਆਂ ਨੂੰ ਘੜ ਲਿਆ ਜਾਂਦਾ ਹੈ ਤਾਂ ਕਿ ਉਹ ਦੋਵੇਂ ਸਿਰੇ ਧਰਤੀ ਦੇ ਉਪਰ ਨਾ ਲੱਗਣ। ਖੇਡ ਸ਼ੁਰੂ ਹੋਣ ਤੋਂ ਬਾਅਦ ਖਿਡਾਰੀ ਡੰਡੇ ਨਾਲ ਗੁੱਲੀ ਦੇ ਧਰਤੀ ਤੋਂ ਉਪਰ ਉਠੇ ਹੋਏ ਸਿਰੇ 'ਤੇ ਮਾਰਦਾ ਹੈ ਤਾਂ ਗੁੱਲੀ ਹਵਾ ਵਿੱਚ ਇਕ-ਦੋ ਫੁੱਟ ਉਚਾਈ ਵਿਚਕਾਰ ਉਛਲੀ ਹੋਈ ਗੁੱਲੀ ਨੂੰ ਡੰਡੇ ਨਾਲ ਮਾਰਦਾ ਹੈ, ਜਿਸ ਨੂੰ ਬੱਘ ਲਾਉਣਾ ਕਿਹਾ ਜਾਂਦਾ ਹੈ। ਵੈਸੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਇਸ ਦੇ ਹੋਰ ਨਾਮ ਵੀ ਹੋ ਸਕਦੇ ਹਨ। ਨਤੀਜੇ ਵਜੋਂ ਗੁੱਲੀ ਕਾਫ਼ੀ ਦੂਰ ਚਲੀ ਜਾਂਦੀ ਹੈ। ਜੇਕਰ ਬੱਘ ਲਗਾਉਦੇ ਸਮੇਂ ਖਿਡਾਰੀ ਦੇ ਹੱਥ ਵਿੱਚੋਂ ਡੰਡਾ ਨਿਕਲ ਜਾਵੇ ਤਾਂ ਅਤੇ ਵਿਰੋਧੀ ਖਿਡਾਰੀ ਦੇ ਡੰਡਾ ਚੁੱਕਣ ਤੋਂ ਪਹਿਲਾ ਖੇਡ ਰਹੇ ਖਿਡਾਰੀ ਨੂੰ ਡੰਡਾ ਚੁੱਕ ਕੇ ਡੁੱਕਣਾ ਪੈਦਾ ਹੈ। ਜੇਕਰ ਡੰਡਾ ਵਿਰੋਧੀ ਖਿਡਰੀ ਡੁੱਕ ਜਾਵੇ ਤਾਂ ਖੇਡਣ ਵਾਲਾ ਖਿਡਾਰੀ ਆਊਟ ਸਮਝਿਆ ਜਾਂਦਾ ਹੈ।



ਹੁਣ ਗੁੱਲੀ-ਡੰਡੇ ਦੀ ਖੇਡ ਦੀਆ ਕਿਸਮਾਂ ਬਾਰੇ ਗੱਲ ਕਰੀਏ। ਗੁੱਲੀ ਡੰਡੇ ਦੀ ਖੇਡ ਵਿੱਚ ਤਿੰਨ ਕਿਸਮਾਂ ਮੁੱਖ ਹਨ ਜਿਵੇਂ ਭਕਾਈ ਕਰਾਉਣਾ, ਇਸ ਕਿਸਮ ਵਿੱਚ ਵੀ ਖਿਡਾਰੀਆਂ ਦੇ ਗੁੱਟ ਬਣਾਏ ਜਾਂਦੇ ਹਨ | ਇਸ ਖੇਡ ਵਿੱਚ ਧਰਤੀ ਦੇ ਉਪਰ ਡੰਡੇ ਦੀ ਮੋਟਾਈ ਦੇ ਆਕਾਰ ਜਿੰਨੀ ਮਿੱਟੀ ਖੁਰਚ ਕੇ ਨਾਲੀ ਦੀ ਸਕਲ ਦਿੱਤੀ ਜਾਦੀ ਹੈ, ਜਿਸ ਨੂੰ ਗੁੱਲ ਕਿਹਾ ਜਾਂਦਾ ਹੈ। ਖਿਡਾਰੀ ਗੁੱਲ 'ਤੇ ਗੁੱਲੀ ਰੱਖ ਕੇ ਡੰਡੇ ਨਾਲ ਗੁੱਲੀ ਨੂੰ ਦੂਰ ਸੁੱਟਦਾ ਹੈ। ਜੇਕਰ ਵਿਰੋਧੀ ਖਿਡਾਰੀ ਗੁੱਲੀ ਬੁੱਚ ਲਵੇ ਤਾਂ ਮਿੱਤ ਕਰਨ ਵਾਲਾ ਆਊਟ ਹੋ ਜਾਂਦਾ ਹੈ ਪਰ ਜੇ ਗੁੱਲੀ ਵਿਰੋਧੀ ਖਿਡਾਰੀ ਤੋਂ ਨਾ ਬੁੱਚੀ ਜਾਵੇ ਤਾਂ ਵਿਰੋਧੀ ਖਿਡਾਰੀ ਗੁੱਲੀ ਵਾਲੀ ਜਗ੍ਹਾ 'ਤੇ ਖੜ੍ਹਾ ਹੋ ਕੇ ਗੁੱਲ ਉਪਰ ਰੱਖੇ ਹੋਏ ਡੰਡੇ ਉਪਰ ਨਿਸ਼ਾਨਾ ਲਗਾਉਂਦਾ ਹੈ।



ਜੇ ਨਿਸ਼ਾਨਾ ਲੱਗ ਜਾਵੇ ਤਾਂ ਮਿੱਤ ਕਰਨ ਵਾਲਾ ਖਿਡਾਰੀ ਆਊਟ ਹੋ ਜਾਂਦਾ ਹੈ ਅਤੇ ਜੇ ਨਿਸ਼ਾਨਾ ਨਾ ਲੱਗੇ ਖਿਡਾਰੀ ਗੁੱਲੀ ਨੂੰ ਦਾਣ ਪਾ ਕੇ ਬੱਘ ਲਾਉਣੀ ਸ਼ੁਰੂ ਕਰ ਦਿੰਦਾ ਹੈ। ਇਸ ਕਿਸਮ ਵਿੱਚ ਬੱਘਾ ਦੀ ਗਿਣਤੀ ਤੈਅ ਕੀਤੀ ਜਾਂਦੀ ਹੈ। ਭਾਵ ਦੋ ਜਾਂ ਤਿੰਨ ਬੱਘਾ ਹੀ ਲਾਈਆਂ ਜਾਂਦੀਆਂ ਹਨ। ਵਿਰੋਧੀ ਖਿਡਾਰੀ ਫਿਰ ਗੁੱਲੀ ਵਾਲੀ ਥਾਂ ਤੋਂ ਖੜ੍ਹ ਕੇ ਨਿਸ਼ਾਨਾ ਲਾਉਂਦਾ ਹੈ। ਬੱਘ ਲਾਉਣ ਤੋਂ ਬਾਅਦ ਫਿਰ ਗੁੱਲ ਦਿੱਤਾ ਜਾਂਦਾ ਹੈ।



ਦੂਜੀ ਕਿਸਮ ਹੈ ਨੰਬਰੀ ਦੀ, ਇਸ ਵਿੱਚ ਵੀ ਖਿਡਾਰੀ ਦੋ ਜਾਂ ਗੁੱਟਾਂ ਵਿੱਚ ਵੰਡੇ ਹੋ ਸਕਦੇ ਹਨ। ਧਰਤੀ ਉਪਰ ਇੱਕ ਡੱਬਾ ਵਾਹ ਲਿਆ ਜਾਂਦਾ ਹੈ। ਇਸ ਵਿੱਚ ਗੁੱਲੀ ਦਾ ਦਾਣ ਪਾ ਕੇ ਬੱਘ ਲਾਈ ਜਾਂਦੀ ਹੈ। ਇਸ ਕਿਸਮ ਵਿੱਚ ਬੱਘਾਂ ਦੀ ਗਿਣਤੀ ਤੈਅ ਨਹੀਂ ਹੁੰਦੀ। ਖਿਡਾਰੀ ਉਦੋਂ ਤੱਕ ਬੱਘਾ ਲਗਾ ਸਕਦਾ ਹੈ ਜਦੋਂ ਤੱਕ ਉਸਦੀ ਕੋਈ ਬੱਘ ਖਾਲੀ ਨਹੀਂ ਜਾਂਦੀ। ਗੁੱਲੀ ਵਾਲੀ ਜਗ੍ਹਾ ਤੋਂ ਨੰਬਰੀ ਤੱਕ ਡੰਡੇ ਮਿਣ ਲਏ ਜਾਂਦੇ ਹਨ ਤੇ ਆਪਣੇ ਖਾਨੇ ਵਿੱਚ ਖਿਡਾਰੀ ਲਿਖ ਲੈਂਦਾ ਹੈ। ਜੇਕਰ ਇਸ ਕਿਸਮ ਵਿੱਚ ਪਹਿਲੀ ਬੱਘ ਨਾ ਲੱਗੇ ਤਾਂ ਖਿਡਾਰੀ ਆਊਟ ਹੋ ਜਾਂਦਾ ਹੈ।



ਤੀਜੀ ਕਿਸਮ ਹੈ ਝੂਟੇ ਲੈਣ ਦੀ, ਇਹ ਕਿਸਮ ਗੁੱਲੀ ਡੰਡੇ ਦੀ ਭਕਾਈ ਕਰਾਉਣ ਵਾਲੀ ਕਿਸਮ ਵਰਗੀ ਹੀ ਹੈ। ਇਸ ਕਿਸਮ ਵਿੱਚ ਸਭ ਕੁੱਝ ਭਕਾਈ ਕਰਾਉਣ ਵਾਲੀ ਕਿਸਮ ਵਾਂਗ ਹੀ ਹੁੰਦਾ ਹੈ। ਫ਼ਰਕ ਸਿਰਫ਼ ਇਹੀ ਹੈ ਕਿ ਜੇਕਰ ਵਿਰੋਧੀ ਖਿਡਾਰੀ ਕੋਲੋਂ ਮਿੱਤ ਕਰਨ ਵਾਲੇ ਦੁਆਰਾ ਲਾਈ ਬੱਘ ਲਾਉਣ ਤੋਂ ਬਾਅਦ ਗੁੱਲੀ ਜਿਸ ਥਾਂ 'ਤੇ ਡਿੱਗੀ ਹੈ, ਉਸ ਥਾਂ ਖੜ੍ਹ ਕੇ ਗੁੱਲ 'ਤੇ ਪਏ ਡੰਡੇ 'ਤੇ ਨਿਸ਼ਾਨਾ ਲਗਾ ਦਿੱਤਾ ਜਾਂਦਾ ਹੈ ਤਾਂ ਮਿੱਤ ਕਰਨ ਵਾਲਾ ਖਿਡਾਰੀ ਆਊਟ ਹੋ ਜਾਂਦਾ ਹੈ ਪਰ ਜੇ ਨਿਸ਼ਾਨਾ ਨਾ ਲੱਗੇ ਤਾਂ ਵਿਰੋਧੀ ਖਿਡਾਰੀ ਨੂੰ ਜਾਂ ਵਿਰੋਧੀ ਗੁੱਟ ਨੂੰ ਮਿੱਤ ਕਰਨ ਵਾਲੇ ਖਿਡਾਰੀ ਜਾਂ ਗੁੱਟ ਨੂੰ ਗੁੱਲੀ ਵਾਲੀ ਥਾਂ ਤੋਂ ਲੈ ਕੇ ਗੁੱਲ ਤੱਕ ਝੂਟੇ ਦਿੱਤੇ ਜਾਂਦੇ ਹਨ। ਇਸ ਕਿਸਮ ਵਿੱਚ ਬੱਘਾਂ ਦੀ ਗਿਣਤੀ ਤੈਅ ਨਹੀਂ ਹੁੰਦੀ।



ਕੁਝ ਥਾਵਾਂ 'ਤੇ ਬੱਚੇ ਗੁੱਡੀ ਡੰਡਾ ਖੇਡਦੇ ਹਨ ਪਰ ਇਸ ਦੀ ਜਿੱਤ 'ਤੇ ਪੈਸਿਆਂ ਦਾ ਇਨਾਮ ਰੱਖਿਆ ਜਾਂਦਾ ਹੈ। ਲੁਧਿਆਣਾ ਸਮੇਤ ਹੋਰ ਸ਼ਹਿਰਾਂ ਵਿਚ ਗੁੱਲੀ ਡੰਡਾ ਅਜੇ ਵੀ ਕਾਫ਼ੀ ਖੇਡਿਆ ਜਾਂਦਾ ਹੈ। ਕੁੱਝ ਥਾਵਾਂ 'ਤੇ ਬਹੁਤ ਸਾਰੇ ਯੂਥ ਕਲੱਬਾਂ ਵੱਲੋਂ ਇਸ ਖੇਡ ਨੂੰ ਜਿੰਦਾ ਰੱਖਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਕਈ ਥਾਵਾਂ 'ਤੇ ਗੁੱਲੀ ਡੰਡੇ ਦੇ ਟੂਰਨਾਮੈਂਟ ਵੀ ਕਰਵਾਏ ਗਏ ਹਨ। 



ਇਹ ਗੁੱਲੀ- ਡੰਡੇ ਦੀ ਖੇਡ ਅੱਜਕੱਲ੍ਹ ਅਲੋਪ ਹੋ ਰਹੀ ਹੈ ਕਿਉਂਕਿ ਅੱਜਕੱਲ੍ਹ ਦੇ ਜਵਾਕ ਜੰਮਦੇ ਹੀ ਕੰਪਿਊਟਰ ਵਾਲੀਆਾਂ ਗੇਮਾਂ ਮਗਰ ਪੈ ਜਾਂਦੇ ਹਨ। ਅੱਜਕੱਲ੍ਹ ਦੇ ਬੱਚਿਆਂ ਲਈ ਉਨ੍ਹਾਂ ਦਾ ਕਮਰਾ ਹੀ ਖੇਡ ਦਾ ਮੈਦਾਨ ਹੈ ਕਿਉਂਕਿ ਉਹ ਆਪਣੇ ਕਮਰੇ ਵਿਚ ਹੀ ਮੋਬਾਇਲ ਜਾਂ ਕੰਪਿਊਟਰ 'ਤੇ ਵੀਡੀਓ ਗੇਮਾਂ ਖੇਡਦੇ ਰਹਿੰਦੇ ਹਨ ਪਰ ਪੰਜਾਬ ਦੀਆਂ ਇਹ ਖੇਡ ਸਰੀਰ ਨੂੰ ਤੰਦਰੁਸਤ ਅਤੇ ਨਰੋਆ ਰੱਖਦੀਆਂ ਹਨ ਪਰ ਅਫ਼ਸੋਸ ਕਿ ਇਹ ਹੁਣ ਅਲੋਪ ਹੁੰਦੀਆਂ ਜਾ ਰਹੀਆਂ ਹਨ।

SHARE ARTICLE
Advertisement

Simranjit Mann ਦਾ ਖੁੱਲ੍ਹਾ ਚੈਲੇਂਜ - 'ਭਾਵੇਂ ਸੁਖਪਾਲ ਖਹਿਰਾ ਹੋਵੇ ਜਾਂ ਕੋਈ ਹੋਰ, ਮੈਂ ਨਹੀਂ ਆਪਣੇ ਮੁਕਾਬਲੇ ਕਿਸੇ

29 Mar 2024 3:30 PM

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM
Advertisement