
ਹੁਣ ਤੁਹਾਡੇ ਸਮਾਰਟਫ਼ੋਨ ਦਾ ਕੈਮਰਾ ਸਿਰਫ਼ ਸੈਲਫ਼ੀ ਲੈਣ ਭਰ ਲਈ ਨਹੀਂ। ਜੇਕਰ ਤੁਸੀਂ ਗੇਮ ਖੇਡਣ ਦੇ ਸ਼ੌਕੀਨ ਹਨ ਤਾਂ ਗੂਗਲ ਇਕ ਚੰਗੇਰੇ ਮੋਬਾਈਲ ਗੇਮ ਲਿਆਇਆ ਹੈ। ਗੂਗਲ...
ਨਵੀਂ ਦਿੱਲੀ : ਹੁਣ ਤੁਹਾਡੇ ਸਮਾਰਟਫ਼ੋਨ ਦਾ ਕੈਮਰਾ ਸਿਰਫ਼ ਸੈਲਫ਼ੀ ਲੈਣ ਭਰ ਲਈ ਨਹੀਂ। ਜੇਕਰ ਤੁਸੀਂ ਗੇਮ ਖੇਡਣ ਦੇ ਸ਼ੌਕੀਨ ਹਨ ਤਾਂ ਗੂਗਲ ਇਕ ਚੰਗੇਰੇ ਮੋਬਾਈਲ ਗੇਮ ਲਿਆਇਆ ਹੈ। ਗੂਗਲ ਨੇ ‘ਇਮੋਜੀ ਸਕਾਵੇਂਜਰ ਹੰਟ’ ਗੇਮ ਲਾਂਚ ਕੀਤਾ ਹੈ। ਗੇਮ 'ਚ ਪਲੇਅਰ ਨੂੰ ਇਮੋਜੀ ਦਿਖਾਈਆ ਜਾਂਦਾ ਹੈ ਅਤੇ ਕੈਮਰੇ ਦੀ ਮਦਦ ਨਾਲ ਰਿਅਲ ਵਰਲਡ 'ਚ ਉਸ ਇਮੋਜੀ ਦੇ ਜਿਵੇਂ ਦਿਖਣ ਵਾਲੇ ਆਬਜੈਕਟ ਲਭਣ ਦਾ ਟਾਸਕ ਦਿਤਾ ਜਾਂਦਾ ਹੈ।
Emoji game
ਹਰ ਟਾਸਕ ਦਾ ਨਿਸ਼ਚਿਤ ਸਮਾਂ ਹੈ, ਜੋ ਪਲੇਅਰ ਦੇ ਸਟੇਜ ਪਾਰ ਕਰਦੇ - ਕਰਦੇ ਵਧਦਾ ਜਾਵੇਗਾ। ਗੂਗਲ ਨੇ ਇਸ ਗੇਮ ਨੂੰ ਕੰਪਨੀ ਦੇ ਆਰਟਿਫਿਸ਼ਿਅਲ ਇੰਟੈਲਿਜੈਂਸ ਪ੍ਰਯੋਗ ਦੀ ਨਵੀਂ ਪਹਿਲ ਦਸਿਆ ਹੈ। emojiscavengerhunt.withgoogle.com ਲਿੰਕ 'ਤੇ ਜਾ ਕੇ ਇਹ ਗੇਮ ਖੇਡਿਆ ਜਾ ਸਕਦਾ ਹੈ। ਇਹ ਗੇਮ ਸਿਰਫ਼ ਮੋਬਾਈਲ ਡਿਵਾਇਸ 'ਤੇ ਚੱਲੇਗਾ, ਐਂਡਰਾਇਡ ਅਤੇ ਆਈਫ਼ੋਨ ਬਰਾਊਜ਼ਰ ਨਾਲ ਇਸ ਨੂੰ ਖੇਡਿਆ ਜਾ ਸਕਦਾ ਹੈ। ਗੂਗਲ ਨੇ ਅਪਣੀ ਵੈਬਸਾਈਟ 'ਤੇ ਇਸ ਗੇਮ ਦੇ ਦੂਜੇ ਰੋਚਕ ਫ਼ੀਚਰ ਬਾਰੇ ਦਸਿਆ ਹੈ। ਇਸ ਵਿਚ ਸਮਾਰਟਫ਼ੋਨ ਦੇ ਕੈਮਰੇ ਜ਼ਰੀਏ ਇਕ ਨਿਊਰਲ ਨੈੱਟਵਰਕ ਕੰਮ ਕਰਦਾ ਹੈ ਜੋ ਗੇਮ 'ਚ ਦਿਖਾਈ ਗਈ ਇਮੋਜੀ ਦੇ ਵਾਂਗ ਦਿਖਣ ਵਾਲੇ ਰਿਅਲ ਵਰਲਡ ਆਬਜੈਕਟ ਲੱਭਣ 'ਚ ਪਲੇਅਰ ਦੀ ਮਦਦ ਕਰਦੇ ਹਨ।
Emoji game
ਇਸ ਆਪਸ਼ਨ ਦੇ ਪ੍ਰਯੋਗ ਲਈ ਮੋਬਾਈਲ ਦਾ ਸਾਊਂਡ ਆਨ ਹੋਣਾ ਜ਼ਰੂਰੀ ਹੈ। ਮੰਨ ਲਉ ਜੇਕਰ ਗੇਮ 'ਚ ਜੁਤੇ ਦੀ ਇਮੋਜੀ ਦਿਖਾਈ ਗਈ ਹੈ ਤਾਂ ਤੁਹਾਨੂੰ ਮੋਬਾਇਲ ਦੇ ਕੈਮਰੇ ਤੋਂ ਅਪਣੇ ਆਲੇ ਦੁਆਲੇ ਜੁਤੇ ਲੱਭ ਕੇ ਉਸ ਦੀ ਤਸਵੀਰ ਖਿਚਣੀ ਹੋਵੇਗੀ। ਨਿਊਰਲ ਨੈੱਟਵਰਕ ਉਸ ਤਸਵੀਰ ਨੂੰ ਮਨਜ਼ੂਰ ਕਰੇਗਾ ਕਿ ਇਹ ਇਮੋਜੀ 'ਚ ਦਿਖ ਰਹੇ ਆਬਜੈਕਟ ਵਰਗਾ ਹੈ ਜਾਂ ਨਹੀਂ। ਜੇਕਰ ਇਹ ਮਨਜ਼ੂਰ ਹੋਇਆ ਤਾਂ ਤੁਸੀਂ ਅਪਣਾ ਟਾਸਕ ਜਿਤ ਗਏ।