ਇਸ ਮਹੀਨੇ ਦਿਸੇਗਾ ਸਦੀ ਦਾ ਸੱਭ ਤੋਂ ਲੰਮਾ ਚੰਨ ਗ੍ਰਹਿਣ
Published : Jul 9, 2018, 10:25 am IST
Updated : Jul 9, 2018, 10:25 am IST
SHARE ARTICLE
Eclipse
Eclipse

ਪੁਲਾੜ ਅਤੇ ਖਗੋਲ ਵਿਗਿਆਨ ਵਿਚ ਰੁਚੀ ਰੱਖਣ ਵਾਲਿਆਂ ਨੂੰ ਇਸ ਹਫ਼ਤੇ ਦੋ ਵੱਡੀਆਂ ਘਟਨਾਵਾਂ ਦਿਸਣ ਨੂੰ ਮਿਲਣਗੀਆਂ। ਇਸ ਮਹੀਨੇ ਮੰਗਲ ਸਾਡੀ ਧਰਤੀ ਦੇ ਏਨਾ...

ਕੋਲਕਾਤਾ,ਪੁਲਾੜ ਅਤੇ ਖਗੋਲ ਵਿਗਿਆਨ ਵਿਚ ਰੁਚੀ ਰੱਖਣ ਵਾਲਿਆਂ ਨੂੰ ਇਸ ਹਫ਼ਤੇ ਦੋ ਵੱਡੀਆਂ ਘਟਨਾਵਾਂ ਦਿਸਣ ਨੂੰ ਮਿਲਣਗੀਆਂ। ਇਸ ਮਹੀਨੇ ਮੰਗਲ ਸਾਡੀ ਧਰਤੀ ਦੇ ਏਨਾ ਨੇੜੇ ਆ ਜਾਵੇਗਾ ਕਿ ਉਸ ਨੂੰ ਨੰਗੀਆਂ ਅੱਖਾਂ ਨਾਲ ਵੇਖਿਆ ਜਾ ਸਕੇਗਾ ਜਦਕਿ ਧਰਤੀ ਦੇ ਵੱਡੇ ਹਿੱਸੇ 'ਤੇ ਸਦੀ ਦਾ ਸੱਭ ਤੋਂ ਲੰਮਾ ਪੂਰਨ ਚੰਨਗ੍ਰਹਿਣ ਵੇਖਣ ਨੂੰ ਮਿਲੇਗਾ।

ਇਸ ਮਹੀਨੇ ਦੀ 27-28 ਤਰੀਕ ਦੀ ਦਰਮਿਆਨੀ ਰਾਤ ਨੂੰ ਇਕ ਘੰਟਾ 43 ਮਿੰਟ ਦਾ ਚੰਨ ਗ੍ਰਹਿਣ ਹੋਵੇਗਾ। ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਵਿਚ ਇਸ ਨੂੰ ਵੇਖਿਆ ਜਾ ਸਕੇਗਾ। ਦੇਸ਼ ਵਿਚ ਚੰਨ ਗ੍ਰਹਿਣ ਦੀ ਸ਼ੁਰੂਆਤ ਭਾਰਤੀ ਸਮੇਂ ਮੁਤਾਬਕ ਰਾਤ 11.54 ਵਜੇ ਤੋਂ ਹੋਵੇਗੀ।

EclipseLunar  Eclipse

31 ਜੁਲਾਈ ਨੂੰ ਮੰਗਲ ਅਤੇ ਧਰਤੀ ਵਿਚਕਾਰ ਦੂਰੀ 5.76 ਕਰੋੜ ਕਿਲੋਮੀਟਰ ਰਹਿ ਜਾਵੇਗੀ। ਸਾਲ 2003 ਮਗਰੋਂ ਇਹ ਪਹਿਲਾ ਮੌਕਾ ਹੋਵੇਗਾ ਜਦ ਲਾਲ ਗ੍ਰਹਿ ਧਰਤੀ ਦੇ ਏਨਾ ਨੇੜੇ ਆ ਜਾਵੇਗਾ। ਉਸ ਦੌਰਾਨ ਇਨ੍ਹਾਂ ਦੋਹਾਂ ਗ੍ਰਹਿਆਂ ਵਿਚਲੀ ਦੂਰੀ 5.57 ਕਰੋੜ ਕਿਲੋਮੀਟਰ ਰਹਿ ਗਈ ਸੀ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement