ਵਧਾਉ ਅਪਣੇ ਐਂਡਰਾਇਡ ਸਮਾਰਟਫ਼ੋਨ ਦੀ ਸਪੀਡ
Published : Jun 10, 2018, 5:22 pm IST
Updated : Jun 10, 2018, 5:22 pm IST
SHARE ARTICLE
smart phone
smart phone

ਐਂਡਰਾਇਡ ਸਮਾਰਟਫ਼ੋਨ ਚੰਗੇ ਪ੍ਰੋਸੈਸਰ, ਰੈਮ ਅਤੇ ਸਟੋਰੇਜ ਦੀ ਵਜ੍ਹਾ ਕਰਕੇ ਤੇਜ ਚਲਦੇ ਹਨ ਪਰ ਕੁੱਝ ਸਮੇਂ ਬਾਅਦ ਅਨਯੂਜਡ ਫਾਈਲਸ, ਫੋਲਡਰਸ ਅਤੇ ਕੈਸ਼ .....

ਐਂਡਰਾਇਡ ਸਮਾਰਟਫ਼ੋਨ ਚੰਗੇ ਪ੍ਰੋਸੈਸਰ, ਰੈਮ ਅਤੇ ਸਟੋਰੇਜ ਦੀ ਵਜ੍ਹਾ ਕਰਕੇ ਤੇਜ ਚਲਦੇ ਹਨ ਪਰ ਕੁੱਝ ਸਮੇਂ ਬਾਅਦ ਅਨਯੂਜਡ ਫਾਈਲਸ, ਫੋਲਡਰਸ ਅਤੇ ਕੈਸ਼ ਡੇਟਾ ਦੀ ਵਜ੍ਹਾ ਨਾਲ ਇਹਨਾਂ ਵਿਚੋਂ ਜ਼ਿਆਦਾਤਰ ਸਮਾਰਟਫ਼ੋਨ ਦੀ ਸਪੀਡ ਘੱਟ ਹੋ ਜਾਂਦੀ ਹੈ। ਆਈਏ ਤੁਹਾਨੂੰ 8 ਅਜਿਹੇ ਤਰੀਕੇ ਦੱਸਦੇ ਹਾਂ, ਜਿਨ੍ਹਾਂ ਤੋਂ ਤੁਸੀਂ ਕਿਵੇਂ ਸਮਾਰਟਫ਼ੋਨ ਦੀ ਸਪੀਡ ਵਧਾ ਸਕਦੇ ਹੋ। ਹੋਮ ਸਕਰੀਨ ਨੂੰ ਕਲੀਨ ਕਰਕੇ ਫ਼ੋਨ ਦੀ ਸਪੀਡ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਲਾਈਵ ਵਾਲਪੇਪਰ, ਵੇਦਰ, ਨਿਊਜ ਜਿਵੇਂ ਵਿਜਟ ਲਗਾਤਾਰ ਅਪਡੇਟ ਹੁੰਦੇ ਹਨ, ਜਿਸ ਦੇ ਨਾਲ ਫ਼ੋਨ ਦੀ ਸਪੀਡ ਘੱਟ ਹੁੰਦੀ ਹੈ। ਅਜਿਹਾ ਹੀ ਹੋਮ ਸਕਰੀਨ ਉਤੇ ਮਲਟੀਪਲ ਵਿੰਡੋਂ ਰੱਖਣ ਨਾਲ ਹੁੰਦਾ ਹੈ। 

smart phonesmart phoneਡੇਟਾ ਸੇਵਰ ਆਪਸ਼ਨ ਇਨੇਬਲ ਕਰਨ ਨਾਲ ਤੁਹਾਨੂੰ ਕਰੋਮ ਬਰਾਉਜਰ ਵਿਚ ਘੱਟ ਸਮਾਂ ਅਤੇ ਘੱਟ ਡੇਟਾ ਵਿਚ ਤੇਜ਼ ਸਰਫਿੰਗ ਵਿਚ ਮਦਦ ਮਿਲੇਗੀ। ਹਾਲਾਂਕਿ, ਡੇਟਾ ਦੀ ਸਪੀਡ ਵੀ ਮਾਅਨੇ ਰੱਖਦੀ ਹੈ। ਹੁਣ ਜ਼ਿਆਦਾਤਰ ਸਮਾਰਟਫ਼ੋਨ ਵਿਚ ਇਹ ਆਪਸ਼ਨ ਸੈਟਿੰਗ ਐਪ ਵਿਚ ਹੁੰਦਾ ਹੈ। ਤੁਸੀਂ ਆਟੋ ਸਿੰਕ ਦੀ ਜ਼ਰੂਰਤ ਵਾਲੇ ਐਪਸ ਨੂੰ ਉੱਥੇ ਜਾ ਕੇ ਵੇਖ ਸਕਦੇ ਹੋ। ਜ਼ਰੂਰਤ ਦੇ ਹਿਸਾਬ ਤੋਂ ਆਟੋ ਸਿੰਕ ਆਪਸ਼ਨ ਨੂੰ ਟਰਨ ਆਫ ਕਰ ਸਕਦੇ ਹੋ। ਸਮਾਰਟਫ਼ੋਨ ਦੇ ਕੈਸ਼ ਡੇਟਾ ਕਲੀਅਰ ਕਰਕੇ ਸਪੀਡ ਨੂੰ ਬਿਹਤਰ ਬਣਾਉਣ ਦਾ ਤਰੀਕਾ ਤਾਂ ਤੁਹਾਨੂੰ ਪਤਾ ਹੀ ਹੋਵੇਗਾ। ਕੈਸ਼ ਡੇਟਾ ਨੂੰ ਸਾਫ਼ ਕਰਨ ਲਈ ਕਈ ਤਰ੍ਹਾਂ ਦੇ ਐਪਸ ਹਨ। ਕੁੱਝ ਸਮਾਰਟਫ਼ੋਨ ਵਿਚ ਇਸ ਫੀਚਰ ਦੇ ਨਾਲ ਇਨਬਿਲਟ ਫੋਨ ਮੈਨੇਜਰ ਹੁੰਦਾ ਹੈ।

androidandroidਘੱਟ ਯੂਜ ਵਾਲੇ ਐਪਸ ਡਿਐਕਟੀਵੇਟ ਕਰੋ। ਸਮਾਰਟਫ਼ੋਨ ਦੇ ਬੈਕਗ੍ਰਾਉਂਡ ਵਿਚ ਰਨ ਕਰ ਰਹੇ ਕੁਝ ਐਪਸ ਨੂੰ ਡਿਐਕਟੀਵੇਟ ਕਰ ਸਕਦੇ ਹੋ। ਅਜਿਹੇ ਐਪਸ ਨੂੰ ਡਿਐਕਟੀਵੇਟ ਕਰ ਦਿਉ, ਜਿਨ੍ਹਾਂ ਦੀ ਵਰਤੋਂ ਤੁਸੀਂ ਬਹੁਤ ਘੱਟ ਕਰਦੇ ਹੋ। ਇਸ ਨਾਲ ਰੈਮ ਅਤੇ ਪ੍ਰੋਸੈਸਰ ਉਤੇ ਲੋਡ ਘੱਟ ਹੋਵੇਗਾ ਅਤੇ ਫ਼ੋਨ ਦੇ ਐਕਟਿਵ ਐਪਸ ਦੀ ਪਰਫਾਰਮੈਂਸ ਬਿਹਤਰ ਹੋਵੇਗੀ। ਜੇਕਰ ਤੁਹਾਡੇ ਕੋਲ ਸਮਾਰਟਫੋਨ ਰੂਟਿੰਗ ਦਾ ਅੱਛਾ ਅਨੁਭਵ ਹੈ ਤਾਂ ਕਸਟਮ ਰਾਮ ਇੰਸਟਾਲ ਕਰ ਲਉ। ਇਸ ਨਾਲ ਨਵੇਂ ਫੀਚਰ ਅਤੇ ਐਂਡਰਾਇਡ ਦਾ ਨਵਾਂ ਵਰਜਨ ਯੂਜ ਕਰ ਸਕੋਗੇ। ਤੁਹਾਡੇ ਸਮਾਰਟਫੋਨ ਵਿਚ ਆਪਰੇਟਿੰਗ ਸਿਸਟਮ ਅਪਗਰੇਡ ਕਰਨ ਦਾ ਵਿਕਲਪ ਮੌਜੂਦ ਹੈ ਤਾਂ ਇਸ ਦਾ ਨਵਾਂ ਵਰਜਨ ਇੰਸਟਾਲ ਕਰੋ।

smart phonesmart phoneਇਸ ਨਾਲ ਪੁਰਾਣੇ ਆਪਰੇਟਿੰਗ ਸਿਸਟਮ ਦੇ ਬਗਲੇ ਖਤਮ ਹੋਣਗੇ ਅਤੇ ਮੋਬਾਇਲ ਦਾ ਲੋਡ ਵੀ ਘੱਟ ਹੋਵੇਗਾ। ਜੇਕਰ ਤੁਸੀਂ ਰੂਟਿੰਗ ਤੋਂ ਵਾਕਫ਼ ਨਹੀਂ ਹੋ, ਆਪਰੇਟਿੰਗ ਸਿਸਟਮ ਅਪਡੇਟ ਦਾ ਵਿਕਲਪ ਨਹੀਂ ਹੈ ਅਤੇ ਥਰਡ ਪਾਰਟੀ ਐਪਸ ਦਾ ਯੂਜ ਵੀ ਨਹੀਂ ਕਰਨਾ ਚਾਹੁੰਦੇ ਹੋ ਤਾਂ ਫੈਕਟਰੀ ਰਿਸੇਟ ਦਾ ਯੂਜ ਕਰੋ। ਇਹ ਆਪਸ਼ਨ ਸੈਟਿੰਗ ਪੇਜ ਉਤੇ ਮਿਲੇਗਾ। ਹਾਲਾਂਕਿ, ਫੈਕਟਰੀ ਰਿਸੇਟ ਕਰਨ ਤੋਂ ਪਹਿਲਾਂ ਮੋਬਾਇਲ ਡੇਟਾ ਦਾ ਬੈਕਅਪ ਜਰੂਰ ਲੈ ਲਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement