ਵਿਕਰਮ ਲੈਂਡਰ ਨਾਲ ਹੁਣ ਤੱਕ ਨਹੀਂ ਹੋ ਸਕਿਆ ਸੰਪਰਕ, ਕੋਸ਼ਿਸ਼ਾਂ ਜਾਰੀ: ਇਸਰੋ
Published : Sep 10, 2019, 1:26 pm IST
Updated : Sep 10, 2019, 1:26 pm IST
SHARE ARTICLE
Vikram Lander
Vikram Lander

ਯੋਜਨਾਬੱਧ ਤਰੀਕੇ ਨਾਲ ਚੰਨ ਦੀ ਸਤ੍ਹਾ ‘ਤੇ ਪੁੱਜੇ ਵਿਕਰਮ ਲੈਂਡਰ ਨਾਲ ਇਸਰੋ ਦਾ ਸੰਪਰਕ...

ਨਵੀਂ ਦਿੱਲੀ: ਯੋਜਨਾਬੱਧ ਤਰੀਕੇ ਨਾਲ ਚੰਨ ਦੀ ਸਤ੍ਹਾ ‘ਤੇ ਪੁੱਜੇ ਵਿਕਰਮ ਲੈਂਡਰ ਨਾਲ ਇਸਰੋ ਦਾ ਸੰਪਰਕ ਹੁਣ ਤੱਕ ਨਹੀਂ ਹੋ ਪਾਇਆ ਹੈ। ਇਸਰੋ ਨੇ ਅੱਜ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ। ਉਸਨੇ ਕਿਹਾ ਕਿ ਚੰਦਰਯਾਨ-2 ਦੇ ਆਰਬਿਟਰ ਨੇ ਵਿਕਰਮ ਲੈਂਡਰ ਦਾ ਪਤਾ ਤਾਂ ਲਗਾ ਲਿਆ, ਲੇਕਿਨ ਉਸ ਨਾਲ ਸੰਪਰਕ ਨਹੀਂ ਹੋ ਪਾ ਰਿਹਾ। ਇਸਰੋ ਨੇ ਲਿਖਿਆ, ਲੈਂਡਰ ਨਾਲ ਸੰਪਰਕ ਸਥਾਪਤ ਕਰਨ ਦੀਆਂ ਸਾਰੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Isro locates Chandrayaan-2 lander on Moon, but yet to make contactIsro locates Chandrayaan-2 lander on Moon ਸੋਮਵਾਰ ਨੂੰ ਖਬਰ ਆਈ ਸੀ ਕਿ ਵਿਕਰਮ ਚੰਦਰਮਾ ਦੀ ਸਤ੍ਹਾ ‘ਤੇ ਤੀਰਛਾ ਪਿਆ ਹੈ ਅਤੇ ਉਸ ਵਿੱਚ ਕੋਈ ਟੁੱਟ-ਫੂਟ ਨਹੀਂ ਹੋਈ ਹੈ। ਇਸਰੋ ਨੇ ਦੱਸਿਆ ਸੀ ਕਿ ਆਰਬਿਟਰ ਨੇ ਜੋ ਤਸਵੀਰ ਭੇਜੀ ਹੈ, ਉਸ ਵਿੱਚ ਵਿਕਰਮ ਦਾ ਕੋਈ ਟੁਕੜਾ ਨਹੀਂ ਵਿੱਖ ਰਿਹਾ ਹੈ। ਇਸਦਾ ਮਤਲਬ ਹੈ ਕਿ ਵਿਕਰਮ ਬਿਲਕੁੱਲ ਸਾਬਤ ਬਚਿਆ ਹੋਇਆ ਹੈ। ਤੱਦ ਵਿਗਿਆਨੀਆਂ ਨੇ ਵਿਕਰਮ ਨਾਲ ਦੁਬਾਰਾ ਸੰਪਰਕ ਕੀਤੇ ਜਾਣ ਦੀ ਸੰਭਾਵਨਾ ਵਿਅਕਤ ਕੀਤੀ।

ISRO chief: K SivanISRO chief: K Sivan

ਧਿਆਨ ਯੋਗ ਹੈ ਕਿ 22 ਜੁਲਾਈ ਨੂੰ ਲਾਂਚ ਹੋਇਆ ਚੰਦਰਯਾਨ-2 ਲਗਾਤਾਰ 47 ਦਿਨਾਂ ਤੱਕ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਚੰਨ ਦੇ ਬੇਹੱਦ ਕਰੀਬ ਪਹੁੰਚ ਗਿਆ ਸੀ। 6-7 ਸਤੰਬਰ ਦੀ ਦਰਮਿਆਨੀ ਰਾਤ ਇਸਦੇ ਲੈਂਡਰ ਵਿਕਰਮ ਨੂੰ ਆਪਣੇ ਅੰਦਰ ਰੱਖੇ ਰੋਵਰ ਪ੍ਰਗਿਆਨ ਦੇ ਨਾਲ ਚੰਦਰਮਾ ਦੀ ਸਤ੍ਹਾ ‘ਤੇ ਉਤਰਨਾ ਸੀ,  ਲੇਕਿਨ ਸਿਰਫ਼ 2.1 ਕਿਮੀ ਦੀ ਦੂਰੀ ‘ਤੇ ਹੀ ਉਹ ਰਸਤਾ ਭਟਕ ਗਿਆ ਅਤੇ ਉਸਦਾ ਇਸਰੋ ਨਾਲੋਂ ਸੰਪਰਕ ਟੁੱਟ ਗਿਆ।

  ISROISRO

ਹਾਲਾਂਕਿ,  ਇਸਰੋ ਸਮੇਤ ਸਾਰੇ ਵਿਗਿਆਨੀ ਜਗਤ ਦਾ ਕਹਿਣਾ ਹੈ ਕਿ ਚੰਦਰਯਾਨ-2 ਨੇ ਆਪਣਾ 95 %  ਤੱਕ ਟਿੱਚਾ ਹਾਸਲ ਕਰ ਲਿਆ ਹੈ। ਇਸ ਮਿਸ਼ਨ ਦੀ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਆਰਬਿਟਰ ਅਗਲੇ 7 ਸਾਲ ਤੱਕ ਚੰਨ ਦਾ ਚੱਕਰ ਲਗਾਉਂਦਾ ਰਹੇਗਾ ਅਤੇ ਮਹੱਤਵਪੂਰਨ ਜਾਣਕਾਰੀਆਂ ਦਿੰਦਾ ਰਹੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement