
ਬੇਭਰੋਸਗੀ ਉਲੰਘਣਾ-ਜਾਂਚ ਅਤੇ ਸੀਕ੍ਰੇਸੀ ਦੀ ਸੁਰੱਖਿਆ ਨਾ ਰੱਖਣ ਦੇ ਮਾਮਲੇ ਵਿਚ ਇਹ ਕਾਰਵਾਈ ਕੀਤੀ ਜਾਵੇਗੀ।
ਦੁਨੀਆਂ ਦੀ ਸੱਭ ਤੋਂ ਵੱਡੀ ਸੋਸ਼ਲ ਸਾਈਟ ਫ਼ੇਸਬੁੱਕ ਅਕਸਰ ਕਿਸੇ ਨਾ ਕਿਸੇ ਵਿਵਾਦ ਵਿਚ ਰਹਿੰਦੀ ਹੈ। ਕਦੇ ਡਾਟਾ ਲੀਕ ਹੁੰਦਾ ਹੈ ਤਾਂ ਕਦੇ ਕਿਸੇ ਰਾਜਨੀਤਕ ਪਾਰਟੀਆਂ ਦੀ ਮਦਦ ਕਰਨ ਦਾ ਦੋਸ਼ ਲਗਦਾ ਹੈ। ਹੁਣ ਨਿਊਯਾਰਕ ਸੂਬੇ ਦੀ ਅਗਵਾਈ ਵਿਚ ਅਮਰੀਕਾ ਦੇ 40 ਤੋਂ ਜ਼ਿਆਦਾ ਸੂਬਿਆਂ ਦਾ ਇਕ ਸਮੂਹ ਫ਼ੇਸਬੁੱਕ 'ਤੇ ਇਕੱਠੇ ਕੇਸ ਕਰਨ ਜਾ ਰਿਹਾ ਹੈ। ਬੇਭਰੋਸਗੀ ਉਲੰਘਣਾ-ਜਾਂਚ ਅਤੇ ਸੀਕ੍ਰੇਸੀ ਦੀ ਸੁਰੱਖਿਆ ਨਾ ਰੱਖਣ ਦੇ ਮਾਮਲੇ ਵਿਚ ਇਹ ਕਾਰਵਾਈ ਕੀਤੀ ਜਾਵੇਗੀ।
ਇਸ ਸਾਲ ਕਿਸੇ ਵੱਡੀ ਟੈੱਕ ਕੰਪਨੀ ਨੂੰ ਘੇਰਨ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਅਕਤੂਬਰ ਵਿਚ ਜਸਟਿਸ ਡਿਪਾਰਟਮੈਂਟ ਨੇ ਗੂਗਲ 'ਤੇ ਕੇਸ ਕੀਤਾ ਸੀ। ਅਮਰੀਕੀ ਫ਼ੈਡਰਲ ਟ੍ਰੇਡ ਕਮਿਸ਼ਨ ਦੇ ਕਮਿਸ਼ਨਰਾਂ ਦੀ ਹੋਈ ਮੀਟਿੰਗ ਵਿਚ ਪ੍ਰਸ਼ਾਸਨਿਕ ਜੱਜ ਜਾਂ ਕੋਰਟ 'ਚ ਕੇਸ ਦਾਇਰ ਕਰਨ 'ਤੇ ਚਰਚਾ ਹੋਈ। ਫ਼ੇਸਬੁੱਕ 'ਤੇ ਇਕ ਦੋਸ਼ ਅਕਸਰ ਲਗਦਾ ਰਿਹਾ ਹੈ ਕਿ ਉਹ ਛੋਟੇ ਵਿਰੋਧੀਆਂ ਨੂੰ ਵੱਡੀ ਰਾਸ਼ੀ ਦੇ ਕੇ ਖ਼ਰੀਦਦੀ ਹੈ। 2012 ਵਿਚ ਇੰਸਟਾਗ੍ਰਾਮ ਅਤੇ 2014 ਵਿਚ ਵਟਸਐਪ ਨਾਲ ਸੌਦਾ ਇਸ ਦੇ ਪ੍ਰਮੁੱਖ ਉਦਾਹਰਣ ਹਨ।
ਫ਼ੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕਾਂਗਰਸ ਦੀ ਪੁਛਗਿਛ ਵਿਚ ਇੰਸਟਾਗ੍ਰਾਮ ਅਤੇ ਵਟਸਐਪ ਵਿਵਾਦਪੂਰਨ ਐਕਵਾਇਰ ਦਾ ਬਚਾਅ ਕੀਤਾ ਸੀ। ਉਨ੍ਹਾਂ ਨੇ ਕਾਂਗਰਸ ਨੂੰ ਦਸਿਆ ਕਿ ਉਕਤ ਸੋਸ਼ਲ ਮੀਡੀਆ ਮਹਾਂ-ਆਗੂ ਨੇ ਇਨ੍ਹਾਂ ਦੋਵਾਂ ਬ੍ਰੈਂਡਸ ਨੂੰ ਵਿਸਤਾਰ ਕਰ ਕੇ ਪਾਵਰ ਹਾਊਸ ਵਿਚ ਬਦਲਣ ਦੀ ਉਮਦ ਦਿਤੀ। ਉਥੇ ਫ਼ੇਸਬੁੱਕ ਵਿਰੁਧ ਐਚ-1ਬੀ ਵੀਜ਼ਾ ਧਾਰਕਾਂ ਦਾ ਪੱਖ ਲੈਣ ਨੂੰ ਲੈ ਕੇ ਵੀ ਇਕ ਮੁਕੱਦਮਾ ਦਰਜ ਹੋਇਆ ਹੈ।