
NPCI ਦਾ ਮੰਨਣਾ ਹੈ ਕਿ ਨੈਸ਼ਨਲ ਫਾਇਨੈਂਸ਼ੀਅਲ ਸਵਿੱਚ ਦੇ ਜ਼ਰੀਏ ਇੰਟਰ ਆਪਰੇਬਲ ਕੈਸ਼ ਡਿਪਾਜ਼ਿਟ ਦੀ ਸੇਵਾ ਕਰੰਸੀ ਹੈਂਡਲਿੰਗ ਦਾ ਖਰਚਾ ਘੱਟ ਕਰਨ ਵਿਚ ਮਦਦ ਕਰੇਗਾ।
ਨਵੀਂ ਦਿੱਲੀ: ਯੂਨੀਫਾਇਡ ਪੇਮੈਂਟਸ ਇੰਟਰਫੇਸ ਦੇ ਤਹਿਤ ਇੰਟਰ ਬੈਂਕਿੰਗ ਪੇਮੈਂਟ ਦੀ ਸੇਵਾ ਸ਼ੁਰੂ ਕਰਨ ਤੋਂ ਬਾਅਦ ਹੁਣ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਬੈਂਕਾਂ ਨੂੰ ਕਿਸੇ ਵੀ ਏਟੀਐਮ ਦੇ ਜ਼ਰੀਏ ਕੈਸ਼ ਡਿਪਾਜ਼ਿਟ ਦੀ ਸੇਵਾ ਸ਼ੁਰੂ ਕਰਾਉਣ ਦੀ ਤਿਆਰੀ ਕਰ ਰਿਹਾ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦਾ ਮੰਨਣਾ ਹੈ ਕਿ ਨੈਸ਼ਨਲ ਫਾਇਨੈਂਸ਼ੀਅਲ ਸਵਿੱਚ ਦੇ ਜ਼ਰੀਏ ਇੰਟਰ ਆਪਰੇਬਲ ਕੈਸ਼ ਡਿਪਾਜ਼ਿਟ ਦੀ ਸੇਵਾ ਕਰੰਸੀ ਹੈਂਡਲਿੰਗ ਦਾ ਖਰਚਾ ਘੱਟ ਕਰਨ ਵਿਚ ਮਦਦ ਕਰੇਗਾ।
Bank
ਇਸ ਨਾਲ ਏਟੀਐਮ ਆਪਰੇਟਰਸ ਨੂੰ ਏਟੀਐਮ ਵਿਚ ਕੈਸ਼ ਮੈਨੇਜ ਕਰਨ ਅਤੇ ਵਾਰ-ਵਾਰ ਕੈਸ਼ ਭਰਨ ਦੇ ਖਰਚ ਤੋਂ ਰਾਹਤ ਮਿਲ ਸਕਦੀ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦਾ ਕਹਿਣਾ ਹੈ ਕਿ ਕੈਸ਼ ਡਿਪਾਜ਼ਿਟ ਦੀ ਸਹੂਲਤ ਤੋਂ ਬਾਅਦ ਗ੍ਰਾਹਕ ਇਹਨਾਂ ਦੀ ਵਰਤੋਂ ਕੈਸ਼ ਕਲੀਅਰੈਂਸ ਲਈ ਕਰ ਸਕਦੇ ਹਨ। ਇਸ ਤਰ੍ਹਾਂ ਆਪਰੇਟਰਸ ਦੇ ਕੋਲ ਵਾਰ-ਵਾਰ ਏਟੀਐਮ ਵਿਚ ਕੈਸ਼ ਭਰਨ ਦੀ ਚਿੰਤਾ ਨਹੀਂ ਰਹੇਗੀ।
ATM
ਪ੍ਰਾਈਵੇਟ ਬੈਂਕ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਸਾਰੇ ਮੁੱਖ ਪ੍ਰਾਈਵੇਟ ਅਤੇ ਪਬਲਿਕ ਸੈਕਟਰ ਬੈਂਕਾਂ ਨੂੰ Interoperable Network ਨਾਲ ਜੁੜਨ ਲਈ ਕਿਹਾ ਗਿਆ ਹੈ। ਹਾਲਾਂਕਿ ਬੈਂਕਾਂ ਨੂੰ ਇਸ ਦੇ ਲਈ ਹਾਮੀ ਭਰਨ ਨਾਲ ਕਈ ਗੱਲਾ ਦਾ ਧਿਆਨ ਰੱਖਣਾ ਹੋਵੇਗਾ। ਨਕਲੀ ਨੋਟਾਂ ਤੋਂ ਨਜਿੱਠਣਾ ਵੀ ਇਹਨਾਂ ਵਿਚੋਂ ਇਕ ਹੈ।
Withdraw Cash
ਮੌਜੂਦਾ ਸਮੇਂ ਵਿਚ 14 ਬੈਂਕ ਇੰਟਰਆਪਰੇਬਲ ਕੈਸ਼ ਡਿਪਾਜ਼ਿਟ ਨੈੱਟਵਰਕ ਦਾ ਸੰਚਾਲਨ ਕਰਦੇ ਹਨ। NPCI ਨੇ ਅਨੁਮਾਨ ਲਗਾਇਆ ਹੈ ਕਿ ਸਾਰੇ ਮੁੱਖ ਬੈਂਕਾਂ ਦੇ ਕਰੀਬ 30 ਹਜ਼ਾਰ ਏਟੀਐਮ ਨੂੰ ਤੁਰੰਤ ਇੰਟਰਓਪਰੇਬਲ ਡਿਪਾਜ਼ਿਟ ਮਸ਼ੀਨ ਵਜੋਂ ਅਪਗ੍ਰੇਡ ਕੀਤਾ ਜਾ ਸਕਦਾ ਹੈ। ਇਸ ਦੇ ਲਈ IDBRT ਵੱਲੋਂ ਵਿਕਸਿਤ ਪ੍ਰਣਾਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
HDFC
ਜੇਕਰ ਐਨਪੀਸੀਆਈ ਦੀ ਇਹ ਯੋਜਨਾ ਅਮਲ ਵਿਚ ਆਉਂਦੀ ਹੈ, ਤਾਂ ਇਸ ਨਾਲ ਆਮ ਲੋਕਾਂ ਦੇ ਖਾਤੇ ਵਿਚ ਨਕਦੀ ਜਮ੍ਹਾਂ ਕਰਵਾਉਣ ਲਈ ਬੈਂਕ ਵਿਚ ਨਹੀਂ ਜਾਣਾ ਪਵੇਗਾ। ਮੰਨ ਲਓ ਜੇਕਰ ਤੁਹਾਡਾ ਐਚਡੀਐਫਸੀ ਬੈਂਕ ਵਿਚ ਖਾਤਾ ਹੈ, ਤਾਂ ਇਸ ਸਹੂਲਤ ਤੋਂ ਬਾਅਦ ਤੁਸੀਂ ਐਸਬੀਆਈ ਬੈਂਕ ਦੀ ਜਮ੍ਹਾਂ ਮਸ਼ੀਨ ਦੀ ਮਦਦ ਨਾਲ ਆਪਣੇ ਖਾਤੇ ਵਿਚ ਨਕਦੀ ਜਮ੍ਹਾ ਕਰ ਸਕਦੇ ਹੋ।
RBI
ਇਨ੍ਹਾਂ ਮਸ਼ੀਨਾਂ ਨੂੰ ਆਮ ਤੌਰ ਤੇ ਨਕਦੀ-ਜਮ੍ਹਾਂ ਕਰਨ ਵਾਲੀਆਂ ਮਸ਼ੀਨਾਂ ਜਾਂ ਕੈਸ਼ ਰੀਸਾਈਕਲਰ ਮਸ਼ੀਨ ਕਿਹਾ ਜਾਂਦਾ ਹੈ। ਫਿਲਹਾਲ ਯੂਨੀਅਨ ਬੈਂਕਸ, ਕੈਨਰਾ ਬੈਂਕ, ਆਂਧਰਾ ਬੈਂਕ ਅਤੇ ਸਾਊਥ ਇੰਡੀਅਨ ਬੈਂਕ ਇਹ ਸਹੂਲਤ ਦਿੰਦੇ ਹਨ। ਪੰਜਾਬ ਐਂਡ ਮਹਾਰਾਸ਼ਟਰਾ ਕੋਆਪਰੇਟਿਵ ਬੈਂਕ ਵੀ ਇਹ ਸਹੂਲਤ ਦਿੰਦਾ ਹੈ ਪਰ ਪਿਛਲੇ ਸਾਲ ਵਿੱਤੀ ਬੇਨਿਯਮੀਆਂ ਕਾਰਨ ਭਾਰਤੀ ਰਿਜ਼ਰਵ ਬੈਂਕ ਨੇ ਬੈਂਕ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਸਨ।