ਗੂਗਲ ਨੇ ਅਪਡੇਟ ਕੀਤਾ ਫੋਨ ਅਤੇ ਕਾਂਟੈਕਟ ਐਪ, ਹੋਏ ਕਈ ਬਦਲਾਅ
Published : Aug 11, 2018, 5:50 pm IST
Updated : Aug 11, 2018, 5:50 pm IST
SHARE ARTICLE
Google Phone App Update Brings the All-White Treatment
Google Phone App Update Brings the All-White Treatment

ਗੂਗਲ ਨੇ ਹਾਲ ਹੀ ਵਿਚ ਅਪਣੇ ਫੋਨ ਐਪ ਅਤੇ ਕਾਂਟੈਕਟ ਐਪ ਨੂੰ ਅਪਡੇਟ ਕੀਤਾ ਹੈ। ਨਵੇਂ ਬਦਲਾਵਾਂ ਵਿਚ ਸਫੇਦ ਬੈਕਗਰਾਉਂਡ, ਗੂਗਲ ਸੈਂਸ ਫਾਂਟ ਅਤੇ ਹੋਰ ਫੀਚਰਸ ਸ਼ਾਮਿਲ ਹਨ...

ਗੂਗਲ ਨੇ ਹਾਲ ਹੀ ਵਿਚ ਅਪਣੇ ਫੋਨ ਐਪ ਅਤੇ ਕਾਂਟੈਕਟ ਐਪ ਨੂੰ ਅਪਡੇਟ ਕੀਤਾ ਹੈ। ਨਵੇਂ ਬਦਲਾਵਾਂ ਵਿਚ ਸਫੇਦ ਬੈਕਗਰਾਉਂਡ, ਗੂਗਲ ਸੈਂਸ ਫਾਂਟ ਅਤੇ ਹੋਰ ਫੀਚਰਸ ਸ਼ਾਮਿਲ ਹਨ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਗੂਗਲ ਨੇ ਅਪਣੇ ਫੋਨ ਐਪ ਦੇ ਫੇਵਰੇਟ, ਰਿਸੈਂਟ ਅਤੇ ਕਾਂਟੈਕਟ ਲਈ ਸੈਪਰੇਟ ਆਇਕਨ ਦੇ ਨਾਲ ਬਾਟਮ ਵਾਰ ਡਿਜ਼ਾਈਨ ਦਿੱਤਾ ਸੀ। ਇਹ ਅਪਡੇਟ ਤੁਹਾਨੂੰ ਨਵੇਂ ਕਲੀਅਰ ਫਰਿਕਵੈਂਟਸ ਆਪਸ਼ਨ ਦੀ ਮਦਦ ਨਾਲ ਹਾਲ ਦੇ ਕਾਂਟੈਕਟਸ ਨੂੰ ਹਟਾਉਣ ਦੀ ਸਹੂਲਤ ਦਿੰਦਾ ਹੈ। ਹਾਲਾਂਕਿ, ਸਟਾਰ ਕੀਤੇ ਗਏ ਕਾਂਟੈਕਟਸ ਬਚੇ ਰਹਿੰਦੇ ਹਨ।  

Google Phone App Update Brings the All-White TreatmentGoogle Phone App Update Brings the All-White Treatment

ਗੂਗਲ ਫੋਨ ਐਪ ਦੇ ਲੇਟੈਸਟ ਵਰਜਨ 23.0 ਵਿਚ ਡਾਰਕ ਬਲੂ ਥੀਮ ਨੂੰ ਸਫੇਦ ਰੰਗ ਦੇ ਨਾਲ ਬਦਲ ਦਿਤਾ ਗਿਆ ਹੈ। ਐਪ ਵਾਰ ਰਾਉਂਡ ਕਾਰਨਰ ਸਰਚ ਬਾਕਸ ਦੇ ਨਾਲ ਆਉਂਦਾ ਹੈ। ਆਇਕਨ ਬਲੂ ਰੰਗ ਦੇ ਹਨ।  ਮਟੀਰਿਅਲ ਥੀਮ ਦੇ ਕਾਰਨ ਜੋ ਮੁੱਖ ਬਦਲਾਅ ਕੀਤੇ ਗਏ ਹਨ, ਉਹ ਕਾਲਿੰਗ ਸਕਰੀਨ 'ਤੇ ਹਨ। ਹੁਣ ਕਾਲ  ਦੇ ਦੌਰਾਨ ਸਕਰੀਨ 'ਤੇ ਬਲੂ ਟਿੰਟ ਦੀ ਜਗ੍ਹਾ ਸਫੇਦ ਬੈਕਗਰਾਉਂਡ ਦਿਖੇਗਾ। ਲੇਟੈਸਟ ਅਪਡੇਟ ਦੇ ਨਾਲ ਨੈਵਿਗੇਸ਼ਨ ਅਤੇ ਐਕਸੈਸਿਬਿਲਟੀ ਫੀਚਰਸ ਨੂੰ ਵੀ ਅਪਗ੍ਰੇਡ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟੈਬ ਨੂੰ ਹਾਇਲਾਈਟ ਕਰਨ ਵਰਗੇ ਹੋਰ ਫੀਚਰਸ ਪਹਿਲਾਂ ਜਿਵੇਂ ਹੀ ਹਨ। ਮਾਇਕਰੋਫੋਨ ਆਇਕਨ ਵਿਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।  

Google Phone App Update Brings the All-White TreatmentGoogle Phone App Update Brings the All-White Treatment

ਗੂਗਲ ਕਾਂਟੈਕਟ ਐਪ ਦੇ ਨਵੇਂ ਵਰਜਨ 3.0 ਵਿਚ ਵੀ ਨਵੇਂ ਅਪਡੇਟ ਹੋਏ ਹਨ। ਇਸ ਐਪ ਵਿਚ ਬਗ ਦੂਰ ਕਰ ਕੇ ਕੁੱਝ ਸਥਾਈ ਸੁਧਾਰ ਕੀਤੇ ਗਏ ਹਨ ਅਤੇ ਥੀਮ ਪੂਰੀ ਤਰ੍ਹਾਂ ਸਫੇਦ ਰੱਖੀ ਗਈ ਹੈ। ਐਪ ਵਿਚ ਇਕ ਨਵਾਂ ਆਪਸ਼ਨ ਹੈ, ਜੋ ਯੂਜ਼ਰਜ਼ ਨੂੰ ਅਪਣੇ ਕਾਂਟੈਕਟ ਵਿਚ ਕਸਟਮ ਫੀਲਡ ਜੋੜਨ ਦੀ ਸਹੂਲਤ ਦਿੰਦਾ ਹੈ।  ਖਾਸ ਗੱਲ ਇਹ ਹੈ ਕਿ ਇਹ ਅਪਡੇਟਸ ਹੁਣੇ ਬੀਟਾ ਯੂਜ਼ਰਜ਼ ਲਈ ਹੀ ਆਏ ਹਨ। ਆਉਣ ਵਾਲੇ ਦਿਨਾਂ ਵਿਚ ਸਾਰੇ ਐਂਡਰਾਇਡ ਯੂਜ਼ਰਜ਼ ਨੂੰ ਇਹ ਅਪਡੇਟ ਮਿਲ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement