
ਪਿਛਲੇ ਕੁੱਝ ਦਿਨਾਂ ਵਿਚ ਸੋਸ਼ਲ ਮੀਡੀਆ 'ਤੇ ਯੂਆਈਡੀਏਆਈ ਦੇ ਹੈਲਪਲਾਈਨ ਨੰਬਰ ਨੂੰ ਲੈ ਕੇ ਵਿਵਾਦ ਗਰਮਾਇਆ ਹੋਇਆ ਹੈ। ਐਂਡ੍ਰਾਇਡ ਆਪਰੇਟਿੰਗ ਸਿਸਟਮ...
ਨਵੀਂ ਦਿੱਲੀ : ਪਿਛਲੇ ਕੁੱਝ ਦਿਨਾਂ ਵਿਚ ਸੋਸ਼ਲ ਮੀਡੀਆ 'ਤੇ ਯੂਆਈਡੀਏਆਈ ਦੇ ਹੈਲਪਲਾਈਨ ਨੰਬਰ ਨੂੰ ਲੈ ਕੇ ਵਿਵਾਦ ਗਰਮਾਇਆ ਹੋਇਆ ਹੈ। ਐਂਡ੍ਰਾਇਡ ਆਪਰੇਟਿੰਗ ਸਿਸਟਮ ਵਾਲੇ ਮੋਬਾਈਲ ਫ਼ੋਨ ਵਿਚ ਅਪਣੇ ਆਪ ਯੂਆਈਡੀਏਆਈ ਦੇ ਹੈਲਪਲਾਈਨ ਨੰਬਰ ਸੇਵ ਹੋਣ ਨੂੰ ਲੈ ਕੇ ਵਾਦ ਵਿਵਾਦ ਸ਼ੁਰੂ ਹੋ ਗਿਆ ਹੈ ਕਿ ਆਖ਼ਰ ਮੋਬਾਇਲ ਫ਼ੋਨਾਂ ਦੀ ਕੰਟੈਕਟ ਲਿਸਟੀ ਵਿਚ ਇਹ ਨੰਬਰ ਕਿਸ ਨੇ ਸੇਵ ਕੀਤਾ ਹੈ? ਜਦੋਂ ਕਿ ਯੂਆਈਡੀਏਆਈ ਨੇ ਇਸ ਤੋਂ ਪੱਲਾ ਝਾੜ ਲਿਆ ਸੀ। ਹੁਣ ਇਸ ਵਿਵਾਦ ਦੇ ਚਲਦਿਆਂ ਗੂਗਲ ਕੰਪਨੀ ਸਾਹਮਣੇ ਆਈ ਹੈ, ਜਿਸ ਤੋਂ ਇਹ ਗ਼ਲਤੀ ਹੋਈ ਸੀ। ਉਸ ਨੇ ਅਪਣੀ ਗ਼ਲਤੀ ਸਵੀਕਾਰ ਕਰਦੇ ਹੋਏ ਮੁਆਫ਼ੀ ਮੰਗੀ ਹੈ।
UIDAI Number On Mobileਯੂਆਈਡੀਏਆਈ ਨੇ ਬੀਤੇ ਕੱਲ੍ਹ ਕਿਹਾ ਸੀ ਕਿ ਜੋ ਨੰਬਰ ਮੋਬਾਇਨ ਫ਼ੋਨਾਂ ਵਿਚ ਸੇਵ ਕੀਤਾ ਹੋਇਆ ਹੈ, ਉਹ ਪੁਰਾਣਾ ਹੈ। ਯੂਆਈਡੀਏਆਈ ਨੇ ਟਵਿੱਟਰ 'ਤੇ ਦਸਿਆ ਹੈ ਕਿ ਪਿਛਲੇ ਦੋ ਸਾਲਾਂ ਤੋਂ ਉਸ ਦਾ ਟੋਲ ਫ਼ਰੀ ਨੰਬਰ 1947 ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਉਨ੍ਹਾਂ ਨੇ ਕਿਸੇ ਵੀ ਟੈਲੀਕਾਮ ਕੰਪਨੀ ਅਪਰੇਟਰਜ਼ ਜਾਂ ਫ਼ੋਨ ਨਿਰਮਾਤਾ ਕੰਪਨੀ ਨੂੰ ਕੋਈ ਨਿਰਦੇਸ਼ ਨਹੀਂ ਦਿਤੇ ਹਨ। ਇਸ ਪੂਰੇ ਵਿਵਾਦ 'ਤੇ ਦੇ ਰਾਤ ਐਂਡ੍ਰਾਇਡ ਦੀ ਪੈਰੰਟ ਕੰਪਨੀ ਗੂਗਲ ਨੇ ਅਪਣਾ ਪੱਖ ਰਖਿਆ ਅਤੇ ਅਪਣੀ ਗਲਤੀ ਸਵੀਕਾਰ ਕੀਤੀ। ਗੂਗਲ ਨੇ ਸਾਫ਼ ਕੀਤਾ ਕਿ ਉਨ੍ਹਾਂ ਦੀ ਗ਼ਲਤੀ ਨਾਲ ਫ਼ੋਨ ਵਿਚ ਯੂਆਈਡੀਏਆਈ ਦਾ ਨੰਬਰ ਸੇਵ ਹੋਇਆ ਹੈ।
UIDAI Numberਗੂਗਲ ਨੇ ਕਿਹਾ ਕਿ ਹੈਲਪਲਾਈਨ ਨੰਬਰ 1800-300-1947 ਐਂਡ੍ਰਾਇਡ ਫੋਨਾਂ ਵਿਚ 2014 ਵਿਚ ਹੀ ਕੋਡ ਕੀਤਾ ਗਿਆ ਸੀ ਜੋ ਕਈ ਯੂਜ਼ਰਸ ਦੇ ਫ਼ੋਨਾਂ ਵਿਚ ਅਜੇ ਵੀ ਮੌਜੂਦ ਹੈ। ਗੂਗਲ ਨੇ ਕਿਹਾ ਹੈ ਕਿ ਸਾਲ 2014 ਵਿਚ ਅਸੀਂ ਯੂਆਈਡੀਏਆਈ ਹੈਲਪਲਾਈਨ ਅਤੇ ਆਫ਼ਤ ਹੈਲਪਲਾਈਨ ਨੰਬਰ 112 ਐਂਡ੍ਰਾਇਡ ਦੇ ਸੈਟਅਪ ਵਿਜ਼ਰਡ ਵਿਚ ਕੋਡ ਕਰ ਕੇ ਦਿਤਾ ਗਿਆ ਸੀ। ਇਸ ਨੂੰ ਭਾਰਤ ਦੇ ਫ਼ੋਨ ਨਿਰਮਾਤਾ ਕੰਪਨੀਆਂ ਨੇ ਜਾਰੀ ਕਰ ਦਿਤਾ ਸੀ ਜੋ ਕਿ ਯੂਜ਼ਰਸ ਨੂੰ ਉਨ੍ਹਾਂ ਦੇ ਫ਼ੋਨ ਦੇ ਕੰਟੈਕਟ ਲਿਸਟ ਵਿਚ ਲਿਖਦੇ ਸਨ।
Googleਗੂਗਲ ਮੁਤਾਬਕ ਮੋਬਾਈਲ ਬਦਲਣ ਦੇ ਬਾਵਜੂਦ ਗੂਗਲ ਤੋਂ ਪੁਰਾਣੇ ਨੰਬਰ ਟਰਾਂਸਫਰ ਹੋ ਕੇ ਨਵੇਂ ਫ਼ੋਨ ਵਿਚ ਆ ਗਏ। ਗੂਗਲ ਨੇ ਕਿਹਾ ਕਿ ਉਹ ਸੈਟਅਪ ਵਿਜ਼ਰਡ ਦੀ ਅਗਲੀ ਰਿਲੀਜ਼ ਵਿਚ ਇਸ ਨੂੰ ਫਿਕਸ ਕਰਨ ਦਾ ਕੰਮ ਕਰੇਗੀ।