
ਯੂਰਪੀ ਸੰਘ ਗੂਗਲ 'ਤੇ ਇਸ ਹਫ਼ਤੇ ਘੱਟੋ-ਘੱਟ 20 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਲਗਾ ਸਕਦਾ ਹੈ। ਦੁਨੀਆ 'ਚ ਵਿਕਣ ਵਾਲੇ 80 ਫ਼ੀ ਸਦੀ ਸਮਾਰਟ ਫ਼ੋਨ ...
ਨਵੀਂ ਦਿੱਲੀ, ਯੂਰਪੀ ਸੰਘ ਗੂਗਲ 'ਤੇ ਇਸ ਹਫ਼ਤੇ ਘੱਟੋ-ਘੱਟ 20 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਲਗਾ ਸਕਦਾ ਹੈ। ਦੁਨੀਆ 'ਚ ਵਿਕਣ ਵਾਲੇ 80 ਫ਼ੀ ਸਦੀ ਸਮਾਰਟ ਫ਼ੋਨ ਐਂਡ੍ਰਾਇਡ ਆਧਾਰਤ ਹਨ। ਐਂਡ੍ਰਾਇਡ ਆਧਾਰਤ ਜਿਹੜੇ ਫ਼ੋਨ ਨਿਰਮਾਤਾ ਗੂਗਲ ਪਲੇਅ ਸਟੋਰ ਇੰਸਟਾਲ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ
Android
ਮਜਬੂਰਨ ਗੂਗਲ ਦੇ ਦੂਜੇ ਐਪਸ ਵੀ ਇੰਸਟਾਲ ਕਰਨੇ ਪੈਂਦੇ ਹਨ। ਇਨ੍ਹਾਂ 'ਚ ਸਰਚ, ਵੈੱਬ ਬ੍ਰਾਊਜ਼ਰ, ਈ-ਮੇਲ ਅਤੇ ਗੂਗਲ ਮੈਪ ਸ਼ਾਮਲ ਹਨ। ਯੂਰਪੀ ਕੰਪਨੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਗੂਗਲ ਦੇ ਦਬਾਅ 'ਚ ਫ਼ੋਨ ਨਿਰਮਾਤਾ ਦੂਜੀਆਂ ਕੰਪਨੀਆਂ ਦੇ ਸਰਚ ਇੰਜਣ ਅਤੇ ਬ੍ਰਾਊਜ਼ਰ ਇੰਸਟਾਲ ਨਹੀਂ ਕਰਦੇ ਹਨ। ਯੂਰਪੀ ਕਮਿਸ਼ਨ ਨੂੰ ਗੂਗਲ ਦੇ ਸਾਲਾਨਾ ਕਾਰੋਬਾਰ ਦੇ 10 ਫ਼ੀ ਸਦੀ ਤਕ ਜੁਰਮਾਨਾ ਲਾਉਣ ਦਾ ਅਧਿਕਾਰ ਹੈ। (ਏਜੰਸੀ)