 
          	ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ MNP ਲਈ ਨਵੀਂ ਤਾਰੀਕ...
ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ MNP ਲਈ ਨਵੀਂ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਮੋਬਾਈਲ ਨੰਬਰ ਪੋਰਟੇਬਿਲਟੀ ਦੇ ਨਵੇਂ ਨਿਯਮ 16 ਦਸੰਬਰ ਤੋਂ ਲਾਗੂ ਕਰ ਦਿੱਤੇ ਜਾਣਗੇ। ਜਿੱਥੇ ਪਹਿਲਾਂ MNP ਲਈ ਇਕ ਹਫ਼ਤੇ ਦਾ ਸਮਾਂ ਲੱਗਦਾ ਸੀ ਉੱਥੇ ਹੀ ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਇਹ ਸਮਾਂ 2 ਦਿਨ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ TRAI ਇਹ ਨਿਯਮ 11 ਨਵੰਬਰ ਨੂੰ ਲਾਗੂ ਕਰਨ ਵਾਲਾ ਸੀ।
ਜਾਣੋ ਕਿਉਂ ਹੋਈ ਸੀ ਨਵੇਂ ਨਿਯਮ ਲਾਗੂ ਹੋਣ 'ਚ ਦੇਰ
TRAI ਨੇ ਦੱਸਿਆ ਸੀ ਕਿ ਟੈਲੀਕਾਮ ਆਪਰੇਟਰਜ਼ ਵੱਲੋਂ ਟੈਸਟਿੰਗ 'ਚ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਨਵੇਂ ਨਿਯਮ ਲਾਗੂ ਹੋਣ 'ਚ ਦੇਰ ਹੋ ਰਹੀ ਹੈ। TRAI ਚਾਹੁੰਦਾ ਹੈ ਕਿ ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਨਿਯਮਾਂ ਨੂੰ ਚੰਗੀ ਤਰ੍ਹਾਂ ਟੈਸਟ ਕੀਤਾ ਜਾਵੇ ਤਾਂ ਜੋ ਯੂਜ਼ਰਜ਼ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਝੱਲਣੀ ਪਵੇ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ MNP ਸਰਵਿਸ ਪ੍ਰੋਵਾਈਡਰਜ਼ ਤੇ ਟੈਲੀਕਾਮ ਆਪਰੇਟਰਜ਼ ਦਾ ਤਕਨੀਕੀ ਸਪੋਰਟ ਬੇਹੱਦ ਜ਼ਰੂਰੀ ਹੈ।
ਜਾਣੋ ਕੀ ਹੁੰਦੀ ਹੈ MNP?
ਮੋਬਾਈਲ ਨੰਬਰ ਪੋਰਟੇਬਿਲਟੀ ਸਰਵਿਸ ਯੂਜ਼ਰ ਨੂੰ ਬਿਨਾਂ ਆਪਣਾ ਮੋਬਾਈਲ ਨੰਬਰ ਬਦਲੇ ਇਕ ਆਪਰੇਟਰ ਤੋਂ ਦੂਸਰੇ 'ਚ ਪੋਰਟ ਕਰਨ ਦਾ ਮੌਕਾ ਦਿੰਦੀ ਹੈ। ਇਸ ਦੇ ਲਈ ਯੂਜ਼ਰ ਨੂੰ ਪੋਰਟਿੰਗ ਕੋਡ ਜਨਰੇਟ ਕਰਨਾ ਪੈਂਦਾ ਹੈ। ਇਹ ਯੂਨੀਕ ਕੋਡ ਹੀ ਉਨ੍ਹਾਂ ਨੂੰ ਨੰਬਰ ਪੋਰਟ ਕਰਨ 'ਚ ਮਦਦ ਕਰਦਾ ਹੈ।
 
                     
                
 
	                     
	                     
	                     
	                     
     
     
     
     
     
                     
                     
                     
                     
                    