
ਇਨ੍ਹੀਂ ਦਿਨੀਂ ਟੈਲੀਕਾਮ ਕੰਪਨੀਆਂ ਦੀ ਜੰਗ ਵਿਚਾਲੇ ਗਾਹਕਾਂ ਨੂੰ ਬਿਹਤਰ ਪਲਾਨ ਤੇ ਮੁਫ਼ਤ ਡਾਟਾ...
ਨਵੀਂ ਦਿੱਲੀ: ਟੈਲੀਕਾਮ ਕੰਪਨੀਆਂ ਦੀ ਜੰਗ ਵਿਚਾਲੇ ਗਾਹਕਾਂ ਨੂੰ ਬਿਹਤਰ ਪਲਾਨ ਤੇ ਮੁਫ਼ਤ ਡਾਟਾ ਲਈ ਸਹੀ ਨੈੱਟਵਰਕ ਚੁਣਨਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ। ਹਾਲਾਂਕਿ ਇਸ ਵਿਚਾਲੇ ਇਹ ਫਾਇਦਾ ਹੈ ਕਿ ਉਹ ਆਪਣਾ ਨੰਬਰ ਬਦਲੇ ਬਿਨਾਂ ਕਿਸੇ ਵੀ ਨੈੱਟਵਰਕ 'ਚ ਸਿਫ਼ਟ ਕਰ ਸਕਦੇ ਹਨ। ਜੇਕਰ ਤੁਸੀਂ ਵੀ ਆਪਣਾ ਨੰਬਰ ਕਿਸੇ ਦੂਸਰੇ ਨੈੱਟਵਰਕ 'ਚ ਸਿਫ਼ਟ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ 4 ਨਵੰਬਰ ਤਕ ਦਾ ਸਮਾਂ ਹੈ ਉਸ ਤੋਂ ਬਾਅਦ ਤੁਹਾਨੂੰ ਅਗਲੇ ਕੁਝ ਦਿਨਾਂ ਤਕ ਅਜਿਹਾ ਨਹੀਂ ਕਰ ਸਕੋਗੇ।
MNP
ਖ਼ਬਰਾਂ ਅਨੁਸਾਰ ਦੇਸ਼ 'ਚ ਚਾਰ ਨਵੰਬਰ ਤੋਂ ਦਸ ਨਵੰਬਰ ਤਕ ਮੋਬਾਈਲ ਨੰਬਰ ਪੋਰਟੇਬਿਲਿਟੀ (ਐੱਮਐੱਨਪੀ) ਦੀ ਸੁਵਿਧਾ ਦਾ ਲਾਭ ਨਹੀਂ ਲਿਆ ਜਾ ਸਕੇਗਾ। ਅਜਿਹਾ ਇਸ ਲਈ ਹੋਵੇਗਾ ਕਿਉਂਕਿ 11 ਨਵੰਬਰ ਤੋਂ ਇਸ ਸਬੰਧੀ ਨਵੇਂ ਨਿਯਮ ਲਾਗੂ ਹੋ ਜਾਣਗੇ। ਵੀਰਵਾਰ ਨੂੰ ਟੈਲੀਕਾਮ ਰੈਗੂਲੇਟਰ ਟਰਾਈ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਾਹਕ ਮੁੜ 11 ਨਵੰਬਰ ਤਰੀਕ ਤੋਂ ਹੀ ਆਪਣਾ ਨੰਬਰ ਪੋਰਟ ਕਰਵਾ ਸਕਣਗੇ। ਐੱਮਐੱਨਪੀ ਜ਼ਰੀਏ ਬਿਨਾਂ ਮੋਬਾਈਲ ਨੰਬਰ ਬਦਲੇ ਆਪਰੇਟਰ ਬਦਲਾ ਜਾ ਸਕਦਾ ਹੈ। ਫਿਲਹਾਲ ਹਾਲੇ ਇਸ ਪ੍ਰਕਿਰਿਆ 'ਚ ਸੱਤ ਦਿਨਾਂ ਦਾ ਸਮਾਂ ਲਗਦਾ ਹੈ।
MNP
ਪਰ ਟਰਾਈ ਨੇ ਇਸ ਵਿਵਸਥਾ 'ਚ ਬਦਲਾਅ ਦਾ ਐਲਾਨ ਕਰ ਦਿੱਤਾ ਹੈ ਤੇ ਨਵੀਂ ਵਿਵਸਥਾ ਤਹਿਤ ਇਕ ਹੀ ਸਰਕਲ 'ਚ ਐੱਮਐੱਨਪੀ ਦੀ ਪ੍ਰਕਿਰਿਆ ਦੋ ਵਰਕਿੰਗ ਡੇਅ 'ਚ ਪੂਰੀ ਹੋ ਜਾਵੇਗੀ। ਉੱਥੇ ਹੀ ਸਰਕਲ ਬਦਲਣ ਦੀ ਸਥਿਤੀ 'ਚ ਪੰਜ ਦਿਨਾਂ ਦਾ ਸਮਾਂ ਲੱਗੇਗਾ। ਪੁਰਾਣੀ ਵਿਵਸਥਾ ਤੋਂ ਨਵੀਂ ਵਿਵਸਥਾ ਦੌਰਾਨ ਚਾਰ ਤੋਂ 10 ਨਵੰਬਰ ਤਕ ਗਾਹਕ ਐੱਮਐੱਨਪੀ ਦੀ ਸੁਵਿਧਾ ਦਾ ਇਸਤੇਮਾਲ ਨਹੀਂ ਕਰ ਸਕਣਗੇ।