
Disney Hotstar Down: ਲੋਕ ਨਹੀਂ ਦੇਖ ਪਾਏ ਮੈਚ
ਕ੍ਰਿਕਟ ਪ੍ਰਸ਼ੰਸਕ ਅੱਜ ਨਿਰਾਸ਼ ਹੋ ਗਏ ਕਿਉਂਕਿ ਭਾਰਤ ਬਨਾਮ ਇੰਗਲੈਂਡ ਤੀਜੇ ਵਨਡੇ ਦੌਰਾਨ ਡਿਜ਼ਨੀ ਪਲੱਸ ਹੌਟਸਟਾਰ ਨੂੰ ਵੱਡੀ ਰੁਕਾਵਟ ਦਾ ਸਾਹਮਣਾ ਕਰਨਾ ਪਿਆ। ਸਟ੍ਰੀਮਿੰਗ ਪਲੇਟਫ਼ਾਰਮ ਅਚਾਨਕ ਕ੍ਰੈਸ਼ ਹੋ ਗਿਆ, ਜਿਸ ਨਾਲ ਲੱਖਾਂ ਉਪਭੋਗਤਾ ਲਾਈਵ ਮੈਚ ਦੇਖਣ ਵਿੱਚ ਅਸਮਰੱਥ ਰਹੇ।
ਜਿਵੇਂ ਹੀ ਮੈਚ ਦੇ ਮੱਧ ਵਿੱਚ ਡਿਜ਼ਨੀ ਪਲੱਸ ਹੌਟਸਟਾਰ ਡਾਊਨ ਹੋਇਆ। ਨਿਰਾਸ਼ ਦਰਸ਼ਕ ਆਪਣੀ ਨਿਰਾਸ਼ਾ ਜ਼ਾਹਰ ਕਰਨ ਲਈ X (ਪਹਿਲਾਂ ਟਵਿੱਟਰ) ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਗਏ। ਤੇ #HotstarDown ਅਤੇ #INDvsENG ਵਰਗੇ ਹੈਸ਼ਟੈਗ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਲੱਗ ਪਏ।
ਕੁਝ ਪ੍ਰਸ਼ੰਸਕਾਂ ਨੇ ਸਥਿਤੀ ਦਾ ਮਜ਼ਾਕ ਉਡਾਉਂਦੇ ਹੋਏ ਮੀਮਜ਼ ਸਾਂਝੇ ਕੀਤੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਡਿਜ਼ਨੀ ਪਲੱਸ ਹੌਟਸਟਾਰ ਨੂੰ ਤਕਨੀਕੀ ਖ਼ਰਾਬੀ ਦਾ ਸਾਹਮਣਾ ਕਰਨਾ ਪਿਆ ਹੈ। ਪਲੇਟਫ਼ਾਰਮ ਪਹਿਲਾਂ ICC ਕ੍ਰਿਕੇਟ ਵਿਸ਼ਵ ਕੱਪ 2023 ਅਤੇ ਇੰਡੀਅਨ ਪ੍ਰੀਮੀਅਰ ਲੀਗ (IPL) ਦੌਰਾਨ ਕਰੈਸ਼ ਹੋ ਗਿਆ ਸੀ, ਜਿਸ ਨਾਲ ਉਪਭੋਗਤਾਵਾਂ ਵਿੱਚ ਇਸੇ ਤਰ੍ਹਾਂ ਦਾ ਗੁੱਸਾ ਸੀ।