
ਫ਼ੇਸਬੁਕ 'ਤੇ ਡਾਟਾ ਚੋਰੀ ਤੋਂ ਬਾਅਦ ਦੁਨੀਆ 'ਚ ਸੱਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੇ ਦੋ ਵੈੱਬ ਬਰਾਊਜ਼ਰ ਕਰੋਮ ਅਤੇ ਫਾਇਰਫ਼ਾਕਸ ਜਲਦ ਹੀ ਇਸ ਦਾ ਸਥਾਈ ਹੱਲ ਲੈ..
ਫ਼ੇਸਬੁਕ 'ਤੇ ਡਾਟਾ ਚੋਰੀ ਤੋਂ ਬਾਅਦ ਦੁਨੀਆ 'ਚ ਸੱਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੇ ਦੋ ਵੈੱਬ ਬਰਾਊਜ਼ਰ ਕਰੋਮ ਅਤੇ ਫਾਇਰਫ਼ਾਕਸ ਜਲਦ ਹੀ ਇਸ ਦਾ ਸਥਾਈ ਹੱਲ ਲੈ ਕੇ ਆ ਰਹੇ ਹਨ।
Facebook
ਕਿਵੇਂ ਹੋਵੇਗਾ ਸਿਸਟਮ
ਦਰਅਸਲ ਇਹ ਇਕ ਪਾਸਵਰਡ ਫ਼ਰੀ ਲਾਗਇਨ ਸਿਸਟਮ ਲੈ ਕੇ ਆ ਰਹੇ ਹਨ, ਜਿਸ 'ਚ ਇਕ ਸੇਫ਼ ਟੋਕਨ ਪਰੋਸੈੱਸ ਨਾਲ ਲਾਗਇਨ ਕੀਤਾ ਜਾ ਸਕੇਗਾ। ਕਈ ਸਾਲਾਂ ਦੀ ਕੋਸ਼ਿਸ਼ ਤੋਂ ਬਾਅਦ ਹੁਣ ਇਸ ਗੱਲ 'ਤੇ ਸਹਿਮਤੀ ਬਣ ਪਾਈ ਹੈ ਕਿ ਇੰਟਰਨੈੱਟ ਯੂਜ਼ਰਸ ਨੂੰ ਅਪਣੇ ਖ਼ਾਤੇ 'ਚ ਲਾਗਇਨ ਲਈ ਆਈਡੀ ਪਾਸਵਰਡ ਨਹੀਂ ਸਗੋਂ ਯੂਐਸਬੀ ਟੋਕਨ ਜਾਂ ਬਾਇਓਮੈਟਰਿਕ ਇੰਪਰੈਸ਼ਨ ਵਰਗਾ ਸੱਭ ਤੋਂ ਸੁਰੱਖਿਅਤ ਲਾਗਇਨ ਵਿਕਲਪ ਦਿਤਾ ਜਾਵੇ।
Yubikey token
ਦਸ ਦਈਏ ਕਿ ਦੁਨੀਆ ਦੀ ਦੋ ਵੱਡੀ ਤਕਨੀਕੀ ਕੰਪਨੀਆਂ ਗੂਗਲ ਅਤੇ ਫ਼ੇਸਬੁਕ ਅੰਦਰੂਨੀ ਪੱਧਰ 'ਤੇ ਪਹਿਲਾਂ ਹੀ ਇਸ ਤਕਨੀਕ ਦਾ ਇਸਤੇਮਾਲ ਕਰ ਚੁਕੀਆਂ ਹਨ। ਇਸ ਦੇ ਮੁਤਾਬਕ ਅਕਾਊਂਟ ਲਾਗਇਨ ਲਈ Yubikey token ਦਾ ਇਸਤੇਮਾਲ ਕੀਤਾ ਜਾਂਦਾ ਹੈ।
FIDO
ਇਸ ਤਰੀਕੇ ਨਾਲ ਆਨਲਾਈਨ ਯੂਜ਼ਰਸ ਨੂੰ ਫ਼ਿਸ਼ਿੰਗ ਸਾਈਟਸ ਅਤੇ ਈਮੇਲ ਤੋਂ ਛੁਟਕਾਰਾ ਮਿਲ ਸਕਦਾ ਹੈ। ਇਹ ਘੋਸ਼ਣਾ W3C ਅਤੇ FIDO Alliance standards bodies ਦੁਆਰਾ ਕੀਤੀ ਗਈ ਹੈ। W3C World Wide Web Consortium, ਯਾਨੀ ਜੋ ਸੰਗਠਨ ਪੂਰੀ ਦੁਨੀਆ 'ਚ (WWW) ਵਰਲਡ ਵਾਈਡ ਵੈੱਬ ਡੋਮੇਨ ਐਡਰਸ ਸਿਸਟਮ ਨੂੰ ਚਲਾਉਂਦੀ ਹੈ।
WebAuthn
ਪੂਰੀ ਦੁਨੀਆ 'ਚ ਲਾਗੂ ਹੋਵੇਗਾ ਇਹ ਸਿਸਟਮ
WebAuthn ਪਿਛਲੇ ਦੋ ਸਾਲ ਤੋਂ ਇਸ ਪ੍ਰੋਜੈਕਟ 'ਤੇ W3C ਦਾ ਮਨਜ਼ੂਰੀ ਲੈਣ ਦੀ ਕੋਸ਼ਿਸ਼ 'ਚ ਹੈ। WebAuthn ਇੰਟਰਨੈੱਟ ਸਿਸਟਮ ਦੇ ਵਿਕਾਸ ਅਤੇ ਸੁਧਾਰ ਲਈ ਤਮਾਮ ਨਵੇਂ ਵਿਚਾਰ ਅਤੇ ਪ੍ਰੋਜੈਕਟ ਬਣਾਉਂਦੀ ਰਹਿੰਦੀ ਹੈ। ਇਸ ਵਾਰ ਦੀ ਘੋਸ਼ਣਾ ਤੋਂ ਇਹ ਸਾਫ਼ ਹੋ ਗਿਆ ਹੈ ਕਿ ਇਸ ਵਾਰ ਇੰਟਰਨੈੱਟ 'ਤੇ ਲਾਗਇਨ ਕਰਨ ਦਾ ਪੂਰਾ ਸਿਸਟਮ ਬਦਲਣ ਦੀ ਤਿਆਰੀ ਪੂਰੀ ਹੋ ਚੁਕੀ ਹੈ ਅਤੇ ਜਲਦ ਹੀ ਪੂਰੀ ਦੁਨੀਆ 'ਚ ਇਸ ਨਵੀਂ ਤਕਨੀਕ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ।