
ਵਟਸਐਪ ਅਪਣੇ ਯੂਜ਼ਰ ਲਈ ਹਰ ਰੋਜ਼ ਨਵੇਂ-ਨਵੇਂ ਫੀਚਰ ਲੈ ਕੇ ਆਉਂਦਾ ਰਹਿੰਦਾ ਹੈ।
ਨਵੀਂ ਦਿੱਲੀ: ਵਟਸਐਪ ਅਪਣੇ ਯੂਜ਼ਰ ਲਈ ਹਰ ਰੋਜ਼ ਨਵੇਂ-ਨਵੇਂ ਫੀਚਰ ਲੈ ਕੇ ਆਉਂਦਾ ਰਹਿੰਦਾ ਹੈ। ਇਸ ਦੌਰਾਨ ਅਪਣੇ ਨਵੇਂ ਫੀਚਰ ਵਿਚ ਵਟਸਐਪ ਯੂਜ਼ਰਸ ਲਈ ਰਾਹਤ ਲੈ ਕੇ ਆਇਆ ਹੈ। ਦਰਅਸਲ ਅੱਜ ਦੇ ਦੌਰ ਵਿਚ ਵਟਸਐਪ ਸੰਚਾਰ ਦਾ ਸਭ ਤੋਂ ਚੰਗਾ ਮਾਧਿਅਮ ਮੰਨਿਆ ਜਾਂਦਾ ਹੈ ਅਤੇ ਇਸੇ ਕਾਰਨ ਇਸ ਦਾ ਸਾਈਜ਼ ਵਧਦਾ ਜਾ ਰਿਹਾ ਹੈ।
WhatsApp
ਸਾਈਜ਼ ਵਧਿਆ ਹੋਣ ਕਾਰਨ ਜੇਕਰ ਕਿਸੇ ਦੀ ਪੁਰਾਣੀ ਗੱਲਬਾਤ ਦੇਖਣੀ ਹੋਵੇ ਤਾਂ ਕਾਫੀ ਮੁਸ਼ਕਿਲ ਆਉਂਦੀ ਹੈ। ਅਜਿਹੀਆਂ ਮੁਸ਼ਕਲਾਂ ਨੂੰ ਖਤਮ ਕਰਨ ਲਈ ਵਟਸਐਪ ਜਲਦ ਇਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਜੇਕਰ ਤੁਸੀਂ ਕਿਸੇ ਖਾਸ ਦਿਨ ‘ਤੇ ਭੇਜੇ ਗਏ ਜਾਂ ਪ੍ਰਾਪਤ ਮੈਸੇਜ ਨੂੰ ਲੱਭਣਾ ਚਾਹੁੰਦੇ ਹੋ ਤਾਂ ਇਸ ਫੀਚਰ ਦੀ ਮਦਦ ਨਾਲ ਤੁਸੀਂ ਤਰੀਕ ਦੇ ਜ਼ਰੀਏ ਯਾਨੀ Search by date ਨਾਲ ਅਸਾਨੀ ਨਾਲ ਮੈਸੇਜ ਲੱਭ ਸਕੋਗੇ।
Tweet
ਮੀਡੀਆ ਰਿਪੋਰਟ ਅਨੁਸਾਰ ਇਹ ਫੀਚਰ ਫਿਲਹਾਲ ਵਿਕਾਸ ਅਧੀਨ ਹੈ, ਇਸ ‘ਤੇ ਟੈਸਟਿੰਗ ਜਾਰੀ ਹੈ ਪਰ ਇਹ ਜਲਦ ਹੀ ਆ ਜਾਵੇਗਾ। ਇਸ ਫੀਚਰ ਨੂੰ ਸਭ ਤੋਂ ਪਹਿਲਾਂ iPhone ਵਿਚ ਵਰਤਿਆ ਜਾ ਸਕੇਗਾ, ਉਸ ਤੋਂ ਬਾਅਦ ਇਹ ਐਂਡਰਾਇਡ ਵਰਜ਼ਨ ਲਈ ਵੀ ਜਾਰੀ ਕੀਤਾ ਜਾਵੇਗਾ।
WhatsApp
ਵਟਸਐਪ ‘ਤੇ ਇਕ ਕੈਲੰਡਰ ਆਈਕਨ ਨੂੰ ਜੋੜਿਆ ਜਾ ਰਿਹਾ ਹੈ, ਇਸ ਦੇ ਆਉਣ ਤੋਂ ਬਾਅਦ ਯੂਜ਼ਰ ਨੂੰ ਵਟਸਐਪ ‘ਤੇ ਕੈਲੰਡਰ ਆਈਕਨ ਦਿਖਾਈ ਦੇਵੇਗਾ। ਜਦੋਂ ਤੁਸੀਂ ਕੈਲੰਡਰ ਆਈਕਨ ‘ਤੇ ਟੈਪ ਕਰੋਗੇ ਤਾਂ ਵਟਸਐਪ ‘ਤੇ ਇਕ ਤਰੀਕ ਪਿੱਕਰ ਦਿਖਾਈ ਦੇਵੇਗਾ। ਇੱਥੇ ਤੁਸੀਂ ਅਪਣੇ ਹਿਸਾਬ ਨਾਲ ਤਰੀਕ ਸਲੈਕਟ ਕਰਕੇ ਮੈਸੇਜ ਦੇਖ ਸਕਦੇ ਹੋ।