Jio Connection in Punjab News: ਪੰਜਾਬ ਖੇਤੀ ਪ੍ਰਧਾਨ ਸੂਬਾ, ਪਰ ਮੋਬਾਇਲ ਕੁਨੈਕਸ਼ਨਾਂ ਦੇ ਅੰਕੜਿਆਂ ਤੋਂ ਲੱਗਦਾ ਜਿਵੇਂ ਸਮੁੱਚਾ ਪੰਜਾਬ ਵੱਡਾ ਕਾਰੋਬਾਰ ਕਰ ਰਿਹਾ ਹੋਵੇ
Jio Connection in Punjab News : ਸੱਚਮੁੱਚ ਇੰਝ ਜਾਪਦਾ ਹੈ ਕਿ ਪੰਜਾਬ ਨੂੰ ਸਿਰਫ਼ ਇੱਕ-ਦੋ ਟੈਲੀਕਾਮ ਘਰਾਣਿਆਂ ਨੇ ਹੀ ਮੁੱਠੀ ਵਿੱਚ ਕਰ ਲਿਆ ਹੋਵੇ। ਜੇਕਰ ਪੰਜਾਬ ਵਿੱਚ ਮੋਬਾਈਲ ਕੁਨੈਕਸ਼ਨਾਂ ਦੇ ਅੰਕੜਿਆਂ 'ਤੇ ਝਾਤ ਮਾਰੀਏ ਤਾਂ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਦੇ ਕੁਨੈਕਸ਼ਨਾਂ ਦਾ ਅੰਕੜਾ ਸਿਖਰਾਂ 'ਤੇ ਹੈ। ਜਦੋਂ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਦੋਂ ਕਾਰਪੋਰੇਟ ਘਰਾਣਿਆਂ ਦਾ ਕਿਸਾਨਾਂ ਨੇ ਬਾਈਕਾਟ ਕੀਤਾ ਸੀ।
ਇਹ ਵੀ ਪੜ੍ਹੋ: Paris Olympics 2024: ਅਮਰੀਕਾ ਫਿਰ ਬਣਿਆ ਨੰਬਰ 1, ਚੀਨ ਨੇ ਦਿੱਤੀ ਸਖ਼ਤ ਟੱਕਰ, ਜਾਣੋ ਭਾਰਤ ਕਿੰਨਵੇਂ ਨੰਬਰ 'ਤੇ ਰਿਹਾ
ਕਿਸਾਨ ਅੰਦੋਲਨ ਕਰਕੇ ਪੰਜਾਬ ਵਿਚ ਇਕ ਘਰਾਣੇ ਦੇ ਕੁਨੈਕਸ਼ਨਾਂ ਦੀ ਗਿਣਤੀ ਧੜੰਮ ਕਰ ਕੇ ਡਿੱਗੀ ਸੀ ਪ੍ਰੰਤੂ ਹੁਣ ਉਸੇ ਘਰਾਣੇ ਨੇ ਆਪਣੀ ਗੁਆਚੀ ਸਾਖ ਮੁੜ ਬਹਾਲ ਕਰ ਲਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਨੇ ਹਾਲ ਹੀ ਵਿੱਚ ਜਿਹੜੀ ਰਿਪੋਰਟ ਜਾਰੀ ਕੀਤੀ ਹੈ, ਉਸ ਅਨੁਸਾਰ ਮਈ 2024 ਤੱਕ ਪੰਜਾਬ ਵਿੱਚ ਕੁੱਲ 3.49 ਕਰੋੜ ਮੋਬਾਈਲ ਕੁਨੈਕਸ਼ਨ ਹਨ। ਇਸ ਦਾ ਮਤਲਬ ਹੈ ਕਿ ਔਸਤ ਹਰੇਕ ਪੰਜਾਬੀ ਦੇ ਹੱਥ ਵਿੱਚ ਮੋਬਾਈਲ ਫੋਨ ਹੈ। ਪਿਛਾਂਹ ਨਜ਼ਰ ਮਾਰੀਏ ਤਾਂ ਮਈ 2019 ਵਿੱਚ ਪੰਜਾਬ 'ਚ ਕੁੱਲ 3.91 ਕਰੋੜ ਮੋਬਾਈਲ ਕੁਨੈਕਸ਼ਨ ਸਨ ਅਤੇ ਹੁਣ ਸਾਢੇ ਪੰਜ ਵਰ੍ਹਿਆਂ ਮਗਰੋਂ ਇਨ੍ਹਾਂ ਕੁਨੈਕਸ਼ਨਾਂ ਦੀ ਗਿਣਤੀ 3.49 ਕਰੋੜ ਰਹਿ ਗਈ ਹੈ। ਇਨ੍ਹਾਂ ਸਾਲਾਂ ਦੌਰਾਨ ਪੰਜਾਬ ਵਿੱਚ 42 ਲੱਖ ਕੁਨੈਕਸ਼ਨ ਘਟੇ ਹਨ ਜਿਸ ਤੋਂ ਲੱਗਦਾ ਹੈ ਕਿ ਬਹੁਤੇ ਪੰਜਾਬੀਆਂ ਦਾ ਮੋਬਾਈਲ ਤੋਂ ਮਨ ਭਰ ਗਿਆ ਹੈ।
ਇਹ ਵੀ ਪੜ੍ਹੋ: Bangladesh Violence: ਬੰਗਲਾਦੇਸ਼ ਦੀ ਹਿੰਸਾ ਲਈ ਅਮਰੀਕਾ ਤੇ ਚੀਨ ਜ਼ਿੰਮੇਵਾਰ : ਸ਼ੇਖ ਹਸੀਨਾ
ਦੂਜੇ ਬੰਨ੍ਹੇ ਜੇਕਰ ਰਿਲਾਇੰਸ ਜੀਓ ਦੇ ਕੁਨੈਕਸ਼ਨਾਂ 'ਤੇ ਨਜ਼ਰ ਮਾਰੀਏ ਤਾਂ ਪੰਜਾਬ ਵਿੱਚ ਰਿਲਾਇੰਸ ਜੀਓ ਦੇ ਮਈ 2020 ਵਿੱਚ 1.39 ਕਰੋੜ ਕੁਨੈਕਸ਼ਨ ਸਨ। ਅਗਸਤ 2020 ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਸੀ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਕਾਰਪੋਰੇਟ ਘਰਾਣਿਆਂ ਦੀ ਖ਼ਿਲਾਫ਼ਤ ਦਾ ਸੱਦਾ ਦਿੱਤਾ ਸੀ। ਦਸੰਬਰ 2021 ਵਿੱਚ ਕਿਸਾਨ ਪ੍ਰਦਰਸ਼ਨ ਖ਼ਤਮ ਹੋ ਗਿਆ ਸੀ ਅਤੇ ਮਈ 2022 ਵਿੱਚ ਰਿਲਾਇੰਸ ਜੀਓ ਦੇ ਕੁਨੈਕਸ਼ਨਾਂ ਦੀ ਗਿਣਤੀ 1.06 ਕਰੋੜ ਰਹਿ ਗਈ ਸੀ।
ਕਾਰਨ ਕੁੱਝ ਵੀ ਰਹੇ ਹੋਣ ਪ੍ਰੰਤੂ ਕਿਸਾਨ ਇਸ ਪਿੱਛੇ ਆਪਣੇ ਸੱਦੇ ਦਾ ਅਸਰ ਦੱਸ ਰਹੇ ਹਨ। ਉਦੋਂ ਦੋ ਵਰ੍ਹਿਆਂ ਵਿੱਚ ਰਿਲਾਇੰਸ ਜੀਓ ਦੇ 33 ਲੱਖ ਕੁਨੈਕਸ਼ਨ ਘੱਟ ਗਏ ਸਨ। ਅਗਾਂਹ ਝਾਤ ਮਾਰੇਦ ਤਾਂ ਰਿਲਾਇੰਸ ਨੇ ਮੁੜ ਪੰਜਾਬ 'ਚ ਆਪਣਾ ਦਬਦਬਾ ਕਾਇਮ ਕਰ ਲਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮਈ 2023 ਵਿੱਚ ਰਿਲਾਇੰਸ ਜੀਓ ਦੇ ਕੁਨੈਕਸ਼ਨ ਵਧ ਕੇ 1.15 ਕਰੋੜ ਹੋ ਗਏ ਸਨ ਜੋ ਕਿ ਮਈ 2024 ਵਿੱਚ ਹੋਰ ਵਧ ਕੇ 1.22 ਕਰੋੜ 'ਤੇ ਪਹੁੰਚ ਗਏ। ਇਸੇ ਤਰ੍ਹਾਂ ਭਾਰਤੀ ਏਅਰਟੈੱਲ ਦੇ ਪੰਜਾਬ ਵਿੱਚ 1.26 ਕਰੋੜ ਮੋਬਾਈਲ ਕੁਨੈਕਸ਼ਨ ਹਨ ਜਦੋਂ ਕਿ ਸਾਲ ਪਹਿਲਾਂ 1.22 ਕਰੋੜ ਸਨ। ਸਾਲ 2019 ਵਿੱਚ ਪੰਜਾਬ 'ਚ ਏਅਰਟੈੱਲ ਦੇ ਕੁਨੈਕਸ਼ਨਾਂ ਦੀ ਗਿਣਤੀ 99.64 ਲੱਖ ਸੀ। ਜੁਲਾਈ ਮਹੀਨੇ ਵਿੱਚ ਹੀ ਰਿਲਾਇੰਸ ਜੀਓ ਨੇ ਆਪਣੀਆਂ ਦਰਾਂ ਵਿੱਚ ਵਾਧਾ ਕੀਤਾ ਹੈ। ਕੰਪਨੀ ਨੇ 155 ਰੁਪਏ ਵਾਲਾ ਅਧਿਕ ਪਲਾਨ 189 ਦਾ ਕਰ ਦਿੱਤਾ ਹੈ।
ਪੰਜਾਬ ਦੀ ਪੀੜ੍ਹੀ ਨੂੰ ਲੱਗੀ ਮੋਬਾਇਲ ਦੀ ਲਤ
ਔਸਤ ਹਰੇਕ ਪੰਜਾਬੀ ਕੋਲ ਮੋਬਾਇਲ ਕੁਨੈਕਸ਼ਨ
ਪੰਜਾਬ ਖੇਤੀ ਪ੍ਰਧਾਨ ਸੂਬਾ, ਪਰ ਮੋਬਾਇਲ ਕੁਨੈਕਸ਼ਨਾਂ ਦੇ ਅੰਕੜਿਆਂ ਤੋਂ ਲੱਗਦਾ ਜਿਵੇਂ ਸਮੁੱਚਾ ਪੰਜਾਬ ਵੱਡਾ ਕਾਰੋਬਾਰ ਕਰ ਰਿਹਾ ਹੋਵੇ
ਮੋਬਾਈਲ ਕੁਨੈਕਸ਼ਨਾਂ ਦੀ ਕੁੱਲ ਗਿਣਤੀ
ਸੂਬਾ ਕੁਨੈਕਸ਼ਨਾਂ ਦਾ ਵੇਰਵਾ
ਪੰਜਾਬ 3.49 ਕਰੋੜ
ਹਰਿਆਣਾ 2.66 ਕਰੋੜ
ਰਾਜਸਥਾਨ 6.65 ਕਰੋੜ
ਗੁਜਰਾਤ 6.85 ਕਰੋੜ
ਬਿਹਾਰ 9.61 ਕਰੋੜ
ਕੇਰਲਾ 4.21 ਕਰੋੜ
ਪੱਛਮੀ ਬੰਗਾਲ 5.81 ਕਰੋੜ
ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਦੀ ਰਿਪੋਰਟ
ਪੰਜਾਬ 'ਚ ਰਿਲਾਇੰਸ ਜੀਓ ਨੇ ਮੁੜ ਦਬਦਬਾ ਕੀਤਾ ਕਾਇਮ
ਪੰਜਾਬੀਆਂ ਨੇ ਕਿਸਾਨੀ ਅੰਦੋਲਨ ਵੇਲੇ ਜੀਓ ਦਾ ਕੀਤਾ ਸੀ ਬਾਈਕਾਟ
ਹੁਣ ਉਹੀ ਪੰਜਾਬੀਆਂ ਨੇ ਜੀਓ ਨੂੰ ਦਿਤੀ ਪਹਿਲ
ਸਾਲ ਕੁਨੈਕਸ਼ਨਾਂ ਦੀ ਗਿਣਤੀ
ਮਈ 2020 1.39 ਕਰੋੜ
ਮਈ 2022 ਕਿਸਾਨ ਅੰਦੋਲਨ ਦੌਰਾਨ 33 ਲੱਖ ਲੋਕਾਂ ਨੇ ਕੀਤਾ ਬਾਈਕਾਟ 1.06 ਕਰੋੜ
ਮਈ 2023 1.15 ਕਰੋੜ
ਮਈ 2024 ਵਿਚ ਪੰਜਾਬੀਆਂ ਨੇ ਜੀਓ ਨੂੰ ਮੁੜ ਦਿਤੀ ਪਹਿਲ 1.22 ਕਰੋੜ
(For more Punjabi news apart from Jio Connection in Punjab News, stay tuned to Rozana Spokesman)