Paris Olympics 2024: ਅਮਰੀਕਾ ਫਿਰ ਬਣਿਆ ਨੰਬਰ 1, ਚੀਨ ਨੇ ਦਿੱਤੀ ਸਖ਼ਤ ਟੱਕਰ, ਜਾਣੋ ਭਾਰਤ ਕਿੰਨਵੇਂ ਨੰਬਰ 'ਤੇ ਰਿਹਾ
Published : Aug 12, 2024, 10:13 am IST
Updated : Aug 12, 2024, 10:15 am IST
SHARE ARTICLE
Paris Olympics 2024 closing ceremony News
Paris Olympics 2024 closing ceremony News

Paris Olympics 2024: ਭਾਰਤ ਨੇ ਇੱਕ ਚਾਂਦੀ ਅਤੇ ਪੰਜ ਕਾਂਸੀ ਦੇ ਤਗਮੇ ਜਿੱਤੇ ਹਨ।

Paris Olympics 2024 closing ceremony News: ਪੈਰਿਸ ਵਿੱਚ ਓਲੰਪਿਕ ਖੇਡਾਂ ਸਮਾਪਤ ਹੋ ਗਈਆਂ ਹਨ। ਸਮਾਪਤੀ ਸਮਾਰੋਹ ਕੱਲ੍ਹ ਰਾਤ 12:30 ਵਜੇ ਹੋ ਗਿਆ। ਇਸ ਤਰ੍ਹਾਂ ਇਹ ਖੇਡਾਂ ਅਧਿਕਾਰਤ ਤੌਰ 'ਤੇ ਖਤਮ ਹੋ ਗਈਆਂ ਪਰ ਟੂਰਨਾਮੈਂਟ ਦਾ ਆਖਰੀ ਮੈਚ ਮਹਿਲਾ ਬਾਸਕਟਬਾਲ ਮੈਚ ਸੀ। ਅਮਰੀਕਾ ਨੇ ਇਹ ਈਵੈਂਟ ਜਿੱਤਿਆ ਅਤੇ ਸੰਯੁਕਤ ਰਾਜ ਅਮਰੀਕਾ ਯਾਨੀ ਅਮਰੀਕਾ ਲਗਾਤਾਰ ਚੌਥੀ ਵਾਰ ਓਲੰਪਿਕ ਖੇਡਾਂ ਦਾ ਬਾਦਸ਼ਾਹ ਬਣ ਕੇ ਉਭਰਿਆ ਹੈ। ਅਮਰੀਕਾ ਨੇ ਕੁੱਲ 40 ਗੋਲਡ ਮੈਡਲ ਜਿੱਤੇ ਹਨ। ਚੀਨ ਨੇ ਵੀ ਇੰਨੇ ਹੀ ਸੋਨ ਤਗਮੇ ਜਿੱਤੇ ਹਨ, ਪਰ ਅਮਰੀਕਾ ਦੇ ਕੋਲ ਚੀਨ ਨਾਲੋਂ ਜ਼ਿਆਦਾ ਚਾਂਦੀ ਦੇ ਤਗਮੇ ਹਨ। ਇਸ ਸਥਿਤੀ ਵਿੱਚ ਅਮਰੀਕਾ ਸਭ ਤੋਂ ਉੱਪਰ ਹੈ। ਇਸ ਤੋਂ ਇਲਾਵਾ ਯੂ.ਐਸ.ਏ ਸਥਿਰ ਤੇ ਹੈ।

ਇਹ ਵੀ ਪੜ੍ਹੋ: Bangladesh Violence: ਬੰਗਲਾਦੇਸ਼ ਦੀ ਹਿੰਸਾ ਲਈ ਅਮਰੀਕਾ ਤੇ ਚੀਨ ਜ਼ਿੰਮੇਵਾਰ : ਸ਼ੇਖ ਹਸੀਨਾ 

ਇਹ ਅਜਿਹਾ ਦੇਸ਼ ਹੈ ਜਿਸ ਨੇ ਇਸ ਵਾਰ ਵੀ 100 ਤੋਂ ਵੱਧ ਤਗਮੇ ਜਿੱਤੇ ਹਨ। ਇਸ ਸੂਚੀ 'ਚ ਭਾਰਤ 71ਵੇਂ ਸਥਾਨ 'ਤੇ ਹੈ। ਪੈਰਿਸ ਓਲੰਪਿਕ ਖੇਡਾਂ 2024 ਦੀ ਤਮਗਾ ਸੂਚੀ ਵਿੱਚ ਅਮਰੀਕਾ ਦੇ ਕੋਲ 40 ਸੋਨ, 44 ਚਾਂਦੀ ਅਤੇ 42 ਕਾਂਸੀ ਹਨ। ਅਮਰੀਕਾ ਦੇ ਖਾਤੇ 'ਚ ਕੁੱਲ 126 ਮੈਡਲ ਆ ਗਏ ਹਨ। ਇਸ ਦੇ ਨਾਲ ਹੀ ਚੀਨ ਨੇ 40 ਸੋਨ, 27 ਚਾਂਦੀ ਅਤੇ 24 ਕਾਂਸੀ ਦੇ ਤਗਮੇ ਜਿੱਤੇ ਹਨ। ਇਸ ਤਰ੍ਹਾਂ ਚੀਨ ਦੇ ਖਾਤੇ 'ਚ 91 ਮੈਡਲ ਆ ਗਏ ਹਨ ਅਤੇ ਚੀਨ ਦੂਜੇ ਸਥਾਨ 'ਤੇ ਹੈ। ਤੀਜੇ ਸਥਾਨ 'ਤੇ ਜਾਪਾਨ ਹੈ, ਜੋ 20 ਸੋਨ, 12 ਚਾਂਦੀ ਅਤੇ 13 ਕਾਂਸੀ ਦੇ ਤਗਮੇ ਜਿੱਤਣ 'ਚ ਸਫਲ ਰਿਹਾ। ਆਸਟ੍ਰੇਲੀਆ ਚੌਥੇ ਸਥਾਨ 'ਤੇ ਹੈ, ਜਿਸ ਦੇ ਐਥਲੀਟਾਂ ਅਤੇ ਟੀਮਾਂ ਨੇ ਕੁੱਲ 18 ਸੋਨ, 19 ਚਾਂਦੀ ਅਤੇ 16 ਕਾਂਸੀ ਦੇ ਤਗਮੇ ਜਿੱਤੇ ਹਨ।

ਇਹ ਵੀ ਪੜ੍ਹੋ: S.Joginder Singh: ਪੰਜਾਬੀ ਪੱਤਰਕਾਰਤਾ ਨੂੰ ਨਵੀਂ ਦਿਸ਼ਾ ਦੇਣ ਵਾਲੇ ਸ. ਜੋਗਿੰਦਰ ਸਿੰਘ ਕਲਮ ਦੇ ਧਨੀ ਸਨ : ਬੈਂਸ

ਆਸਟਰੇਲੀਆ ਨੇ ਕੁੱਲ 53 ਤਗਮੇ ਜਿੱਤੇ ਹਨ, ਜੋ ਕਿ ਜਾਪਾਨ ਤੋਂ ਵੱਧ ਹਨ, ਪਰ ਓਲੰਪਿਕ ਵਿੱਚ ਵਧੇਰੇ ਸੋਨ ਤਮਗਾ ਜਿੱਤਣ ਵਾਲੇ ਨੂੰ ਟੇਬਲ ਵਿੱਚ ਚੋਟੀ ਦਾ ਸਥਾਨ ਮੰਨਿਆ ਜਾਂਦਾ ਹੈ। ਇਸ ਸਥਿਤੀ 'ਚ ਆਸਟ੍ਰੇਲੀਆ ਚੌਥੇ ਸਥਾਨ 'ਤੇ ਹੈ। ਪੰਜਵੇਂ ਨੰਬਰ 'ਤੇ ਫਰਾਂਸ ਹੈ, ਜਿਸ ਨੇ 16 ਸੋਨ, 26 ਚਾਂਦੀ ਅਤੇ 22 ਕਾਂਸੀ ਦੇ ਤਗਮੇ ਜਿੱਤੇ ਹਨ। ਫਰਾਂਸ ਨੇ ਕੁੱਲ 64 ਤਗਮੇ ਜਿੱਤੇ ਹਨ ਪਰ ਸੋਨਾ ਘੱਟ ਹੈ ਇਸ ਲਈ ਮੇਜ਼ਬਾਨ ਫਰਾਂਸ 5ਵੇਂ ਨੰਬਰ 'ਤੇ ਹੈ। 10 ਜਾਂ 10 ਤੋਂ ਜ਼ਿਆਦਾ ਸੋਨ ਤਮਗੇ ਜਿੱਤਣ ਵਾਲੇ 11 ਹੀ ਦੇਸ਼ ਹਨ। ਛੇਵੇਂ ਸਥਾਨ ਤੇ ਨੀਦਰਸਲੈਂਡ ਹੈ, ਜਿਸ ਨੇ ਕੁੱਲ 15 ਸੋਨ, 7 ਚਾਂਦੀ ਅਤੇ 12 ਕਾਂਸੀ ਦੇ ਨਾਲ ਕੁੱਲ 34 ਤਗਮੇ ਜਿੱਤੇ ਹਨ। ਗ੍ਰੇਟ ਬ੍ਰਿਟੇਨ ਸੱਤਵੇਂ ਸਥਾਨ 'ਤੇ ਹੈ, ਜਿਸ ਨੇ 14 ਸੋਨ, 22 ਚਾਂਦੀ ਅਤੇ 29 ਕਾਂਸੀ ਦੇ ਤਗਮੇ ਜਿੱਤੇ ਹਨ। ਗ੍ਰੇਟ ਬ੍ਰਿਟੇਨ ਦੇ ਕੋਲ ਕੁੱਲ 65 ਤਗਮੇ ਹਨ, ਜੋ ਚੋਟੀ ਦੀਆਂ 6 ਟੀਮਾਂ ਵਿੱਚੋਂ ਤੀਜੇ ਸਥਾਨ 'ਤੇ ਹੈ। ਕੋਰੀਆ ਅੱਠਵੇਂ ਸਥਾਨ 'ਤੇ ਹੈ, ਜਿਸ ਨੇ 13 ਸੋਨ, 9 ਚਾਂਦੀ ਅਤੇ 10 ਕਾਂਸੀ ਦੇ ਤਗਮੇ ਜਿੱਤੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕੋਰੀਆ ਨੇ 32 ਤਮਗੇ ਜਿੱਤੇ ਹਨ। ਇਟਲੀ ਨੇ 12 ਸੋਨ, 13 ਚਾਂਦੀ ਅਤੇ 15 ਕਾਂਸੀ ਦੇ ਤਗਮੇ ਜਿੱਤੇ ਹਨ। ਇਟਲੀ ਦੇ ਮੈਡਲਾਂ ਦੀ ਗਿਣਤੀ 40 ਹੈ। ਇਸ ਸੂਚੀ ਵਿਚ ਜਰਮਨੀ 10ਵੇਂ ਨੰਬਰ 'ਤੇ ਹੈ, ਜਿਸ ਨੇ 12 ਸੋਨ, 13 ਚਾਂਦੀ ਅਤੇ 8 ਕਾਂਸੀ ਦੇ ਤਗਮਿਆਂ ਸਮੇਤ ਕੁੱਲ 33 ਤਗਮੇ ਜਿੱਤੇ ਹਨ। ਨਿਊਜ਼ੀਲੈਂਡ ਵਰਗੇ ਛੋਟੇ ਦੇਸ਼ ਨੇ 10 ਸੋਨ, 7 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤੇ ਹਨ। ਭਾਰਤ ਇਸ ਸੂਚੀ ਵਿਚ 71ਵੇਂ ਨੰਬਰ 'ਤੇ ਹੈ। ਭਾਰਤ ਨੇ ਇੱਕ ਚਾਂਦੀ ਅਤੇ ਪੰਜ ਕਾਂਸੀ ਦੇ ਤਗਮੇ ਜਿੱਤੇ ਹਨ।

​(For more Punjabi news apart from Paris Olympics 2024 closing ceremony News, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Canada ਦਾ ਜਹਾਜ਼ ਚੜਨ ਹੀ ਲੱਗਿਆ ਸੀ Drug Dealer, Punjab Police ਨੇ ਫੜ ਲਿਆ Delhi Airport ਤੋਂ

16 Sep 2024 9:13 AM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:12 PM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:10 PM

ਕੌਣ ਸਿਰਜ ਰਿਹਾ ਸਿੱਖਾਂ ਖਿਲਾਫ਼ ਬਿਰਤਾਂਤ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਕੀ ਮਾਇਨੇ ?

14 Sep 2024 10:25 AM

'GYM ਜਾਣ ਵਾਲੇ 90% ਮਰਦ ਹੁੰਦੇ..

13 Sep 2024 5:58 PM
Advertisement