ਫ਼ੇਸਬੁੱਕ 'ਤੇ ਆਈ ਫ਼ਾਲੋਅਰਜ਼ ਘਟਣ ਦੀ ਪਰੇਸ਼ਾਨੀ, ਖ਼ੁਦ ਮਾਰਕ ਜ਼ੁਕਰਬਰਗ ਨੇ ਵੀ ਗੁਆਏ 119 ਮਿਲੀਅਨ ਤੋਂ ਵੱਧ
Published : Oct 12, 2022, 4:13 pm IST
Updated : Oct 12, 2022, 4:14 pm IST
SHARE ARTICLE
Several Facebook users complain losing followers
Several Facebook users complain losing followers

ਮੈਟਾ ਦੇ ਸੰਸਥਾਪਕ ਅਤੇ ਸੀ.ਈ.ਓ. ਮਾਰਕ ਜ਼ਕਰਬਰਗ ਖੁਦ ਵੀ 119 ਮਿਲੀਅਨ ਤੋਂ ਵੱਧ ਫਾਲੋਅਰਜ਼ ਗੁਆ ਚੁੱਕੇ ਹਨ

 

ਮੈਟਾ ਦੇ ਫੇਸਬੁੱਕ ਦੇ ਕਈ ਉਪਭੋਗਤਾਵਾਂ ਵੱਲੋਂ ਅਣਜਾਣੇ ਕਾਰਨਾਂ ਕਰਕੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੇ ਜ਼ਿਆਦਾਤਰ ਫ਼ਾਲੋਅਰਜ਼ ਨੂੰ ਗੁਆਉਣ ਦੀ ਸ਼ਿਕਾਇਤ ਕੀਤੀ ਗਈ ਹੈ। ਮੈਟਾ ਦੇ ਸੰਸਥਾਪਕ ਅਤੇ ਸੀ.ਈ.ਓ. ਮਾਰਕ ਜ਼ਕਰਬਰਗ ਖੁਦ ਵੀ 119 ਮਿਲੀਅਨ ਤੋਂ ਵੱਧ ਫਾਲੋਅਰਜ਼ ਗੁਆ ਚੁੱਕੇ ਹਨ, ਜਿਸ ਨਾਲ ਉਨ੍ਹਾਂ ਦੇ ਫ਼ਾਲੋਅਰਜ਼ ਦੀ ਗਿਣਤੀ 10,000 ਤੋਂ ਵੀ ਘੱਟ ਰਹੀ ਗਈ ਹੈ।

"ਫ਼ੇਸਬੁੱਕ ਨੇ ਇੱਕ ਸੁਨਾਮੀ ਪੈਦਾ ਕੀਤੀ ਜਿਹੜੀ ਮੇਰੇ ਲਗਭਗ 900,000 ਫ਼ਾਲੋਅਰਜ਼ ਨੂੰ ਹੜ੍ਹਾ ਕੇ ਲੈ ਗਈ, ਅਤੇ ਸਿਰਫ਼ 9000 ਦੇ ਲਗਭਗ ਹੀ ਕੰਢੇ 'ਤੇ ਬਚੇ। ਮੈਨੂੰ ਫ਼ੇਸਬੁੱਕ ਦੀ ਕਾਮੇਡੀ ਪਸੰਦ ਆਈ," ਜਲਾਵਤਨ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੇ ਟਵੀਟ ਕੀਤਾ।

ਇਸ ਬਾਰੇ ਮੈਟਾ ਦੇ ਬੁਲਾਰੇ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਕੁਝ ਲੋਕਾਂ ਨੂੰ ਆਪਣੇ ਫ਼ੇਸਬੁੱਕ ਪ੍ਰੋਫ਼ਾਈਲਾਂ 'ਤੇ ਫ਼ਾਲੋਅਰਜ਼ ਦੀ ਗਿਣਤੀ ਲਗਾਤਾਰ ਘਟਣ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਚੀਜ਼ਾਂ ਨੂੰ ਛੇਤੀ ਆਮ ਵਾਂਗ ਬਣਾਉਣ ਲਈ ਕੰਮ ਕਰ ਰਹੇ ਹਾਂ, ਅਤੇ ਅਸੁਵਿਧਾ ਲਈ ਅਸੀਂ ਮੁਆਫ਼ੀ ਚਾਹੁੰਦੇ ਹਾਂ।”

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement