
ਐਪਲ ਨੇ ਕੈਲੀਫੋਰਨੀਆ ਵਿਚ ਐਪਲ ਹੈੱਡਕੁਆਰਟਰ ਦੇ 'ਸਟੀਵ ਜੌਬਸ ਥੀਏਟਰ' ਤੋਂ ਆਈਫੋਨ 15 ਅਤੇ 15 ਪਲੱਸ ਨੂੰ ਵਿਸ਼ਵ ਪੱਧਰ 'ਤੇ ਲਾਂਚ ਕੀਤਾ ਹੈ।
ਨਵੀਂ ਦਿੱਲੀ: ਐਪਲ ਨੇ 12 ਸਤੰਬਰ ਨੂੰ ਆਈਫੋਨ 15 ਸੀਰੀਜ਼ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਨੇ ਆਈਫੋਨ 15, ਆਈਫੋਨ 15 ਪਲੱਸ, ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਦੀ ਸ਼ੁਰੂਆਤ ਕੀਤੀ ਹੈ। ਐਪਲ ਨੇ ਆਈਫੋਨ 15 ਸੀਰੀਜ਼ ਦੇ ਨਾਲ ਐਪਲ ਵਾਚ ਸੀਰੀਜ਼ 9 ਅਤੇ ਐਪਲ ਵਾਚ ਅਲਟਰਾ 2 ਨੂੰ ਵੀ ਲਾਂਚ ਕੀਤਾ ਹੈ। ਐਪਲ ਨੇ ਕੈਲੀਫੋਰਨੀਆ ਵਿਚ ਐਪਲ ਹੈੱਡਕੁਆਰਟਰ ਦੇ 'ਸਟੀਵ ਜੌਬਸ ਥੀਏਟਰ' ਤੋਂ ਆਈਫੋਨ 15 ਅਤੇ 15 ਪਲੱਸ ਨੂੰ ਵਿਸ਼ਵ ਪੱਧਰ 'ਤੇ ਲਾਂਚ ਕੀਤਾ ਹੈ।
ਐਪਲ ਦੇ ਇਤਿਹਾਸ 'ਚ ਪਹਿਲੀ ਵਾਰ ਦੋਵੇਂ ਸਮਾਰਟਫੋਨ 48MP ਪ੍ਰਾਇਮਰੀ ਕੈਮਰੇ ਨਾਲ ਲਾਂਚ ਕੀਤੇ ਗਏ ਹਨ। ਇਸ ਦਾ ਮਤਲਬ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਕਿਸੇ ਵੀ ਸੀਰੀਜ਼ ਦੇ ਬੇਸ ਮਾਡਲ 'ਚ 48MP ਕੈਮਰਾ ਪੇਸ਼ ਕਰ ਰਹੀ ਹੈ। ਦੋਵੇਂ ਫੋਨ USB ਟਾਈਪ C-ਚਾਰਜਿੰਗ ਪੋਰਟ ਅਤੇ ਵੱਡੀ ਬੈਟਰੀ ਦੀ ਪੇਸ਼ਕਸ਼ ਕਰਦੇ ਹਨ। ਇਸ ਦੇ ਨਾਲ ਹੀ ਸਾਈਡ ਬਾਰਾਂ ਲਈ ਸਟੇਨਲੈਸ ਸਟੀਲ ਦੀ ਬਜਾਏ ਟਾਈਟੇਨੀਅਮ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਪਹਿਲਾਂ ਵਾਲੀ ਧਾਤੂ ਨਾਲੋਂ ਜ਼ਿਆਦਾ ਮਜ਼ਬੂਤ ਹੈ।
ਕਿੰਨੀ ਹੈ ਐਪਲ ਆਈਫੋਨ 15 ਦੀ ਕੀਮਤ?
ਆਈਫੋਨ 15 ਪ੍ਰੋ ਅਤੇ ਆਈਫੋਨ 15 ਲਈ ਤੁਹਾਨੂੰ ਕ੍ਰਮਵਾਰ 1,34,900 ਰੁਪਏ ਅਤੇ 79,900 ਦੀ ਕੀਮਤ ਅਦਾ ਕਰਨੀ ਪਵੇਗੀ। ਆਈਫੋਨ 15 ਪ੍ਰੋ ਮੈਕਸ ਦੀ ਕੀਮਤ 1,59,900 ਹੈ। ਆਈਫੋਨ 15 ਪਲੱਸ ਦੀ ਕੀਮਤ 89,900 ਹੈ।
ਕੀ ਹੈ ਐਕਸ਼ਨ ਬਟਨ?
ਇਨ੍ਹਾਂ ਦੋਵੇਂ ਫੋਨਾਂ ਵਿਚ ਮਿਊਟ ਸਵਿੱਚ ਦੀ ਥਾਂ 'ਤੇ ਇਕ "ਐਕਸ਼ਨ ਬਟਨ" ਦਿਤਾ ਗਿਆ ਹੈ, ਜਿਸ ਨੂੰ ਕਈ ਤਰ੍ਹਾਂ ਦੇ ਫੰਕਸ਼ਨਾਂ ਲਈ ਵਰਤਿਆ ਜਾ ਸਕਦਾ ਹੈ।
iPhone 15 Pro ਅਤੇ iPhone 15 Pro Max ਦਾ ਐਕਸ਼ਨ ਬਟਨ ਕਿਵੇਂ ਕੰਮ ਕਰਦਾ ਹੈ ਐਕਸ਼ਨ ਬਟਨ ਦੀ ਮਦਦ ਨਾਲ ਫੋਨ ਨੂੰ ਸਾਈਲੈਂਟ ਅਤੇ ਰਿੰਗ ਮੋਡ 'ਚ ਰੱਖਿਆ ਜਾ ਸਕਦਾ ਹੈ ਅਤੇ ਇਸ ਨੂੰ ਕਸਟਮਾਈਜ਼ ਵੀ ਕੀਤਾ ਜਾ ਸਕਦਾ ਹੈ ਭਾਵ ਤੁਸੀਂ ਇਸ ਐਕਸ਼ਨ ਬਟਨ ਨੂੰ ਖਾਸ ਤੌਰ 'ਤੇ ਜਾਂ ਸ਼ਾਰਟਕੱਟ ਦੇ ਤੌਰ 'ਤੇ ਇਸਤੇਮਾਲ ਕਰ ਸਕਦੇ ਹੋ। ਤੁਸੀਂ ਕੈਮਰਾ ਚਾਲੂ ਕਰਨ, ਨੋਟ ਲਿਖਣ ਵਰਗੇ ਕਾਰਜਾਂ ਲਈ ਨਵੇਂ ਐਕਸ਼ਨ ਬਟਨ ਦੀ ਵਰਤੋਂ ਵੀ ਕਰ ਸਕਦੇ ਹੋ।
ਐਪਲ ਵਾਚ ਸੀਰੀਜ਼ 9
ਐਪਲ ਨੇ ਵਾਚ ਸੀਰੀਜ਼ 9 ਅਤੇ ਵਾਚ ਅਲਟਰਾ ਦੀ ਦੂਜੀ ਜੈਨੇਰਸ਼ਨ ਦੀ ਘੋਸ਼ਣਾ ਕੀਤੀ, ਜਿਨ੍ਹਾਂ ਵਿਚ ਪਿਛਲੇ ਵਰਜ਼ਨ ਵਾਲੀਆਂ ਖੂਬੀਆਂ ਹੋਣਗੀਆਂ। ਇਨ੍ਹਾਂ ਨਵੀਆਂ ਘੜੀਆਂ ਵਿਚ ਨੈਕਸਟ ਜੈਨਰੇਸ਼ਨ ਦੀ S9 ਚਿੱਪ ਮਿਲੇਗੀ, ਜਿਸ ਨਾਲ ਬਿਹਤਰ ਐਨੀਮੇਸ਼ਨ ਅਤੇ ਇਫੈਕਟ ਦਾ ਅਨੁਭਵ ਮਿਲੇਗਾ। ਐਪਲ ਦੁਆਰਾ 2020 ਵਿਚ ਸੀਰੀਜ਼ 6 ਲਾਈਨ ਜਾਰੀ ਕੀਤੇ ਜਾਣ ਤੋਂ ਬਾਅਦ ਇਹ ਪਹਿਲਾ ਪ੍ਰੋਸੈਸਰ ਅਪਗ੍ਰੇਡ ਹੈ। ਇਨ੍ਹਾਂ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਵਿਚ - "ਡਬਲ ਟੈਪ", ਘੜੀ ਦੀ ਸਕਰੀਨ ਨੂੰ ਛੂਹੇ ਬਿਨਾਂ ਕੰਟਰੋਲ ਕਰਨਾ, ਅਤੇ ਡਿਕਟੇਸ਼ਨ ਤੇ ਬ੍ਰਾਈਟਨੈਸ ਵਿਚ ਸੁਧਾਰ ਸ਼ਾਮਲ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਆਮ ਇਸਤੇਮਾਲ 'ਤੇ 36 ਘੰਟਿਆਂ ਤਕ ਚੱਲੇਗੀ ਲੋਅ-ਪਾਵਰ ਸੈਟਿੰਗ 'ਤੇ 72 ਘੰਟਿਆਂ ਤਕ ਚੱਲੇਗੀ। ਅਮਰੀਕਾ ਵਿਚ ਐਪਲ ਵਾਚ ਸੀਰੀਜ਼ 9 ਦੇ ਜੀਪੀਐਸ ਵੇਰੀਐਂਟ ਦੀ ਕੀਮਤ 399 ਡਾਲਰ ਹੈ। ਜੀਪੀਐਸ + ਸੈਲੂਲਰ ਦੀ ਕੀਮਤ $ 499 ਹੈ ਅਤੇ ਅਲਟਰਾ 2 ਦੀ ਕੀਮਤ $ 799 'ਤੇ ਹੈ। ਭਾਰਤ ਵਿਚ ਐਪਲ ਵਾਚ ਸੀਰੀਜ਼ 9 ਦੀ ਕੀਮਤ 41900 ਰੁਪਏ ਤੋਂ ਸ਼ੁਰੂ ਹੋ ਰਹੀ ਹੈ।