
ਚੀਨੀ ਸਮਾਰਟਫ਼ੋਨ ਨਿਰਮਾਤਾ ਸ਼ਿਆਓਮੀ ਅਤੇ ਕੂਲਪੈਡ ਵਿਚ ਪੇਟੈਂਟ ਨੂੰ ਲੈ ਕੇ ਖ਼ਬਰਾਂ ਪਿਛਲੇ ਹਫ਼ਤੇ ਮੀਡੀਆ 'ਚ ਆਈਆਂ ਸਨ। ਬਾਅਦ ਵਿਚ ਸੋਮਵਾਰ ਨੂੰ ਇਹ ਸਾਫ਼ ਹੋ ਗਿਆ ਕਿ...
ਚੀਨ : ਚੀਨੀ ਸਮਾਰਟਫ਼ੋਨ ਨਿਰਮਾਤਾ ਸ਼ਿਆਓਮੀ ਅਤੇ ਕੂਲਪੈਡ ਵਿਚ ਪੇਟੈਂਟ ਨੂੰ ਲੈ ਕੇ ਖ਼ਬਰਾਂ ਪਿਛਲੇ ਹਫ਼ਤੇ ਮੀਡੀਆ 'ਚ ਆਈਆਂ ਸਨ। ਬਾਅਦ ਵਿਚ ਸੋਮਵਾਰ ਨੂੰ ਇਹ ਸਾਫ਼ ਹੋ ਗਿਆ ਕਿ ਕੂਲਪੈਡ ਨੇ ਸ਼ਿਆਓਮੀ ਸਮੂਹ ਦੀਆਂ ਤਿੰਨ ਕੰਪਨੀਆਂ ਵਿਰੁਧ ਕਈ ਪੇਟੈਂਟ ਉਲੰਘਨਾਵਾਂ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ।
Coolpad files patent litigation cases against Xiaomi
ਕੂਲਪੈਡ ਦੀ ਸਾਥੀ ਕੰਪਨੀ ਯੂਲੋਂਗ ਨੇ ਤਾਜ਼ਾ ਮਾਮਲਾ ਦਰਜ ਕੀਤਾ ਹੈ ਅਤੇ ਸ਼ਿਆਓਮੀ ਤੋਂ ਤੁਰਤ ਅਪਣੇ ਸਮਾਰਟਫ਼ੋਨਾਂ ਦਾ ਉਤਪਾਦਨ ਅਤੇ ਵਿਕਰੀ ਰੋਕਣ ਦੀ ਮੰਗ ਕੀਤੀ ਹੈ, ਜਿਨ੍ਹਾਂ ਵਿਚ ਸ਼ਿਆਓਮੀ 6, ਸ਼ਿਆਓਮੀ ਮੈਕਸ2, ਸ਼ਿਆਓਮੀ ਨੋਟ3, ਸ਼ਿਆਓਮੀ 5ਐਕਸ, ਰੈਡਮੀ ਨੋਟ 4ਐਕਸ ਅਤੇ ਮੀ ਮਿਕਸ2 ਸ਼ਾਮਲ ਹਨ।
Coolpad files patent litigation cases against Xiaomi
ਇਸ ਮਾਡਲ ਵਿਚ ਕਈ ਭਾਰਤ 'ਚ ਸੱਭ ਤੋਂ ਜ਼ਿਆਦਾ ਵਿਕਣ ਵਾਲੇ ਸਮਾਰਟਫ਼ੋਨਜ਼ ਵਿਚੋਂ ਇਕ ਹੈ। ਕੂਲਪੈਡ ਨੇ ਇਲਜ਼ਾਮ ਲਗਾਇਆ ਹੈ ਕਿ ਸ਼ਿਆਓਮੀ ਨੇ ਮਲਟੀ ਸਿਮਕਾਰਡ ਡਿਜ਼ਾਇਨ ਅਤੇ ਯੂਜ਼ਰ ਇਨਟਰਫ਼ੇਸ ਨਾਲ ਜੁਡ਼ੀ ਹੋਰ ਤਕਨੀਕੀਆਂ ਦੇ ਪੇਟੈਂਟ ਦੀ ਉਲੰਘਣਾ ਕੀਤੀ ਹੈ। ਕੂਲਪੈਡ ਦੇ ਮੁੱਖ ਪੇਟੈਂਟ ਅਧਿਕਾਰੀ ਨੇਂਸੀ ਝਾਂਗ ਨੇ ਕਿਹਾ ਕਿ ਸਾਲ 2014 ਤੋਂ ਹੀ ਅਸੀਂ ਸ਼ਿਆਓਮੀ ਨੂੰ ਨੋਟਿਸ ਭੇਜ ਕੇ ਆਪਸ ਵਿਚ ਮਾਮਲਾ ਸੁਲਝਾਉਣ ਨੂੰ ਕਹਿ ਰਹੇ ਸੀ ਪਰ ਹੁਣ ਸਾਡੇ ਕੋਲ ਕਾਨੂੰਨੀ ਜ਼ਰੀਏ ਤੋਂ ਇਲਾਵਾ ਦੂਜਾ ਰਸਤਾ ਨਹੀਂ ਹੈ।